2020 ਇੰਡੀਅਨ ਪ੍ਰੀਮੀਅਰ ਲੀਗ
2020 ਇੰਡੀਅਨ ਪ੍ਰੀਮੀਅਰ ਲੀਗ, ਜਿਸਨੂੰ ਆਈਪੀਐਲ 13 ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਇਹ ਆਈਪੀਐਲ, ਟੀ -20 ਕ੍ਰਿਕਟ (ਟੀ -20) ਲੀਗ ਦਾ 13ਵਾਂ ਸੀਜ਼ਨ ਹੈ। ਇਸਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 2007 ਵਿੱਚ ਸ਼ੁਰੂ ਕੀਤਾ ਸੀ। ਇਹ ਟੂਰਨਾਮੈਂਟ ਅਸਲ ਵਿੱਚ 29 ਮਾਰਚ 2020 ਨੂੰ ਸ਼ੁਰੂ ਹੋਣ ਵਾਲਾ ਸੀ, ਪਰ ਕੋਰੋਨਾਵਾਇਰਸ ਮਹਾਮਾਰੀ ਕਾਰਨ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਇਹ ਐਲਾਨ ਕਰਨ ਤੋਂ ਬਾਅਦ ਕਿ ਭਾਰਤ ਵਿਚ ਤਾਲਾਬੰਦੀ ਘੱਟੋ-ਘੱਟ 3 ਮਈ 2020 ਤੱਕ ਰਹੇਗੀ, ਬੀਸੀਸੀਆਈ ਨੇ ਟੂਰਨਾਮੈਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ। 2 ਅਗਸਤ 2020 ਨੂੰ, ਇਹ ਐਲਾਨ ਕੀਤਾ ਗਿਆ ਸੀ ਕਿ ਇਹ ਟੂਰਨਾਮੈਂਟ ਸੰਯੁਕਤ ਰਾਜ ਅਮੀਰਾਤ ਵਿੱਚ 19 ਸਤੰਬਰ ਤੋਂ 10 ਨਵੰਬਰ 2020 ਦੇ ਵਿੱਚ ਖੇਡਿਆ ਜਾਵੇਗਾ।[1][2][3] 10 ਅਗਸਤ 2020 ਨੂੰ, ਭਾਰਤ ਸਰਕਾਰ ਨੇ ਯੂਏਈ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਆਗਿਆ ਦੇ ਦਿੱਤੀ।[4] ਟੂਰਨਾਮੈਂਟ ਲਈ ਮੈਚਾਂ ਦੀ ਪੁਸ਼ਟੀ 6 ਸਤੰਬਰ 2020 ਨੂੰ ਕੀਤੀ ਗਈ ਸੀ ਕਿ ਕਿਹੜੇ ਦਿਨ ਕਿਹੜਾ ਮੈਚ ਹੋਵੇਗਾ।[5] ਨਿਯਮਆਈਪੀਐਲ ਦੇ 2020 ਐਡੀਸ਼ਨ ਲਈ ਕੁਝ ਨਿਯਮ ਬਦਲੇ ਗਏ ਸਨ।
ਸਥਾਨ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia