2022 ਏਸ਼ੀਆਈ ਖੇਡਾਂ
2022 ਏਸ਼ੀਆਈ ਖੇਡਾਂ (ਚੀਨੀ: 第十九届亚洲运动会; ਪਿਨਯਿਨ: Dì Shíjiŭ Jiè Yàzhōu Yùndònghuì), ਜਿਹਨਾਂ ਨੂੰ ਕਿ XIX ਏਸ਼ਿਆਡ ਵੀ ਕਿਹਾ ਜਾਂਦਾ ਹੈ, ਇਹ ਖੇਡਾਂ ਚੀਨ ਦੇ ਸ਼ਹਿਰ ਹਾਂਙਚੋ ਵਿੱਚ ਹੋਣ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਇੱਕ ਤੋਂ ਜਿਆਦਾ ਈਵੈਂਟ ਹੁੰਦੇ ਹਨ ਅਤੇ ਹਾਂਙਝੂ ਵਿੱਚ ਇਹ ਖੇਡਾਂ 10 ਸਤੰਬਰ ਤੋਂ 25 ਸਤੰਬਰ 2018 ਵਿਚਕਾਰ ਹੋਣਗੀਆਂ।[1] ਹਾਂਙਝੂ ਤੀਸਰਾ ਚੀਨੀ ਸ਼ਹਿਰ ਹੈ, ਜਿਸ ਵਿੱਚ ਏਸ਼ੀਆਈ ਖੇਡਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ 1990 ਦੀਆਂ ਏਸ਼ੀਆਈ ਖੇਡਾਂ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਹੋਈਆਂ ਸਨ ਅਤੇ 2010 ਦੀਆਂ ਏਸ਼ੀਆਈ ਖੇਡਾਂ ਗੁਆਂਗਜ਼ੂ ਵਿਖੇ ਹੋਈਆਂ ਸਨ। ਸੰਗਠਨਬੋਲੀ ਲੱਗਣਾਚੀਨੀ ਓਲੰਪਿਕ ਕਮੇਟੀ ਨੇ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਹਾਂਙਝੂ ਮੇਜ਼ਬਾਨੀ ਲਈ ਬੋਲੀ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਉਹ ਅਗਸਤ 2015 ਵਿੱਚ ਘੋਸ਼ਣਾ ਕਰਨ ਵਾਲਾ ਇਕਲੌਤਾ ਸ਼ਹਿਰ ਸੀ। ਹਾਂਙਝੂ ਨੂੰ ਪੱਕੇ ਤੌਰ 'ਤੇ 16 ਸਤੰਬਰ 2015 ਨੂੰ 34ਵੀਂ ਓਸੀਏ ਆਮ ਸਭਾ ਦੌਰਾਨ ਅਸ਼ਗਾਬਤ, ਤੁਰਕਮੇਨਿਸਤਾਨ ਵਿਖੇ ਪੱਕੇ ਤੌਰ 'ਤੇ ਮੇਜ਼ਬਾਨੀ ਦੇ ਦਿੱਤੀ ਗਈ ਸੀ।[2] ਮਸੌਦੇ ਅਨੁਸਾਰ ਨਿੰਗਬੋ, ਸ਼ੌਜਿੰਗ ਅਤੇ ਹੁਝੂ ਵੀ ਮੁਕਾਬਲੇ ਵਾਲੇ ਸਥਾਨਾਂ ਦਾ ਹਿੱਸਾ ਹਨ। ਖੇਡਾਂ ਕਰਕੇ ਇਨ੍ਹਾਂ ਸਥਾਨਾਂ 'ਤੇ ਰੇਲਵੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਖੇਡਾਂ ਸਮੇਂ ਯਾਤਰਾ ਕਰਨ ਲਈ ਕੋਈ ਦਿੱਕਤ ਨਾ ਆਵੇ।[3] ਸਥਾਨ2022ਵੀਂ ਏਸ਼ੀਆਈ ਖੇਡਾਂ ਲਈ 44 ਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿਹਨਾਂ ਵਿੱਚੋਂ 30 ਸਥਾਨ ਮੇਜ਼ਬਾਨ ਸ਼ਹਿਰ ਵਿੱਚ ਸਥਿਤ ਹਨ ਅਤੇ 10 ਸਥਾਨਾਂ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਹੋਰ 4 ਸਥਾਨਾਂ ਸੰਬੰਧੀ ਯੋਜਨਾ ਬਣਾਈ ਜਾ ਰਹੀ ਹੈ। ਮੈਡਲ ਟੇਬਲਏਸ਼ੀਆਈ ਖੇਡਾਂ ਬਾਰੇ ਸੰਖੇਪ ਵਿੱਚ ਜਾਣਕਾਰੀਏਸ਼ੀਆਈ ਖੇਡਾਂ ਨੂੰ 'ਏਸ਼ਿਆਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਰ ਇੱਕ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ। ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰ ਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਰਜਤ, ਅਤੇ ਤੀਸਰੇ ਲਈ ਕਾਂਸੀ ਪਦਕ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ। ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਾਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ। ਹੋਰ ਵੇਖੋ
ਹਵਾਲੇ
|
Portal di Ensiklopedia Dunia