2 ਸਟੇਟਸ
ਟੂ ਸਟੇਟਸ: ਦ ਸਟੋਰੀ ਆੱਫ਼ ਮਾਇ ਮੈਰਿਜ (ਅੰਗਰੇਜ਼ੀ: 2 States: The Story of My Marriage; ਅਨੁਵਾਦ: ਦੋ ਸੂਬੇ: ਮੇਰੇ ਵਿਆਹ ਦੀ ਕਹਾਣੀ) ਚੇਤਨ ਭਗਤ ਦਾ ਲਿਖਿਆ ਅਤੇ 2009 ਵਿੱਚ ਛਪਿਆ ਇੱਕ ਅੰਗਰੇਜ਼ੀ ਨਾਵਲ ਹੈ।[1] ਇਹ ਭਾਰਤ ਦੇ ਦੋ ਵੱਖ-ਵੱਖ ਸੂਬਿਆਂ ਪੰਜਾਬ ਅਤੇ ਤਾਮਿਲਨਾਡੂ ਦੇ ਇੱਕ ਜੋੜੇ ਦੇ ਪਿਆਰ ਦੀ ਕਹਾਣੀ ਹੈ।[2] ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਨਾਵਲ ਦੇ ਲਿਖਾਰੀ ਅਤੇ ਉਸ ਦੀ ਪਤਨੀ ਅਨੁਸ਼ਾ ਦੀ ਅਸਲ ਕਹਾਣੀ ਤੋਂ ਪ੍ਰੇਰਿਤ ਮੰਨੀ ਜਾਂਦੀ ਹੈ।[1][2] ਇਸ ਨਾਵਲ ’ਤੇ ਇੱਕ ਫ਼ਿਲਮ ਵੀ ਬਣਾਈ ਗਈ ਹੈ। ਸਾਰਕਹਾਣੀ ਦੀ ਸ਼ੁਰੂਆਤ ਕ੍ਰਿਸ਼ ਮਲਹੋਤਰਾ ਤੇ ਅਨੰਨਿਆ ਸਵਾਮੀਨਾਥਨ ਦੀ ਪਹਿਲੀ ਮੁਲਾਕਾਤ ਤੋਂ ਹੁੰਦੀ ਹੈ ਜਿਸ ਦੌਰਾਨ ਹੀ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਦਾ ਹੈ ਕਿ ਕ੍ਰਿਸ਼ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਤੋਂ ਹੈ ਜਦਕਿ ਅਨੰਨਿਆ ਚੇਨਈ ਦੇ ਇੱਕ ਬ੍ਰਾਹਮਣ ਪਰਿਵਾਰ ਤੋਂ ਹੈ। ਇੱਥੇ ਹੀ ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ ਜੋ ਫਿਰ ਪਿਆਰ ਵਿੱਚ ਬਦਲ ਜਾਂਦੀ ਹੈ। ਆਈ ਆਈ ਐਮ ਅਹਿਮਦਾਬਾਦ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨੌਕਰੀਆਂ ਉੱਪਰ ਵੀ ਲੱਗ ਜਾਂਦੇ ਹਨ। ਅਨੰਨਿਆ ਨੂੰ ਚੇਨਈ ਵਿੱਚ ਹੀ ਇੱਕ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਹੈ ਜਦਕਿ ਉਹ ਕ੍ਰਿਸ਼ ਨਾਲ ਦਿੱਲੀ ਵਿੱਚ ਆਉਣਾ ਚਾਹੁੰਦੀ ਹੁੰਦੀ ਹੈ। ਮਜਬੂਰੀ-ਵਸ ਕ੍ਰਿਸ਼ ਨੂੰ ਵੀ ਚੇਨਈ ਵਿੱਚ ਨੌਕਰੀ ਲੈਣੀ ਪੈਂਦੀ ਹੈ। ਕ੍ਰਿਸ਼ ਦੀ ਮਾਂ ਇਸ ਗੱਲ ਦੇ ਸਖਤ ਖਿਲਾਫ਼ ਹੁੰਦੀ ਹੈ ਕਿਓਂਕਿ ਉਸ ਨੂੰ ਲੱਗਦਾ ਹੁੰਦਾ ਹੈ ਕਿ ਉਸ ਮਦਰਾਸਣ(ਉਹ ਅਨੰਨਿਆ ਬਾਰੇ ਇਸੇ ਨਾਮ ਨਾਲ ਕ੍ਰਿਸ਼ ਨਾਲ ਗੱਲ ਕਰਦੀ ਹੈ) ਨੇ ਉਸ ਦੇ ਪੁੱਤ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਕ੍ਰਿਸ਼ ਤੇ ਅਨੰਨਿਆ ਕਈ ਵਾਰ ਦੋਹਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹਰ ਵਾਰ ਉਹ ਮਿਲਣ ਦੀ ਬਜਾਏ ਲੜ ਪੈਂਦੇ ਹਨ। ਸੋ, ਉਹਨਾ ਨੂੰ ਅੰਤ ਤੱਕ ਉਹਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਰਾ ਨਾਵਲ ਉਹਨਾਂ ਦੇ ਇਸੇ ਸੰਘਰਸ਼ ਤੇ ਆਧਾਰਿਤ ਹੈ। ਫਿਲਮੀ ਰੂਪਾਂਤਰਨਕਰਨ ਜੌਹਰ ਅਤੇ ਸਾਜਿਦ ਨਾਦੀਆਦਵਾਲਾ ਦੁਆਰਾ ਅਰਜੁਨ ਕਪੂਰ ਅਤੇ ਆਲੀਆ ਭੱਟ ਨੂੰ ਮੁੱਖ ਭੂਮਿਕਾਵਾਂ ਵਿੱਚ ਰੱਖ ਕੇ 2 ਸਟੇਟਸ[3] (ਫਿਲਮ) ਦਾ ਨਿਰਮਾਣ ਕੀਤਾ ਗਿਆ। ਇਹ ਫਿਲਮ 18 ਅਪਰੈਲ 2014 ਨੂੰ ਰਿਲੀਜ਼ ਹੋਈ ਸੀ। ਹਵਾਲੇ
ਹੋਰ ਪੜ੍ਹੋ
ਬਾਹਰੀ ਲਿੰਕ
|
Portal di Ensiklopedia Dunia