ਅਮੋਲ ਪਾਲੇਕਰ
![]() ਅਨਮੋਲ ਪਾਲੇਕਰ (ਜਨਮ: 24 ਨਵੰਬਰ, 1944) ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਐਕਟਰ ਅਤੇ ਨਿਰਦੇਸ਼ਕ ਹਨ। ਉਸ ਦੇ ਕਰੀਅਰ ਦੀ ਸ਼ੁਰੂਆਤ ਮਰਾਠੀ ਥੀਏਟਰ ਵਿੱਚ ਸਤਿਆਦੇਵ ਦੂਬੇ ਦੇ ਗਰੁੱਪ ਨਾਲ ਸੀ ਤੇ ਬਾਅਦ ਵਿੱਚ 1972 ’ਚ ਉਨ੍ਹਾਂ ਆਪਣਾ ਵੱਖਰਾ ਥੀਏਟਰ ਗਰੁੱਪ ਅਨੀਕੇਤ ਸ਼ੁਰੂ ਕਰ ਲਿਆ ਸੀ। ਫਿਲਮ ਅਦਾਕਾਰ ਅਮੋਲ ਪਾਲੇਕਰ ਨੇ ਕਿਸੇ ਵੇਲੇ ਆਪਣਾ ਕਰੀਅਰ ਚਿੱਤਰਕਾਰ ਵਜੋਂ ਸ਼ੁਰੂ ਕੀਤਾ ਸੀ। ਉਹ ਮੁੰਬਈ ਦੇ ਸਰ ਜੇਜੇ ਸਕੂਲ ਆਫ ਆਰਟਸ ਤੋਂ ਫਾਈਨ ਅਰਟਸ ਪੜ੍ਹਿਆ ਹੈ। ਉਦੋਂ ਉਸ ਨੇ ਆਪਣੇ ਚਿੱਤਰਾਂ ਦੀਆਂ ਸੱਤ ਸੋਲੋ ਨੁਮਾਇਸ਼ਾਂ ਲਾਈਆਂ ਸਨ। ਬਾਅਦ ਵਿੱਚ ਉਹ ਹਿੰਦੀ ਅਤੇ ਮਰਾਠੀ ਥੀਏਟਰ ਵੱਲ ਆ ਗਿਆ। ਇਸ ਤੋਂ ਬਾਅਦ ਉਸ ਲਈ ਫਿਲਮਾਂ ਦਾ ਰਾਹ ਖੁੱਲ੍ਹ ਗਿਆ ਅਤੇ ਉਹ ਫਿਲਮ ਵਾਲੇ ਰਾਹ ਦਾ ਰਾਹੀ ਹੋ ਗਿਆ। ਬਾਅਦ ਵਿੱਚ ਉਸ ਨੇ ਫਿਲਮਸਾਜ਼ੀ ਵੱਲ ਧਿਆਨ ਦਿੱਤਾ। ਸਾਲ 1986 ਤੋਂ ਬਾਅਦ ਉਹਨੇ ਫਿਲਮਾਂ ਵਿੱਚ ਅਦਾਕਾਰੀ ਕਰਨੀ ਛੱਡ ਦਿੱਤੀ। ਬਤੌਰ ਡਾਇਰੈਕਟਰ ਉਸ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਮਰਾਠੀ ਫਿਲਮਾਂ ਵੀ ਬਣਾਈਆਂ। ਉਨ੍ਹਾਂ ਮਰਾਠੀ, ਬੰਗਲਾ, ਮਲਿਆਲਮ ਤੇ ਕੰਨੜ ਫ਼ਿਲਮਾਂ ਵਿੱਚ ਕਾਫੀ ਨਾਂ ਖੱਟਿਆ। ਫਿਲਮਾਅਮੋਲ ਪਾਲੇਕਰ ਨੇ ਰਜਨੀਗੰਧਾ, ਛੋਟੀ ਸੀ ਬਾਤ, ਚਿੱਤ ਚੋਰ, ਘਰੌਂਦਾ, ਭੂਮਿਕਾ, ਬਾਤੋਂ ਬਾਤੋਂ ਮੇਂ, ਗੋਲਮਾਲ, ਆਂਚਲ, ਸ੍ਰੀਮਾਨ ਸ੍ਰੀਮਤੀ, ਰੰਗ ਬਿਰੰਗੀ, ਆਦਮੀ ਔਰ ਔਰਤ, ਖ਼ਾਮੋਸ, ਝੂਠੀ ਤੇ ਸਮਾਂਤਰ ਵਰਗੀਆਂ ਯਾਦਗਾਰੀ ਫਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਏ। ਉਹ ਫਿਲਮਾਂ ਵਿੱਚ ਆਪਣੀ ਸਹਿਜ ਅਦਾਕਾਰੀ ਲਈ ਵੀ ਬੜਾ ਮਸ਼ਹੂਰ ਰਿਹਾ ਹੈ। ਬਤੌਰ ਡਾਇਰੈਕਟਰ ਵੀ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਆਪਣੀ ਫਿਲਮ ਦਾਇਰਾ ਉਹਨੇ 1996 ਵਿੱਚ ਬਣਾਈ ਸੀ। ਇਸ ਦਾ ਨਾਇਕ ਪੂਰੀ ਫਿਲਮ ਵਿੱਚ ਔਰਤ ਬਣ ਕੇ ਵਿਚਰਦਾ ਹੈ। ਔਰਤ ਦਾ ਇਹ ਕਿਰਦਾਰ ਮਸ਼ਹੂਰ ਅਦਾਕਾਰ ਨਿਰਮਲ ਪਾਂਡੇ ਨੇ ਅਦਾ ਕੀਤਾ ਸੀ। ਇਸ ਫਿਲਮ ਦੀ ਇੰਨੀ ਚਰਚਾ ਹੋਈ ਕਿ ਇਹ ਕਿਰਦਾਰ ਨਿਭਾਉਣ ਤੋਂ ਬਾਅਦ ਹੀ ਨਿਰਮਲ ਪਾਂਡੇ ਫਿਲਮ ਜਗਤ ਵਿੱਚ ਛਾਇਆ ਸੀ। ਸਨਮਾਨਅਦਾਕਾਰ ਤੇ ਫ਼ਿਲਮ ਨਿਰਮਾਤਾ ਅਮੋਲ ਪਾਲੇਕਰ ਨੂੰ ਵਿਸ਼ਨੂੰਦਾਸ ਭਾਵੇਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁਕਾ ਹੈ। ਇਹ ਪੁਰਸਕਾਰ, ਸਾਲਾਨਾ ਮਰਾਠੀ ਫ਼ਿਲਮਾਂ ਤੇ ਥੀਏਟਰ ਦੇ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੀ ਸ਼ਖਸੀਅਤ ਨੂੰ ਦਿੱਤਾ ਜਾਂਦਾ ਹੈ। ਅਮੋਲ ਪਾਲੇਕਰ ਨੂੰ ਹੁਣ ਤੱਕ ਬਿਹਤਰੀਨ ਅਦਾਕਾਰ ਲਈ ਤਿੰਨ ਫਿਲਮਫੇਅਰ ਪੁਰਸਕਾਰ ਤੇ ਛੇ ਰਾਜ ਪੁਰਸਕਾਰ ਮਿਲ ਚੁੱਕੇ ਹਨ। ਹਵਾਲੇ |
Portal di Ensiklopedia Dunia