ਔਕਲੈਂਡ ਯੂਨੀਵਰਸਿਟੀ![]() ਆਕਲੈਂਡ ਯੂਨੀਵਰਸਿਟੀ ਨਿਊਜ਼ੀਲੈਂਡ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਅਤੇ ਇਹ ਇਸਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਸਥਿਤ ਹੈ। ਇਹ ਦੇਸ਼ ਵਿੱਚ ਸਭ ਤੋਂ ਉੱਚੇ ਦਰਜੇ ਵਾਲਾ ਯੂਨੀਵਰਸਿਟੀ ਹੈ, 2016/17 QS ਵਿਸ਼ਵ ਯੂਨੀਵਰਿਸਟੀ ਰੈਂਕਿੰਗ ਦੇ ਮੁਤਾਬਿਕ ਦੁਨੀਆ ਭਰ ਵਿੱਚ 81 ਵੇਂ ਸਥਾਨ ਉੱਤੇ ਹੈ। [1] ਇਤਿਹਾਸ23 ਜੁਲਾਈ 1883 ਨੂੰ ਆਕਲੈਂਡ ਯੂਨੀਵਰਸਿਟੀ ਕਾਲਜ ਦੇ ਰੂਪ ਵਿੱਚ ਸਥਾਪਿਤ ਕੀਤੀ ਸੀ ਜੈਵਿਕ ਬਾਲਣ ਦੀ ਵੰਡ ਦੇ ਵਿਵਾਦਵੈਲਿੰਗਟਨ ਯੂਨੀਵਰਸਿਟੀ ਅਤੇ ਓਕਲੈਂਡ ਦੀ ਵਿਕਟੋਰੀਆ ਯੂਨੀਵਰਸਿਟੀਆਂ ਵਰਗੀਆਂ ਹੋਰ ਪ੍ਰਚਲਿਤ ਨਿਊਜੀਲੈਂਡ ਯੂਨੀਵਰਸਿਟੀਆਂ ਦੇ ਉਲਟ ਆਕਲੈਂਡ ਯੂਨੀਵਰਸਿਟੀ ਅਜੇ ਵੀ ਜੈਵਿਕ ਇੰਧਨ ਦੀ ਵਰਤੋਂ ਕਰਦੀ ਹੈ। ਇਸੇ ਕਰਕੇ ਹੀ ਅਪ੍ਰੈਲ 2017 ਵਿਚ ਔਕਲੈਂਡ ਯੂਨੀਵਰਸਿਟੀ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਿਵੇਸ਼ ਪੋਰਟਫੋਲੀਓ ਤੋਂ ਕੋਲੇ, ਤੇਲ ਅਤੇ ਗੈਸ ਨੂੰ ਹਟਾਉਣ ਦੀ ਮੰਗ ਕੀਤੀ। ਪ੍ਰਸ਼ਾਸਨਯੂਨੀਵਰਸਿਟੀ ਦਾ ਮੁਖੀ ਚਾਂਸਲਰ ਹੁੰਦਾ ਹੈ, ਜੋ ਕੇ ਇਸ ਸਮੇਂ ਸਕਾਟ ਸੈਂਟ ਜੌਹਨ ਹੈ,[2] ਹਾਲਾਂਕਿ, ਇਹ ਪਦਵੀ ਕੇਵਲ ਉਪਨਾਮ ਹੈ ਯੂਨੀਵਰਸਿਟੀ ਦੇ ਚੀਫ ਐਗਜ਼ੀਕਿਊਟਿਵ ਵਾਈਸ-ਚਾਂਸਲਰ ਹੁੰਦੇ ਹਨ, ਜੋ ਕੇ ਇਸ ਵੇਲੇ ਪ੍ਰੋਫੈਸਰ ਸਟੂਅਰਟ ਮੈਕੁਕਚੇਨ, ਜੋ ਯੂਨੀਵਰਸਿਟੀ ਦੇ ਪੰਜਵੇਂ ਵਾਈਸ-ਚਾਂਸਲਰ ਵੀ ਹਨ। ਦਾਖ਼ਲਾ2009 ਵਿੱਚ ਖੁਲਾ ਦਾਖਲਾ ਖਤਮ ਹੋਣ ਤੋਂ ਬਾਅਦ[3], ਸਾਰੇ ਬਿਨੈਕਾਰਾਂ ਕੋਲ ਯੂਨੀਵਰਸਿਟੀ ਦਾਖ਼ਲਾ ਯੋਗਤਾ ਹੋਣੀ ਚਾਹੀਦੀ ਹੈ। ਘਰੇਲੂ ਵਿਦਿਆਰਥੀਆਂ ਨੂੰ ਐਨਜੀਡਬਲਯੂਕਏ ਯੂਨੀਵਰਸਿਟੀ ਦਾਖ਼ਲਾ ਸਟੈਂਡਰਡ ਪ੍ਰਾਪਤ ਕਰਨ ਦੀ ਲੋੜ ਹੈ[4], ਜਦੋਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਬਰਾਬਰ ਦੀ ਮਨਜ਼ੂਰਸ਼ੁਦਾ ਯੋਗਤਾ ਪ੍ਰਾਪਤ ਕਰਨੀ ਲਾਜ਼ਮੀ ਹੈ[5]। ਯੂਨੀਵਰਸਿਟੀ ਵਿੱਚ ਦਾਖਲੇ ਲਈ ਅਰਜ਼ੀ ਦੇਣ ਵਾਲਿਆਂ ਨੂੰ ਡਿਗਰੀ ਮੁਤਾਬਿਕ ਮੌਜੂਦਾ ਅਕਾਦਮਿਕ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਦਾਖਲਾ ਸ਼ਰਤਾਂ ਪੂਰੀਆਂ ਕਰਣ ਦੀ ਲੋੜ ਹੁੰਦੀ ਹੈ।[6] ਕੈਂਪਸ![]() ਔਕਲੈਂਡ ਯੂਨੀਵਰਸਿਟੀ ਨੇ ਛੇ ਕੈਂਪਸ, ਜਿਹਨਾਂ ਵਿੱਚੋਂ ਔਕਲੈਂਡ ਵਿੱਚ ਪੰਜ ਅਤੇ ਨਾਰਥਲੈਂਡ ਰੀਜਨ ਵਿੱਚ ਵੈਂਗਾਰੇਈ ਵਿੱਚ ਇੱਕ ਹੈ।
ਸਾਲ 2010 ਦੇ ਪਹਿਲੇ ਸੈਮੈਸਟਰ ਦੀ ਸ਼ੁਰੂਆਤ ਤੋਂ ਹੀ ਯੂਨੀਵਰਸਿਟੀ ਨੇ ਇਮਾਰਤਾਂ ਦੇ ਅੰਦਰ ਅਤੇ ਬਾਹਰ ਤੰਬਾਕੂਨੋਸ਼ੀ ਦੇ ਖੇਤਰਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ, ਇਸ ਦੇ ਸਮੇਤ ਇਸਦੀ ਕਿਸੇ ਵੀ ਜਾਇਦਾਦ 'ਤੇ ਸਿਗਰਟ ਪੀਣ ਉੱਤੇ ਪਾਬੰਦੀ ਲਗਾਈ ਸੀ।[8] ਵਿਦਿਆਰਥੀ
ਦਰਜਾਬੰਦੀਯੂਨੀਵਰਸਿਟੀ ਦਰਜਾਬੰਦੀਔਕਲੈਂਡ ਯੂਨੀਵਰਸਿਟੀ ਨਿਊਜ਼ੀਲੈਂਡ ਦੀ ਪ੍ਰਮੁੱਖ ਯੂਨੀਵਰਸਿਟੀ ਹੈ। ਟਾਈਮਜ਼ ਹਾਇਰ ਐਜੂਕੇਸ਼ਨ ਪਹਿਲੇ 200 ਵਿੱਚ ਦਰਜ਼ਾਪ੍ਰਾਪਤ ਇਕੋ ਇੱਕ ਯੂਨੀਵਰਸਿਟੀ ਹੈ ਅਤੇ ਇਹ QS ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਸਭ ਤੋਂ ਉੱਚਾ ਦਰਜਾ ਪ੍ਰਾਪਤ ਨਿਊਜ਼ੀਲੈਂਡ ਯੂਨੀਵਰਸਿਟੀ ਹੈ. ਨਿਊਜ਼ੀਲੈਂਡ ਵਿੱਚ ਸਿਖਰਲੇ 35% ਅਕਾਦਮਿਕ ਖੋਜਾਂ ਔੱਕਲੈਂਡ ਯੂਨੀਵਰਸਿਟੀ ਵਿੱਚ ਹੋਇਆਂ ਹਨ। QS ਵਿਸ਼ਵ ਯੂਨੀਵਰਸਿਟੀ ਦਰਜਾਬੰਦੀ2010 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[10] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 68ਵਾਂ ਸਥਾਨ ਦਿੱਤਾ। 2011 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[11] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 82ਵਾਂ ਸਥਾਨ ਦਿੱਤਾ। 2014 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[12] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 92ਵਾਂ ਸਥਾਨ ਦਿੱਤਾ। 2015 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[13] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 82ਵਾਂ ਸਥਾਨ ਦਿੱਤਾ। 2016 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 81ਵਾਂ ਸਥਾਨ ਦਿੱਤਾ।. ਹਵਾਲੇ
|
Portal di Ensiklopedia Dunia