ਕੋਰਟ (2025 ਫ਼ਿਲਮ)
"ਕੋਰਟ-ਸਟੇਟ ਬਨਾਮ ਏ ਨੋਬਡੀ" (ਅੰਗਰੇਜ਼ੀ: Court-State vs A Nobody) ਤੇਲਗੂ ਭਾਸ਼ਾ ਦੀ ਇੱਕ ਕਾਨੂੰਨੀ ਡਰਾਮਾ ਫ਼ਿਲਮ ਹੈ ਜੋ 2025 ਵਿੱਚ ਰਿਲੀਜ਼ ਹੋਈ। ਇਹ ਫ਼ਿਲਮ ਰਾਮ ਜਗਦੀਸ਼ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਰਾਮ ਜਗਦੀਸ਼ ਦੁਆਰਾ ਨਿਰਦੇਸ਼ਿਤ ਪਹਿਲੀ ਫ਼ਿਲਮ ਹੈ। ਵਾਲ ਪੋਸਟਰ ਸਿਨੇਮਾ ਦੇ ਬੈਨਰ ਹੇਠ ਰੀਲੀਜ਼ ਇਸ ਫ਼ਿਲਮ ਨੂੰ ਪ੍ਰਸ਼ਾਂਤੀ ਟਿਪਿਰਨੇਨੀ ਵੱਲੋਂ ਨਿਰਮਿਤ ਅਤੇ ਨਾਨੀ ਦੁਆਰਾ ਪੇਸ਼ ਕੀਤਾ ਗਿਆ ਸੀ। ਇਸ ਫ਼ਿਲਮ ਵਿੱਚ ਪ੍ਰਿਯਦਰਸ਼ੀ ਪੁਲੀਕੋਂਡਾ, ਹਰਸ਼ ਰੋਸ਼ਨ, ਸ਼੍ਰੀਦੇਵੀ ਅਤੇ ਸ਼ਿਵਾਜੀ ਦੇ ਨਾਲ ਪੀ. ਸਾਈ ਕੁਮਾਰ, ਹਰਸ਼ਾ ਵਰਧਨ, ਰੋਹਿਨੀ, ਸੁਭਲੇਖਾ ਸੁਧਾਕਰ, ਸੁਰਭੀ ਪ੍ਰਭਾਵਤੀ ਅਤੇ ਰਾਜਸ਼ੇਖਰ ਅਨਿੰਗੀ ਨੇ ਅਭਿਨੈ ਕੀਤਾ ਹੈ। ਫ਼ਿਲਮ 14 ਮਾਰਚ 2025 ਨੂੰ ਰਿਲੀਜ਼ ਕੀਤੀ ਗਈ। ਫ਼ਿਲਮ ਨੂੰ ਆਲੋਚਕਾਂ ਵੱਲੋਂ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ। ਫ਼ਿਲਮ ਬਾਕਸ ਆਫ਼ਿਸ ਤੇ ਦੁਨੀਆ ਭਰ ਵਿੱਚ 66.75 ਕਰੋੜ ਕਮਾਉਣ ਵਿੱਚ ਸਫ਼ਲ ਰਹੀ।[4][5] ਪਲਾਟਸੂਰਿਆ ਤੇਜਾ ਇੱਕ ਲਾਅ ਫਰਮ ਵਿੱਚ ਇੱਕ ਜੂਨੀਅਰ ਵਕੀਲ ਵਜੋਂ ਕੰਮ ਕਰਦਾ ਹੈ ਜੋ ਕਿ ਮੋਹਨ ਰਾਓ ਦੀ ਹੈ। ਉਹ ਚਾਹੁੰਦਾ ਹੈ ਕਿ ਇੱਕ ਦਿਨ ਉਸਨੂੰ ਕੋਈ ਕੇਸ ਦਿੱਤਾ ਜਾਵੇ ਜਿਸ ਨੂੰ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕਰ ਸਕੇ ਅਤੇ ਆਪਣੇ ਪਿਤਾ ਦੇ ਦਸਤਾਵੇਜ਼ਾਂ ਨੂੰ ਨੋਟਰੀ ਕਰਨ ਦੇ ਕੰਮ ਤੋਂ ਵਧਕੇ ਕੁਝ ਕਰ ਸਕੇ। ਚੰਦਰਸ਼ੇਖਰ ਇੱਕ 19 ਸਾਲਾ ਮੁੰਡਾ ਹੈ ਜੋ ਆਪਣਾ ਗੁਜ਼ਾਰਾ ਕਰਨ ਲਈ ਕਈ ਕੰਮ ਕਰਦਾ ਹੈ। ਉਸਦੇ ਪਰਿਵਾਰ ਵਿੱਚ ਉਸਦਾ ਪਿਤਾ, ਜੋ ਇੱਕ ਜ਼ਮੀਨ ਦੇ ਪਲਾਟ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਹੈ, ਉਸਦੀ ਮਾਂ ਅਤੇ ਭੈਣ ਸ਼ਾਮਲ ਹਨ। ਚੰਦਰਸ਼ੇਖਰ ਨੂੰ ਇੱਕ 17 ਸਾਲਾ ਕੁੜੀ, ਜਾਬਿਲੀ ਦਾ ਫ਼ੋਨ ਆਉਂਦਾ ਹੈ ਜੋ ਇੱਕ ਚੰਗੇ ਪਰਿਵਾਰ ਤੋਂ ਆਉਂਦੀ ਹੈ ਅਤੇ ਉਸਦੇ ਗੁਆਂਢੀ ਦੀ ਦੋਸਤ ਹੈ। ਜਲਦੀ ਹੀ ਦੋਵੇਂ ਪਿਆਰ ਵਿੱਚ ਪੈ ਜਾਂਦੇ ਹਨ। ਜਾਬਿਲੀ ਦਾ ਫੁੱਫੜ ਹੈ ਮੰਗਾਪਤੀ ਅਤੇ ਉਸੇ ਨੂੰ ਹੀ ਪਰਿਵਾਰ ਦਾ ਮੁਖੀ ਮੰਨਿਆ ਜਾਂਦਾ ਹੈ, ਕਿਉਂਕਿ ਜਾਬਿਲੀ ਦੇ ਪਿਤਾ ਦੀ ਮੌਤ ਹੋ ਗਈ ਹੈ। ਜਦੋਂ ਮੰਗਾਪਤੀ ਨੂੰ ਪਤਾ ਲੱਗਦਾ ਹੈ ਕਿ ਚੰਦਰਸ਼ੇਖਰ ਅਤੇ ਜਾਬਿਲੀ ਰਿਸ਼ਤੇ ਵਿੱਚ ਹਨ ਤਾਂ ਉਸਨੂੰ ਲੱਗਦਾ ਹੈ ਕਿ ਇਸ ਰਿਸ਼ਤੇ ਨਾਲ ਉਸਦੇ ਅਤੇ ਉਸਦੇ ਪਰਿਵਾਰ ਦੇ ਅਕਸ ਜਾਂ ਸਨਮਾਨ ਨੂੰ ਧੱਬਾ ਲੱਗਿਆ ਹੈ ਜਿਸ ਕਰਕੇ ਉਹ ਆਪਣੇ ਵਕੀਲ ਦਮੋਧਰ ਦੀ ਵਰਤੋਂ ਕਰ ਕੇ ਪੁਲਿਸ ਦਫ਼ਤਰ ਨੂੰ ਰਿਸ਼ਵਤ ਦਿੰਦਾ ਹੈ ਚੰਦਰਸ਼ੇਖਰ 'ਤੇ ਝੂਠਾ ਕੇਸ ਪਾ ਦਿੰਦਾ ਹੈ। ਉਹ ਚੰਦਰਸ਼ੇਖਰ 'ਤੇ ਪੋਕਸੋ ਐਕਟ ਦਾ ਦੋਸ਼ ਲਗਾਉਂਦਾ ਹੈ, ਇਹ ਕਾਨੂੰਨ ਨਾਬਾਲਗ ਪੀੜਤਾਂ ਦੇ ਬਲਾਤਕਾਰੀਆਂ ਨੂੰ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦੋਸ਼ੀ ਠਹਿਰਾਉਣ ਲਈ ਤਿਆਰ ਕੀਤਾ ਗਿਆ ਹੈ। ਸੂਰਿਆ ਤੇਜਾ ਇਸ ਮਾਮਲੇ ਵਿੱਚ ਕਿਵੇਂ ਫਸਦਾ ਹੈ ਅਤੇ ਕੀ ਚੰਦਰਸ਼ੇਖਰ ਨੂੰ ਇਨਸਾਫ ਮਿਲਦਾ ਹੈ, ਇਹ ਕਹਾਣੀ ਦਾ ਮੂਲ ਹੈ। ਹਵਾਲੇ
|
Portal di Ensiklopedia Dunia