ਝਾਂਜਰਾਂ ਵਾਲੇ ਪੈਰ

ਝਾਂਜਰਾਂ ਵਾਲੇ ਪੈਰ ਪੰਜਾਬੀ ਅਨੁਵਾਦਕ ਤੇ ਆਲੋਚਕ ਅਰਵਿੰਦਰ ਕੌਰ ਧਾਲੀਵਾਲ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਦਸ ਕਹਾਣੀਆਂ ਸ਼ਾਮਿਲ ਹਨ। ਕਿਤਾਬ ਪੰਜਾਬੀ ਸਮਾਜ ਵਿੱਚ ਮਰਦ-ਅੋਰਤ ਦੇ ਅਸਾਵੀਂ ਬਣਤਰ ਤੇ ਸੰਬੰਧਾਂ ਨੂੰ ਉਘਾੜਦੀ ਹੈ।

ਕਹਾਣੀਆਂ ਦੇ ਪਲਾਟ

ਆਪਣੇ-ਆਪਣੇ ਹਿੱਸੇ ਦਾ ਆਸਮਾਨ ਪੰਜਾਬੀ ਪਤੀ-ਪਤਨੀ ਦੇ ਆਪਸੀ ਸੰਬੰਧਾਂ ਤੇ ਘਰੇਲੂ ਜੀਵਨ ਉੱਪਰ ਝਾਤ ਪੁਆਉਂਦੀ ਹੈ। ਕਹਾਣੀ ਦਾ ਪਾਤਰ ਦਿਆਲ ਔਲਾਦ ਪੈਦਾ ਕਰਨ ਤੋਂ ਅਯੋਗ ਹੈ ਪਰ ਇਹ ਰਾਜ਼ ਜੱਗ ਜਾਹਰ ਨਹੀਂ। ਘਰਵਾਲੀ ਦੇ ਇੱਕ ਡਾਕਟਰੀ ਟੈਸਟ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਤਾਂ ਗਰਭਵਤੀ ਹੈ। ਇਹ ਪਤਾ ਲੱਗਣ 'ਤੇ ਦਿਆਲ ਦੀ ਮਰਦ-ਹਊਮੈ ਨੂੰ ਸੱਟ ਵੱਜਦੀ ਹੈ। ਉਹ ਘਰਵਾਲੀ ਨਾਲ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ। ਕਹਾਣੀ ਦੇ ਅੰਤ ਤੱਕ ਉਸ ਦੇ ਗਰਭਵਤੀ ਹੋਣ ਦਾ ਕਾਰਨ ਪਤਾ ਨਹੀਂ ਚੱਲਦਾ ਅਤੇ ਨਾ ਹੀ ਕਹਾਣੀ ਵਿੱਚ ਵਿਆਹ-ਬਾਹਰੇ ਸੰਬੰਧਾਂ ਦਾ ਜ਼ਿਕਰ ਹੈ।

ਆਖਰ ਉਹ ਹਾਰ ਗਿਆ ਕਹਾਣੀ ਦੀ ਮੁੱਖ ਪਾਤਰ ਮਨਜੀਤ ਨਾਂ ਦੀ ਪਹਿਲੇ ਪਿਆਰ ਵਿੱਚ ਸੱਟ ਖਾਧੀ ਔਰਤ ਹੈ। ਉਹ ਇਸ ਸੱਟ ਨੂੰ ਚਾਹ ਕੇ ਵੀ ਨਹੀਂ ਭੁਲਾ ਪਾਉਂਦੀ। ਇੱਥੋਂ ਤੱਕ ਕਿ ਵਿਆਹ ਤੋਂ ਬਾਅਦ ਵੀ ਉਸ ਨੂੰ ਇਹ ਪਿਆਰ ਭੁਲਾਉਣਾ ਔਖਾ ਹੁੰਦਾ ਹੈ। ਸਾਰੀ ਕਹਾਣੀ ਮਨਜੀਤ ਦੀ ਮਨੋਬਿਰਤੀਆਂ ਦੇ ਵਿਸ਼ਲੇਸ਼ਣ ਦੇ ਆਲੇ-ਦੁਆਲੇ ਬੁਣੀ ਗਈ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya