ਦ ਗੁੱਡ, ਦ ਬੈਡ ਐਂਡ ਦੀ ਅਗਲੀ
ਦ ਗੁੱਡ, ਦ ਬੈਡ ਐਂਡ ਦ ਅਗਲੀ (ਇਤਾਲਵੀ: Il buono, il brutto, il cattivo) 1966 ਦੀ ਇੱਕ ਇਤਾਲਵੀ ਕਾਲਜਈ, ਪੱਛਮੀ ਸਪੇਗੇਟੀ ਫ਼ਿਲਮ ਹੈ। ਇਸ ਦਾ ਹਦਾਇਤਕਾਰ ਸਰਜਿਓ ਲਿਉਨੇ ਹੈ ਅਤੇ ਕਲਿੰਟ ਈਸਟਵੁੱਡ, ਲੀ ਵੈਨ ਕਲੀਫ਼ ਅਤੇ ਏਲੀ ਵੈਲਾਚ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਦੀ ਕਹਾਣੀ ਏਜ ਅਤੇ ਸਕਾਰਪੇਲੀ, ਲੁਸਿਆਨੋ ਵਿਨਸੇਂਜੋਨੀ ਅਤੇ ਲਿਓਨ ਨੇ ਲਿਖੀ। ਫ਼ਿਲਮ ਦੇ ਗੀਤ ਜੋ ਬਹੁਤ ਪ੍ਰਸਿੱਧ ਹੋਏ ਸਨ ਅਤੇ ਇਸ ਦੀ ਵਿਸ਼ਾ ਵਸਤੂ ਦੀ ਜਾਣ-ਪਛਾਣ ਦੇਣ ਵਾਲ਼ੇ ਮੁੱਖ ਗੀਤ ਦਾ ਸੰਗੀਤ ਏਨਯੋ ਮੌਰਿਕੋਨ ਨੇ ਬਣਾਇਆ। ਏ ਫਿਸਟਫੁਲ ਆਫ ਡਾਲਰਸ (1964) ਅਤੇ ਫ਼ਾੱਰ ਏ ਫ਼ਿਊ ਡਾਲਰਸ ਮੋਰ (1965) ਦੇ ਬਾਅਦ ਡਾਲਰਸ ਤਕੋਣ ਦੀ ਤੀਜੀ ਅਤੇ ਆਖ਼ਰੀ ਫ਼ਿਲਮ ਸੀ। ਕਹਾਣੀਇਸ ਦੀ ਕਹਾਣੀ ਤਿੰਨ ਪੇਸ਼ੇਵਰ ਹਤਿਆਰਿਆਂ ਉੱਤੇ ਕੇਂਦਰਤ ਹੈ ਜੋ ਬੰਦੂਕਾਂ ਦੀ ਲੜਾਈ ਨਾਲ਼ ਪਏ ਘੜਮੱਸ, ਫ਼ਾਂਸ ਦੀਆਂ ਸਜ਼ਾਵਾਂ, ਅਮਰੀਕੀ ਗ੍ਰਹਿ ਯੁੱਧ ਸੰਘਰਸ਼ ਅਤੇ ਜੇਲ੍ਹ ਸ਼ਿਵਰਾਂ ਦੀਆਂ ਹਾਲਾਤਾਂ ਦੇ ਵਿੱਚ ਗੱਡੇ ਹੋਏ ਕਫੇਡਰੇਟ ਸੋਨੇ ਦੇ ਖ਼ਜ਼ਾਨੇ ਦੀ ਤਲਾਸ਼ ਵਿੱਚ ਆਪਸ ਵਿੱਚ ਮੁਕਾਬਲਾ ਕਰ ਰਹੇ ਹਨ। ਹਵਾਲੇ
|
Portal di Ensiklopedia Dunia