ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 4


ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 4
Season 4
ਤਸਵੀਰ:BiggBoss4.jpg
ਫਰਮਾ:Infobox reality competition season
No. of episodes98
Release
Original networkColors TV
Original release3 ਅਕਤੂਬਰ 2010 (2010-10-03) –
8 ਜਨਵਰੀ 2011 (2011-01-08)

''ਬਿੱਗ ਬੌਸ 4 ਭਾਰਤੀ ਰਿਐਲਿਟੀ ਟੀਵੀ ਸ਼ੋਅ ਬਿੱਗ ਬਾਸ ਦਾ ਚੌਥਾ ਸੀਜ਼ਨ ਹੈ, ਜੋ 3 ਅਕਤੂਬਰ 2010 ਤੋਂ ਕਲਰਜ਼ ਟੀਵੀ ਉੱਤੇ ਪ੍ਰਸਾਰਿਤ ਹੋਇਆ ਸੀ। ਇਹ ਸੀਜ਼ਨ 2009 ਵਿਚ ਪ੍ਰਸਾਰਿਤ ਹੋਏ ਬਿੱਗ ਬੌਸ 3 ਨਾਲੋਂ ਲੰਬਾ ਸੀ ਕਿਓੰਕੇ ਇਹ 14 ਹਫ਼ਤਿਆਂ (97 ਦਿਨ) ਤੱਕ ਚੱਲਿਆ ਅਤੇ 8 ਜਨਵਰੀ 2011 ਨੂੰ ਖਤਮ ਹੋਇਆ। ਸਲਮਾਨ ਖਾਨ ਪਹਿਲੀ ਵਾਰ ਮੇਜ਼ਬਾਨ ਵਜੋਂ ਸ਼ੋਅ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਬਾਕੀ ਦੇ ਸਾਰੇ ਸੀਜ਼ਨਾਂ ਦੀ ਮੇਜ਼ਬਾਨੀ ਕੀਤੀ। ਇਹ ਸੀਜ਼ਨ ਸਭ ਤੋਂ ਉੱਚਾ ਦਰਜਾ ਪ੍ਰਾਪਤ ਸੀਜ਼ਨ ਬਣ ਗਿਆ ਜਿਸ ਵਿੱਚ ਫਾਈਨਲ ਟੀ ਆਰ ਪੀ 6.2 ਅਤੇ ਔਸਤ ਟੀ ਆਰ ਪੀ 4.8 ਸੀ।[1]

3 ਅਕਤੂਬਰ ਨੂੰ ਲਾਂਚ ਦੇ ਦੌਰਾਨ, ਵਿਸ਼ੇਸ਼ ਤੌਰ ਤੇ ਚੁਨੇ ਗਏ ਚੌਦਾਂ ਪ੍ਰਤੀਯੋਗੀ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਮੁੰਬਈ ਤੋਂ ਲਗਭਗ 100 ਕਿਲੋਮੀਟਰ ਪੂਰਬ ਵਿੱਚ ਇੱਕ ਪਹਾਡ਼ੀ ਸਟੇਸ਼ਨ ਲੋਨਾਵਲਾ ਵਿੱਚ ਖਾਸ ਤੌਰ ਤੇ ਬਨਾਏ ਗਏ ਇਕ ਘਰ ਵਿੱਚ ਦਾਖਲ ਹੋਏ।[2][3]

ਦੂਜੇ ਅਤੇ ਤੀਜੇ ਹਫ਼ਤਿਆਂ ਦੌਰਾਨ ਦੋ ਵਾਧੂ ਵਾਈਲਡ ਕਾਰਡ ਐਂਟਰੀਆਂ ਕੀਤੀਆਂ ਗਈਆਂ, ਜਿਸ ਨਾਲ ਪ੍ਰਤੀਯੋਗੀਆਂ ਦੀ ਗਿਣਤੀ ਸੋਲਾਂ ਹੋ ਗਈ। ਘਰ ਦੇ ਸਾਥੀ, ਜੋ ਕੇ ਇੱਕ ਦੂਜੇ ਲਈ ਅਜਨਬੀ ਮੰਨੇ ਜਾਂਦੇ ਹਨ, ਨੇ ਘਰ ਦੇ ਆਲੇ ਦੁਆਲੇ ਲਗਾਏ ਗਏ 32 ਕੈਮਰਿਆਂ ਦੀ ਨਿਗਰਾਨੀ ਹੇਠ 96 ਦਿਨ (14 ਹਫ਼ਤੇ) ਇਕੱਠੇ ਬਿਤਾਏ।[4] ਘਰ ਦੇ ਚਾਰ ਮੈਂਬਰ, ਅਸ਼ਮਿਤ ਪਟੇਲ, ਡੌਲੀ ਬਿੰਦਰਾ, ਦ ਗ੍ਰੇਟ ਖਲੀ ਅਤੇ ਸ਼ਵੇਤਾ ਤਿਵਾਰੀ , ਜਨਤਕ ਵੋਟਾਂ ਦਾ ਸਾਹਮਣਾ ਕਰਦੇ ਹੋਏ ਆਖਰੀ ਹਫ਼ਤੇ ਵਿੱਚ ਪਹੁੰਚੇ। ਇਹ ਸ਼ੋਅ 8 ਜਨਵਰੀ 2011 ਨੂੰ ਗ੍ਰੈਂਡ ਫਿਨਾਲੇ ਨਾਲ ਸਮਾਪਤ ਹੋਇਆ। ਸ਼ਵੇਤਾ ਤਿਵਾਰੀ 10 ਮਿਲੀਅਨ ਰੁਪਏ ਦੀ ਇਨਾਮੀ ਰਾਸ਼ੀ ਨਾਲ ਜੇਤੂ ਬਣੀ, ਜਦੋਂ ਕਿ 'ਦਾ ਗ੍ਰੇਟ ਖਲੀ' ਨੂੰ ਉਪ ਜੇਤੂ ਐਲਾਨਿਆ ਗਿਆ।[5] 

  1. "Hindi Tv Show Bigg Boss Season 4 Synopsis Aired On Channel". Nettv4u (in ਅੰਗਰੇਜ਼ੀ). Retrieved 2020-09-20.
  2. "Bigg Boss Season 4 Housemates". Bb4.in.com. Archived from the original on 16 November 2010. Retrieved 1 December 2010.
  3. "Exclusive: Meet the Bigg Boss 4 contestants". Rediff. 2 October 2010. Retrieved 18 December 2010.
  4. "Bigg Boss". Endemol. Archived from the original on 28 July 2010. Retrieved 1 December 2010.
  5. "Shweta Tiwari wins Bigg Boss 4". Hindustan Times. Archived from the original on 12 January 2011. Retrieved 9 January 2011.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya