ਬੋਮਬਾਇਲਾ ਦੇਵੀ ਲੈਸ਼ਰਾਮ
ਬੋਮਬਾਇਲਾ ਦੇਵੀ ਲੈਸ਼ਰਾਮ (ਜਨਮ 22 ਫਰਵਰੀ 1985; ਪੂਰਬੀ ਇੰਫਾਲ,ਮਨੀਪੁਰ)[1] ਇੱਕ ਭਾਰਤੀ ਤੀਰਅੰਦਾਜ ਹੈ। ਬੋਮਬਾਇਲਾ ਨੇ 2008 ਦੀਆ ਬੀਜਿੰਗ ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕੀਤੀ। ਉਸ ਨੇ ਮਹਿਲਾਵਾਂ ਦੇ ਵਿਅਕਤੀਗਤ ਮੁਕਬਾਲੇ ਅਤੇ ਟੀਮ ਮੁਕਬਲੇ ਵਿੱਚ ਭਾਗ ਲਿਆ, ਪਰ ਦੋਨੋਂ ਘਟਨਾਵਾਂ ਵਿੱਚ ਫਾਈਨਲ ਤੱਕ ਪਹੁੰਚਣ 'ਚ ਅਸਫਲ ਰਹੀ। ਉਸ ਨੇ, ਡੋਲਾ ਬੈਨਰਜੀ ਅਤੇ ਪ੍ਰਾਨੀਠਾ ਵਰਧੀਨਣੀ ਦੇ ਨਾਲ-ਨਾਲ ਟੀਮ ਦੇ ਕੁਆਲੀਫਾਇਰ ਮੁਕਾਬਲੇ ਵਿੱਚ ਛੇਵਾਂ ਦਰਜਾ ਦਿੱਤਾ ਗਿਆ ਹੈ। ਉਸਨੂੰ 16ਵੇਂ ਰਾਉਂਡ ਵਿੱਚ ਬਾਈ ਮਿਲੀ, ਪਰ ਕੁਆਰਟਰ ਵਿੱਚ 206-211 ਦੇ ਫਰਕ ਨਾਲ ਚੀਨ ਤੋਂ ਹਾਰ ਗਈ। ਵਿਅਕਤੀਗਤ ਮੁਕਾਬਲੇ ਵਿੱਚ, ਉਸ ਨੇ 64ਵੇਂ ਕੁਆਲੀਫਾਇਰ ਰਾਉਂਡ ਵਿੱਚ 22ਵਾਂ ਦਰਜਾ ਹਾਸਿਲ ਕੀਤਾ। ਪਰ 101-103 ਨਾਲ ਸਵੀਡਨ ਦੀ ਇਵਣਾ ਮਾਰਕਿਨਕਿਊਈਸੀਜ਼ ਤੋਂ ਹਾਰ ਗਈ।[2]
ਉਹ ਮਹਿਲਾ ਵਿਅਕਤੀਗਤ ਦੇ ਦੂਜੇ ਦੌਰ 'ਚੋਂ ਬਾਹਰ ਹੋ ਗਈ ਜਿੱਥੇ ਜੁਲਾਈ 30, 2012 ਨੂੰ ਮੈਕਸੀਕੋ ਦੀ ਐਡਾ ਰੋਮਨ ਤੋਂ 2-6 ਨਾਲ ਹਾਰ ਕੇ ਦੂਜੇ ਗੇੜ 'ਚ ਬਾਹਰ ਹੋ ਗਈ, ਟੀਮ ਦੇ ਮੁਕਾਬਲੇ ਵਿੱਚ ਭਾਰਤ ਫਾਈਨਲ ਵਿੱਚ 211-210 ਨਾਲ ਡੈਨਮਾਰਕ[3] ਵਿੱਚ ਹਾਰ ਗਿਆ। ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫ਼ੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ। ਹਵਾਲੇ
|
Portal di Ensiklopedia Dunia