ਭਾਨ ਸਿੰਘ ਸੁਨੇਤ![]() ਭਾਨ ਸਿੰਘ ਸੁਨੇਤ ਗ਼ਦਰ ਪਾਰਟੀ ਦਾ ਕਾਰਕੁਨ ਸੀ ਅਤੇ ਉਸ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਹਿੱਸਾ ਲੈ ਕੇ ਸ਼ਹੀਦੀ ਪ੍ਰਾਪਤ ਕੀਤੀ। ਭਾਨ ਸਿੰਘ ਦਾ ਜਨਮ 1875 ਈ. ਵਿੱਚ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਸੁਨੇਤ ਵਿੱਚ ਪਿਤਾ ਸਾਵਨ ਸਿੰਘ ਦੇ ਘਰ ਹੋਇਆ। ਉਹ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੀ ਪਰ ਥੋੜ੍ਹੀ-ਬਹੁਤੀ ਪੰਜਾਬੀ ਤੇ ਅੰਗਰੇਜ਼ੀ ਜਾਣਦਾ ਸੀ। ਜਦੋਂ ਉਹ ਜਵਾਨ ਹੋਇਆ ਤਾਂ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਅੰਗਰੇਜ਼ਾਂ ਦੀ ਨੌਕਰੀ ਦੇ ਦੌਰਾਨ ਹੀ ਉਸ ਨੂੰ ਫ਼ੌਜ ਵਿੱਚ ਅੰਗਰੇਜ਼ੀ ਦਾ ਚੰਗਾ ਗਿਆਨ ਹੋ ਗਿਆ। ਪਰ ਜਲਦੀ ਹੀ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਚਲਾ ਗਿਆ। ਇਥੇ ਹੀ ਭਾਨ ਸਿੰਘ ਗਦਰੀਆਂ ਦੇ ਸੰਪਰਕ ਵਿੱਚ ਆਇਆ ਅਤੇ ਗ਼ਦਰ ਪਾਰਟੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਚਲਾਏ ਜਾ ਰਹੇ ਅੰਦੋਲਨ ਵਿੱਚ ਸ਼ਾਮਲ ਹੋ ਗਿਆ। ਭਾਨ ਸਿੰਘ ਨੂੰ ਪਹਿਲੇ ਲਾਹੌਰ ਕੇਸ ’ਚ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਅੰਗਰੇਜ਼ੀ ਹਾਕਮਾਂ ਨਾਲ ਭਾਨ ਸਿੰਘ ਦਾ ਸੰਘਰਸ਼ ਜਾਰੀ ਰਿਹਾ ਤੇ ਅੰਤਾਂ ਦੇ ਤਸੀਹੇ ਝੱਲਦਾ ਹੋਇਆ ਇਹ ਇਨਕਲਾਬੀ ਯੋਧਾ 9 ਸਤੰਬਰ 1917 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ।[1] ਹਵਾਲੇ
|
Portal di Ensiklopedia Dunia