ਮਹਾਰਾਸ਼ਟਰ ਵਿੱਚ 2018 ਦੇ ਦਲਿਤ ਮੁਜ਼ਾਹਰੇ
ਜਨਵਰੀ 2018 ਦੇ ਪਹਿਲੇ ਹਫ਼ਤੇ ਵਿਚ, 1 ਜਨਵਰੀ 2018 ਨੂੰ ਕੋਰੇਗਾਓਂ ਦੀ ਲੜਾਈ ਦੀ 200 ਵੀਂ ਵਰ੍ਹੇਗੰਢ ਦੇ ਮੌਕੇ ਮਹਾਰਾਸ਼ਟਰ ਵਿੱਚ ਹਿੰਸਾ ਦੇ ਵਿਰੁੱਧ ਦਲਿਤਾਂ ਨੇ ਰੋਸ ਮੁਜ਼ਾਹਰੇ ਕੀਤੇ ਸਨ।[3] ਹਿੰਸਾ ਦੇ ਕਾਰਨ ਇੱਕ ਮਰਾਠਾ ਨੌਜਵਾਨ ਰਾਹੁਲ ਫਤੰਗਾਲੇ ਹਿੰਸਾ ਵਿੱਚ ਮਾਰਿਆ ਗਿਆ ਸੀ। ਕਾਰਾਂ, ਸਾਈਕਲਾਂ ਅਤੇ ਹੋਰ ਗੱਡੀਆਂ ਮਰਾਠਿਆਂ ਨੇ ਤਬਾਹ ਕਰ ਦਿੱਤੀਆਂ ਸਨ। ਬੱਚਿਆਂ ਨੂੰ ਪੱਥਰਾਂ ਨਾਲ ਜਖ਼ਮੀ ਕਰ ਦਿੱਤਾ ਗਿਆ ਸੀ। ਦਲਿਤ ਸਮੂਹਾਂ ਨੇ ਤਿੰਨ ਜਨਵਰੀ 2018 ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਸੀ।[4] ਸਾਰੇ ਮਹਾਰਾਸ਼ਟਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਮੁੰਬਈ ਵਿੱਚ ਉਪਨਗਰੀ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਸਨ ਜਿਸ ਕਾਰਨ ਢਾਬੇ ਵਾਲਿਆਂ ਨੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। [5] ਪਿਛੋਕੜਇਕ 16 ਸਾਲਾ ਲੜਕਾ, ਯੋਗੇਸ਼ ਪ੍ਰਹਿਲਾਦ ਜਾਧਵ, ਮੁਜ਼ਾਹਰਿਆਂ ਦੇ ਦੌਰਾਨ ਕਥਿਤ ਤੌਰ 'ਤੇ ਪੁਲਿਸ ਲਾਠੀਚਾਰਜ ਵਿੱਚ ਮਾਰਿਆ ਗਿਆ ਸੀ।[6] ਕੋਰੇਗਾਓਂ ਦੀ ਲੜਾਈ ਦਲਿਤਾਂ ਲਈ ਮਹੱਤਵਪੂਰਨ ਹੈ। 1818 ਵਿਚ, ਦਲਿਤ ਮਹਾਰ ਦੀਆਂ ਫ਼ੌਜਾਂ ਨੇ ਪੇਸ਼ਵਾ ਬਾਜੀ ਰਾਓ ਦੂਜਾ ਵਿਰੁੱਧ ਬ੍ਰਿਟਿਸ਼ ਆਰਮੀ ਯੂਨਿਟ ਦੇ ਹਿੱਸੇ ਵਜੋਂ ਲੜਾਈ ਲੜੀ। ਪੇਸ਼ਵਾ ਸ਼ਾਸਕਾਂ ਨੇ ਅਛੂਤਾਂ ਤੇ ਗੰਭੀਰ ਸਮਾਜਕ ਸ਼ਰਤਾਂ ਠੋਸ ਰੱਖੀਆਂ ਸੀ। [7][8][9] ਹਵਾਲੇ
|
Portal di Ensiklopedia Dunia