ਮੀਆਂਵਾਲੀ ਜ਼ਿਲ੍ਹਾਮੀਆਂਵਾਲੀ ਜ਼ਿਲ੍ਹਾ (ਪਸ਼ਤੋ, Punjabi: ضلع میانوالی), ਪੰਜਾਬ ਸੂਬੇ, ਪਾਕਿਸਤਾਨ ਦੇ ਉੱਤਰ ਪੱਛਮ ਵਿੱਚ ਇੱਕ ਜ਼ਿਲ੍ਹਾ ਹੈ। ਇਸ ਦੀ ਸਰਹੱਦ ਚੱਕਵਾਲ, ਅਟਕ, ਕੋਹਾਟ, ਕਰਕ, ਲੱਖੀ ਮਰਵਾਤ, ਡੇਰਾ ਇਸਮਾਈਲ ਖਾਨ, ਭੱਕਰ ਅਤੇ ਖੁਸ਼ਾਬ ਜ਼ਿਲ੍ਹਿਆਂ ਨਾਲ ਲੱਗਦੀ ਹੈ। ਪ੍ਰਸ਼ਾਸਨਜ਼ਿਲ੍ਹਾ ਪ੍ਰਬੰਧਕੀ ਤੌਰ 'ਤੇ ਤਿੰਨ ਤਹਿਸੀਲਾਂ 7 ਮਿਊਂਸਿਪਲ ਕਮੇਟੀਆਂ ਅਤੇ 51 ਯੂਨੀਅਨ ਕੌਂਸਲਾਂ ਵਿੱਚ ਵੰਡਿਆ ਗਿਆ ਹੈ:[1]
ਭੂਗੋਲਮੀਆਂਵਾਲੀ ਜ਼ਿਲ੍ਹਾ ਦਾ ਖੇਤਰਫਲ 5840 ਵਰਗ ਕਿਲੋਮੀਟਰ ਹੈ। ਉੱਤਰ ਵਿਚਲਾ ਖੇਤਰ ਪੋਠੋਹਾਰ ਪਠਾਰ ਅਤੇ ਕੋਹਿਸਤਾਨ-ਏ-ਨਮਕ ਦਾ ਅੰਗ ਹੈ। ਜ਼ਿਲ੍ਹੇ ਦੇ ਦੱਖਣੀ ਪਾਸੇ ਥੱਲ ਮਾਰੂਥਲ ਦਾ ਇੱਕ ਹਿੱਸਾ ਹੈ। ਸਿੰਧ ਨਦੀ ਜ਼ਿਲ੍ਹੇ ਵਿਚੋਂ ਲੰਘਦੀ ਹੈ. ਮੌਸਮਮੀਆਂਵਾਲੀ ਜ਼ਿਲ੍ਹੇ ਵਿੱਚ ਗਰਮੀ ਦੇ ਮੌਸਮ ਵਿੱਚ ਬਹੁਤ ਹੀ ਗਰਮ ਅਤੇ ਸਿਆਲ ਵਿੱਚ ਠੰਡਾ ਅਤੇ ਖੁਸ਼ਕ ਹੁੰਦਾ ਹੈ। ਗਰਮੀਆਂ ਮਈ ਤੋਂ ਸਤੰਬਰ ਤੱਕ ਰਹਿੰਦੀਆਂ ਹਨ ਅਤੇ ਸਰਦੀਆਂ ਨਵੰਬਰ ਤੋਂ ਫਰਵਰੀ ਤੱਕ ਰਹਿੰਦੀਆਂ ਹਨ। ਔਸਤ ਤਾਪਮਾਨ 42 ਦੇ ਨਾਲ ਜੂਨ ਦਾ ਮਹੀਨਾ ਸਭ ਗਰਮ ਹੁੰਦਾ ਹੈ। (ਸਭ ਤੋਂ ਵੱਧ ਰਿਕਾਰਡ ਕੀਤਾ ਤਾਪਮਾਨ 52 °C); ਸਰਦੀਆਂ ਵਿੱਚ, ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਔਸਤ ਤਾਪਮਾਨ 3 ਤੋਂ 4 °C ਤੱਕ ਘੱਟ ਹੋ ਸਕਦਾ ਹੈ। ਜ਼ਿਲ੍ਹੇ ਵਿੱਚ ਔਸਤ ਬਾਰਸ਼ ਕਰੀਬ 385 ਮਿਲੀਮੀਟਰ ਹੈ। ਜਨਸੰਖਿਆ ਸੰਬੰਧੀਪਾਕਿਸਤਾਨ ਦੀ 1998 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਜ਼ਿਲ੍ਹੇ ਦੀ ਆਬਾਦੀ 1,057,000 ਹੈ, ਜਿਨ੍ਹਾਂ ਵਿਚੋਂ 21 % ਸ਼ਹਿਰੀ ਬਸਤੀਆਂ ਵਿੱਚ ਰਹਿੰਦੇ ਸਨ।[2] : 23 ਪਹਿਲੀ ਭਾਸ਼ਾ[3] ਪੰਜਾਬੀ (ਆਬਾਦੀ ਦਾ 74%) ਸਰਾਇਕੀ (12%), ਪਸ਼ਤੋ (10%) ਅਤੇ ਉਰਦੂ (3.5%) ਹੈ। : 27 ਇਤਿਹਾਸਮੀਆਂਵਾਲੀ ਖੇਤਰ ਦੀ ਅਸਲ ਇਤਿਹਾਸਕ ਨੁਮਾਇੰਦਗੀ 900 ਈ. ਤੋਂ ਪੁਰਾਣੀ ਹੈ ਪਰ ਅਸਲ ਸ਼ੁੱਧ ਰਿਕਾਰਡ ਇਸ ਖੇਤਰ ਵਿੱਚ 1090 ਈ. ਵਿੱਚ ਕੁਤਬ ਸ਼ਾਹ ਦੀ ਆਮਦ ਤੋਂ ਮਿਲਦਾ ਹੈ ਜਿਸਨੇ ਆਪਣੀ ਜਿੱਤ ਦੇ ਬਾਅਦ ਦੇ ਸਾਲਾਂ ਵਿੱਚ ਆਪਣੇ ਪੁੱਤਰਾਂ ਨੂੰ ਇਸ ਰਾਜ ਵਿੱਚ ਵੱਸਣ ਅਤੇ ਹੋਰ ਰਾਜ ਕਰਨ ਦੀ ਆਗਿਆ ਦਿੱਤੀ। ਇਤਿਹਾਸਕ ਤੌਰ 'ਤੇ, ਦੱਖਣੀ ਏਸ਼ੀਆ ਦੇ ਸਾਰੇ ਵੱਡੇ ਹਾਕਮਾਂ ਨੇ ਆਪਣੀ ਵਾਰੀ ਸਿਰ ਇਸ ਖੇਤਰ 'ਤੇ ਸ਼ਾਸਨ ਕੀਤਾ। ਮੁਗਲ ਸਮਰਾਟ ਬਾਬਰ ਨੇ ਈਸਾਖ਼ੇਲ ਦਾ ਜ਼ਿਕਰ ਕੀਤਾ ਹੈ ਜਦ ਉਹ ਆਵਾਨਾਂ ਅਤੇ ਪਠਾਣਾਂ ਦੇ ਵਿਰੁੱਧ ਲੜ ਰਿਹਾ ਸੀ। ਇਹ 1520 ਵਿਆਂ ਵਿੱਚ ਪੰਜਾਬ ਨੂੰ ਜਿੱਤਣ ਦੀ ਉਸਦੀ ਮੁਹਿੰਮ ਦਾ ਹਿਸਾ ਸੀ (ਹਵਾਲਾ ਬਾਬਰਨਾਮਾ)। ਸੰਨ 1738 ਵਿੱਚ ਨਾਦਿਰ ਸ਼ਾਹ ਦੇ ਹਮਲੇ ਤੋਂ ਪਹਿਲਾਂ, ਜ਼ਿਲੇ ਦੇ ਉੱਤਰੀ ਹਿੱਸੇ ਦੇ ਇਤਿਹਾਸ ਨਾਲ ਸੰਬੰਧਿਤ ਬਹੁਤ ਘੱਟ ਕੋਈ ਜਾਣਕਾਰੀ ਸੀ। ਜ਼ਿਲ੍ਹੇ ਦੇ ਉੱਪਰ ਵਾਲੇ ਅੱਧ ਵਿੱਚ ਗਖਾਰਾਂ ਦਾ ਰਾਜ ਸੀ, ਜੋ ਮੁਗਲ ਸਾਮਰਾਜ ਦੀਆਂ ਜਗੀਰਾਂ ਬਣ ਗਏ, ਜਿਨ੍ਹਾਂ ਵਿਚੋਂ ਜ਼ਿਲ੍ਹਾ ਨਾਦਿਰ ਸ਼ਾਹ ਦੇ ਹਮਲੇ ਤਕ ਇੱਕ ਹਿੱਸਾ ਬਣਿਆ ਰਿਹਾ। 1738 ਵਿਚ, ਉਸ ਦੀ ਸੈਨਾ ਦਾ ਇੱਕ ਹਿੱਸਾ ਚਸ਼ਮਾ ਵਿੱਚ ਦਾਖਲ ਹੋ ਗਿਆ, ਅਤੇ ਇਸ ਦੇ ਅੱਤਿਆਚਾਰਾਂ ਤੋਂ ਬੰਨੂਚੀ ਅਤੇ ਮਾਰਵਾਟ ਬਹੁਤ ਡਰ ਗਏ ਅਤੇ ਉਨ੍ਹਾਂ ਤੋਂ ਭਾਰੀ ਨਜ਼ਰਾਨੇ ਲਏ ਗਏ। ਫ਼ੌਜ ਦਾ ਇੱਕ ਹੋਰ ਹਿੱਸਾ ਦਾਰਾ ਪੇਜ਼ੂ ਨੂੰ ਪਾਰ ਕਰ ਕੇ ਡੇਰਾ ਇਸਮਾਈਲ ਖ਼ਾਨ ਵੱਲ ਚਲਾ ਗਿਆ। ਬੰਨੂ ਅਤੇ ਡੇਰਾ ਇਸਮਾਈਲ ਖਾਨ ਦੇ ਨੇੜਲੇ ਇਲਾਕਿਆਂ ਤੋਂ ਇਕੱਤਰ ਕੀਤੀਆਂ ਟੁਕੜੀਆਂ ਨੇ ਨਾਦਿਰ ਸ਼ਾਹ ਦੇ ਬੈਨਰ ਹੇਠਾਂ ਦਿੱਲੀ ਤੱਕ ਮਾਰਚ ਕੀਤਾ। 1739 ਵਿਚ, ਸਿੰਧ ਦੇ ਪੱਛਮ ਵੱਲ ਦਾ ਇਲਾਕਾ, ਦਿੱਲੀ ਦੇ ਸ਼ਹਿਨਸ਼ਾਹ ਨੇ ਨਾਦਿਰ ਸ਼ਾਹ ਦੇ ਹਵਾਲੇ ਕਰ ਦਿੱਤਾ, ਅਤੇ ਉਸਦੀ ਮੌਤ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਚਲਾ ਗਿਆ। ਇਸ ਖੇਤਰ ਦਾ ਅਸਲ ਇਤਿਹਾਸਕ ਵੇਰਵਾ ਮਹਾਨ ਸਿਕੰਦਰ ਤੋਂ ਮਿਲਦਾ ਹੈ। ਹਵਾਲੇ
|
Portal di Ensiklopedia Dunia