ਮੰਡੀ ਡੱਬਵਾਲੀ
ਮੰਡੀ ਡੱਬਵਾਲੀ, ਭਾਰਤੀ ਰਾਜ ਹਰਿਆਣਾ ਵਿੱਚ ਸਿਰਸਾ ਜ਼ਿਲ੍ਹੇ ਵਿੱਚ ਇਕ ਨਗਰ ਕੌਂਸਲ ਕਸਬਾ ਹੈ। ਇਹ ਹਰਿਆਣਾ ਅਤੇ ਪੰਜਾਬ ਦੀ ਹੱਦ 'ਤੇ ਸਥਿਤ ਹੈ।[1] ਮੰਡੀ ਡਾਬਵਾਲੀ ਦਾ ਪਿਨ ਕੋਡ 125104 ਹੈ।[2] ਮੰਡੀ ਡੱਬਵਾਲੀ ਹਰਿਆਣਾ ਰਾਜ ਦੀ ਇੱਕ ਤਹਿਸੀਲ ਹੈ। ![]() ![]() ਆਬਾਦੀ2001 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 53811 ਸੀ ਜਿਸ ਵਿੱਚ ਮਰਦਾਂ ਦੀ ਆਬਾਦੀ ਦਾ 53% ਅਤੇ ਔਰਤਾਂ ਦੀ ਆਬਾਦੀ 47% ਸੀ।[3] 2011 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 269,929 ਸੀ ਜਿਸ ਵਿੱਚ ਮਰਦਾਂ ਦੀ ਜਨਸੰਖਿਆ 141945 ਅਤੇ ਮਹਿਲਾਵਾਂ 127984 ਸੀ।[4] [5] ਪ੍ਰਸਿੱਧ ਵਿਅਕਤੀ
ਡੱਬਵਾਲੀ ਅੱਗ ਦੁਰਘਟਨਾ23 ਦਸੰਬਰ 1995 ਨੂੰ ਡੱਬਵਲੀ ਅੱਗ ਦੁਰਘਟਨਾ ਇਥੇ ਵਾਪਰੀ, ਜਿਸ ਵਿੱਚ ਘੱਟ ਤੋਂ ਘੱਟ 400 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚਿਆਂ ਦੀ ਮੌਤ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਹੋੋੋੋਈ ਸੀ ਅਤੇ ਹੋਰ 160 ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅੱਧੇ ਗੰਭੀਰ ਤੌਰ ਤੇ ਮੱਚੇ ਹੋਏ ਸਨ।[6] [7] ਆਰਥਿਕਤਾਡੱਬਵਾਲੀ ਇਲਾਕੇ ਦੇ ਲੋਕਾਂ ਦਾ ਮੁੁੱਖ ਕਿੱਤਾ ਖੇੇਤੀਬਾੜੀ ਹੈ ।ਸ਼ਹਿਰ ਵਿੱਚ ਖੇਤੀ ਆਧਾਰਿਤ ਕਾਰੋਬਾਰ ਹੈ। 2000 ਦੇ ਦਹਾਕੇ ਦੇ ਆਰੰਭ ਤੋਂ ਇਹ ਸ਼ਹਿਰ ਨਿਰਮਾਣ ਅਤੇ ਸੋਧੀਆਂ ਖੁੱਲ੍ਹੀਆਂ ਜੀਪਾਂ ਬਣਾਉਣ ਲਈ ਵੱਡਾ ਕੇਂਦਰ ਰਿਹਾ ਹੈ।[8] ਪਹੁੰਚ ਮਾਰਗਰਾਸ਼ਟਰੀ ਹਾਈਵੇਅ ਨੰ. 9 ਇਸ ਸ਼ਹਿਰ ਦੇ ਕੇਂਦਰ ਵਿਚੋਂ ਲੰਘਦਾ ਹੈ। ਬਠਿੰਡਾ ਤੋਂ ਹਨੂਮਾਨਗੜ੍ਹ ਤੱਕ ਰੇਲਵੇ ਲਾਈਨ ਮੰਡੀ ਡਬਵਾਲੀ ਵਿੱਚੋਂ ਦੀ ਹੋ ਕੇ ਜਾਂਦੀ ਹੈ। ਗੈਲਰੀ
ਹਵਾਲੇ
|
Portal di Ensiklopedia Dunia