ਹੌਕਆਈ (2021 ਟੀਵੀ ਲੜ੍ਹੀ)
ਹੌਕਆਈ ਇੱਕ ਅਮਰੀਕੀ ਟੈਲੀਵਿਜ਼ਨ ਦੀ ਛੋਟੀ ਲੜ੍ਹੀ ਹੈ ਜਿਸ ਨੂੰ ਜੌਨੈਥਨ ਇਗਲਾ ਨੇ ਡਿਜ਼ਨੀ+ ਸਟ੍ਰੀਮਿੰਗ ਸੇਵਾ ਵਾਸਤੇ ਬਣਾਇਆ ਹੈ, ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰਾ ਕਲਿੰਟ ਬਾਰਟਨ / ਹੌਕਆਈ ਅਤੇ ਕੇਟ ਬਿਸ਼ਪ / ਹੌਕਆਈ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਪੰਜਵੀਂ ਟੈਲੀਵਿਜ਼ਨ ਲੜ੍ਹੀ ਹੈ, ਜਿਸ ਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੈ, ਲੜ੍ਹੀ ਦੀ ਕਹਾਣੀ ਅਵੈਂਜਰਜ਼: ਐਂਡਗੇਮ (2019) ਦੀਆਂ ਵਾਰਦਾਤਾਂ ਤੋਂ ਬਾਅਦ ਦੀ ਹੈ। ਲੜ੍ਹੀ ਵਿੱਚ ਕਲਿੰਟ ਬਾਰਟਨ, ਕੇਟ ਬਿਸ਼ਪ ਨਾਲ਼ ਰਲ਼ਦਾ ਹੈ ਤਾਂ ਕਿ ਉਹ ਆਪਣੇ ਕੁੱਝ ਅਤੀਤ ਦੇ ਵੈਰੀਆਂ ਨਾਲ਼ ਲੜ ਸਕੇ ਅਤੇ ਆਪਣੇ ਟੱਬਰ ਕੋਲ਼ ਕ੍ਰਿਸਮਸ ਤੋਂ ਪਹਿਲਾਂ ਪੁੱਜ ਸਕੇ। ਇਗਲਾ ਲੜ੍ਹੀ ਦੇ ਮੁੱਖ ਲੇਖਕ ਸਨ ਅਤੇ ਰ੍ਹਾਇਸ ਥੌਮਸ ਨਿਰਦੇਸ਼ਕੀ ਟੋਲੇ ਦੇ ਮੁੱਖੀ। ਹੌਕਆਈ ਦੇ ਪਹਿਲੇ ਦੋ ਐਪੀਸੋਡਜ਼ 24 ਨਵੰਬਰ, 2021 ਨੂੰ ਜਾਰੀ ਹੋਏ ਅਤੇ ਇਸਦੇ ਬਾਕੀ ਦੇ 4 ਐਪੀਸੋਡਜ਼ 22 ਦਸੰਬਰ ਤੱਕ ਹਫ਼ਤੇ ਵਿੱਚ ਇੱਕ-ਇੱਕ ਕਰਕੇ ਜਾਰੀ ਹੋਏ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਚੌਥੇ ਪੜਾਅ ਦਾ ਹਿੱਸਾ ਹੈ। ਸਾਰਅਵੈਂਜਰਜ਼: ਐਂਡਗੇਮ (2019) ਦੀਆਂ ਵਾਰਦਾਤਾਂ ਤੋਂ ਇੱਕ ਵਰ੍ਹੇ ਬਾਅਦ, ਕਲਿੰਟ ਬਾਰਟਨ, ਕੇਟ ਬਿਸ਼ਪ ਨਾਲ਼ ਰਲ਼ਦਾ ਹੈ ਤਾਂ ਕਿ ਉਹ ਰੋਨਿਨ ਦੇ ਰੂਪ ਵਿੱਚ ਆਪਣੇ ਕੁੱਝ ਪੁਰਾਣੇ ਵੈਰੀਆਂ ਦਾ ਸਾਹਮਣਾ ਕਰ ਸਕੇ ਅਤੇ ਸਮੇਂ ਸਿਰ ਕ੍ਰਿਸਮਸ ਲਈ ਆਪਣੇ ਟੱਬਰ ਕੋਲ਼ ਮੁੜ੍ਹ ਸਕੇ। ਅਦਾਕਾਰ ਅਤੇ ਕਿਰਦਾਰ
|
Portal di Ensiklopedia Dunia