ਅਨਾਰਕਲੀ ਕੌਰ ਹੋਨਾਰਯਾਰਅਨਾਰਕਲੀ ਕੌਰ ਹੋਨਾਰਯਾਰ ਇੱਕ ਪੰਜਾਬੀ ਸਿੱਖ ਅਫਗਾਨ ਸਿਆਸਤਦਾਨ ਹੈ।[1] ਉਹ ਮਹਿਲਾ ਅਧਿਕਾਰ ਕਾਰਕੁਨ ਅਤੇ ਦੰਦਾਂ ਦੀ ਡਾਕਟਰ ਅਤੇ ਨਾਲ ਹੀ ਮੈਡੀਕਲ ਡਾਕਟਰ ਵੀ ਹੈ।[2] ਅਫ਼ਗਾਨਿਸਤਾਨ ਵਿੱਚ ਕੇਵਲ 30,000 ਸਿੱਖ ਅਤੇ ਹਿੰਦੂ ਹਨ, ਡਾ. ਅਨਾਰਕਲੀ ਕੌਰ ਉਨ੍ਹਾਂ ਵਿਚੋਂ ਇੱਕ ਹੈ। ਉਹ ਨੈਸ਼ਨਲ ਅਸੈਂਬਲੀ (ਅਫਗਾਨਿਸਤਾਨ) ਦੀ ਪਹਿਲੀ ਗ਼ੈਰ-ਮੁਸਲਿਮ ਮੈਂਬਰ ਹੈ।[3] ਕਰੀਅਰ2001 ਵਿੱਚ ਜਦੋਂ ਤਾਲਿਬਾਨ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਤਾਂ ਉਸ ਨੇ ਕਾਬੁਲ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕੀਤੀ। ਉਹ ਲੋਇਆ ਜਿੰਗਾ ਦੀ ਮੈਂਬਰ ਰਹੀ ਹੈ ਜੋ ਤਾਲਿਬਾਨ ਦੇ ਪਤਨ ਤੋਂ ਬਾਅਦ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੀ ਚੋਣ ਕਰਦੇ ਸਨ, ਅਤੇ ਅਫ਼ਗਾਨ ਸੰਵਿਧਾਨਕ ਕਮੇਟੀ ਦੀ ਮੈਂਬਰ ਵੀ ਰਹੀ ਹੈ।[4] 2006 ਵਿੱਚ, ਉਹ ਅਫ਼ਗਾਨ ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਬਣ ਗਈ।[2] 2010 ਵਿੱਚ, ਉਹ ਦੇਸ਼ ਦੀ ਮੈਸਰੋਨੀ ਜਿਰਗਾ (ਐਮ.ਪੀ) ਲਈ ਚੁਣੀ ਗਈ ਸੀ, ਅਤੇ ਇਸ ਮੀਲ-ਪੱਥਰ ਨੂੰ ਪ੍ਰਾਪਤ ਕਰਨ ਵਾਲੀ ਪਹਿਲੀ ਗੈਰ-ਮੁਸਲਿਮ ਔਰਤ ਸੀ, ਉਸ ਨੇ 2015 ਦੇ ਮੱਧ ਵਿੱਚ ਆਪਣਾ ਅਹੁਦਾ ਛੱਡ ਦਿੱਤਾ ਸੀ।[1] ਅਵਾਰਡ ਅਤੇ ਸਨਮਾਨਅਨਾਰਕਲੀ ਮਨੁੱਖੀ ਅਧਿਕਾਰਾਂ ਦੀ ਇੱਕ ਮਸ਼ਹੂਰ ਕਾਰਕੁੰਨ ਹੈ।[4] ਉਸ ਨੂੰ ਸਹਿਣਸ਼ੀਲਤਾ ਅਤੇ ਅਹਿੰਸਾ ਦੇ ਪ੍ਰਚਾਰ ਲਈ ਯੂਨੈਸਕੋ-ਮਦਨਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।[1] ਉਸ ਦੇ ਕੰਮ ਘਰੇਲੂ ਬਦਸਲੂਕੀ, ਜ਼ਬਰਦਸਤੀ ਵਿਆਹ ਅਤੇ ਲਿੰਗ ਭੇਦਭਾਵ ਅਤੇ ਮਨੁੱਖੀ ਮਾਣ, ਮਨੁੱਖੀ ਅਧਿਕਾਰਾਂ, ਆਪਸੀ ਸਤਿਕਾਰ ਅਤੇ ਆਪਣੇ ਦੇਸ਼ ਵਿੱਚ ਸਹਿਣਸ਼ੀਲਤਾ ਦੇ ਆਦਰਸ਼ਾਂ ਨੂੰ ਉਤਸ਼ਾਹਤ ਕਰਨ ਪ੍ਰਤੀ ਵਚਨਬੱਧਤਾ ਲਈ ਔਰਤਾਂ ਦੀ ਮਦਦ ਕਰਨਾ ਹੈ।[5] ਉਸ ਦੀ ਦੀ ਚੋਣ 2009 ਵਿੱਚ ਰੇਡੀਓ ਫ੍ਰੀ ਯੂਰਪ ਦੇ ਅਫ਼ਗਾਨ ਅਧਿਆਪਕਾਂ ਦੁਆਰਾ ਕੀਤੀ ਗਈ ਸੀ।[4] ਹਵਾਲੇ
|
Portal di Ensiklopedia Dunia