ਅਨੀਤਾ ਲਿਆਕੇ
ਅਨੀਤਾ ਲਿਆਕੇ (ਅੰਗਰੇਜ਼ੀ: Anita Lerche) ਡੈੱਨਮਾਰਕ ਦੀ ਇੱਕ ਗਾਇਕਾ-ਗੀਤਕਾਰਾ, ਸੰਗੀਤਕਾਰ ਅਤੇ ਅਦਾਕਾਰਾ ਹੈ।[1] ਉਹ ਹੁਣ ਤੱਕ ਸੋਲਾਂ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ[1][2] ਅਤੇ ਪੱਛਮ ਤੋ ਆ ਕੇ ਪੰਜਾਬੀ ਵਿੱਚ ਐਲਬਮ ਜਾਰੀ ਕਰਨ ਵਾਲੀ ਪਹਿਲੀ ਗੈਰ-ਏਸ਼ੀਆਈ ਗਾਇਕਾ ਹੈ।[3] ਉਸਦੀ ਪਹਿਲੀ ਪੰਜਾਬੀ ਐਲਬਮ, ਹੀਰ ਫ਼ਰਾਮ ਡੈੱਨਮਾਰਕ, ਨਵੰਬਰ 2006 ਵਿੱਚ ਜਾਰੀ ਹੋਈ।[4] ਪਹਿਲਾਂ ਉਸਨੇ ਡੈੱਨਮਾਰਕ ਰੇਡੀਓ ’ਤੇ ਗਾਇਆ। ਉਸਨੇ ਲੰਡਨ ਦੀ ਮਾਊਂਟਵਿਊ ਅਕੈਡਮੀ ਆਫ ਥੀਏਟਰ ਆਰਟਸ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। 2001 ਵਿੱਚ ਉਸਨੇ ਆਪਣੀ ਡਿਗਰੀ ਪੂਰੀ ਕੀਤੀ[3] ਅਤੇ 2005 ਵਿੱਚ ਆਪਣੀ ਪਹਿਲੀ ਐਲਬਮ, ਆਈ ਲਵ ਅ ਪਿਆਨੋ, ਜਾਰੀ ਕੀਤੀ। ਮੁੱਢਲਾ ਜੀਵਨਲਿਆਕੇ ਦਾ ਜਨਮ 21 ਦਸੰਬਰ 1973 ਨੂੰ ਡੈੱਨਮਾਰਕ ਦੇ ਸ਼ਹਿਰ ਕੌਪਨਹੈਗਨ ਦੇ ਇੱਕ ਛੋਟੇ ਹਿੱਸੇ ਗਲੈਸਟ੍ਰੱਪ ਵਿੱਚ ਹੋਇਆ। ਉਸਨੇ ਆਪਣੇ ਪਿਤਾ, ਜੋ ਗਿਟਾਰ ਵਜਾਇਆ ਕਰਦੇ ਸਨ, ਤੋਂ ਅਸਰਅੰਦਾਜ਼ ਹੋ ਕੇ ਸੱਤ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।[4] ਤੇਰਾਂ ਸਾਲ ਦੀ ਉਮਰ ਵਿੱਚ ਉਹ ਰੇਡੀਓ ਡੈੱਨਮਾਰਕ ’ਤੇ ਗਾਉਣ ਲਈ ਬੱਚਿਆਂ ਦੇ ਇੱਕ ਓਪੇਰਾ ਵਿੱਚ ਸ਼ਾਮਲ ਹੋਈ ਅਤੇ ਦੋ ਸਾਲ ਬਾਅਦ ਉਸਨੇ ਪੱਛਮੀ ਕਲਾਸੀਕਲ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਲਿਆਕੇ ਨੇ ਲੰਡਨ ਦੀ ਮਾਊਂਟਵਿਊ ਅਕੈਡਮੀ ਆੱਫ਼ ਥੀਏਟਰ ਆਰਟਸ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਅਤੇ 2001 ਵਿੱਚ ਆਪਣੀ ਡਿਗਰੀ ਪੂਰੀ ਕੀਤੀ।[3] ਕਿੱਤਾ2005 ਵਿੱਚ ਲਿਆਕੇ ਨੇ ਆਪਣੀ ਪਹਿਲੀ ਐਲਬਮ, ਆਈ ਲਵ ਅ ਪਿਆਨੋ, ਜਾਰੀ ਕੀਤੀ ਜਿਸ ਵਿੱਚ ਥੀਏਟਰ ਓਪੇਰਾ ਵਿਚੋਂ ਉਸਦੇ ਕੁਝ ਪਸੰਦੀਦਾ ਗੀਤ ਸ਼ਾਮਲ ਸਨ। ਪੰਜਾਬੀ ਸੰਗੀਤ ਵੱਲ ਉਸਦਾ ਝੁਕਾਅ ਉਦੋਂ ਹੋਇਆ ਜਦੋਂ ਉਹ 2005 ਵਿੱਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮਨਾਲੀ ਵਿਖੇ ਘੁੰਮਣ ਆਈ ਸੀ।[1] ਉਸਨੂੰ ਇੱਕ ਪੰਜਾਬੀ ਐਲਬਮ ਜਾਰੀ ਕਰਨ ਦੀ ਪੇਸ਼ਕਸ਼ ਕੀਤੀ ਗਈ। ਨਵੰਬਰ 2006 ਵਿੱਚ ਉਸਨੇ ਆਪਣੀ ਪਹਿਲੀ ਪੰਜਾਬੀ ਐਲਬਮ ਹੀਰ ਫ਼ਰਾਮ ਡੈੱਨਮਾਰਕ ਜਾਰੀ ਕੀਤੀ। 2007 ਅਤੇ 2011 ਦੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਉਸਨੇ ਭਾਰਤੀ ਕ੍ਰਿਕਟ ਟੀਮ ਲਈ ਹਿੰਦੀ ਗੀਤ ਵੀ ਤਿਆਰ ਕੀਤੇ।[2] ਹੁਣ ਤੱਕ ਲਿਆਕੇ ਡੈਨਿਸ਼, ਪੰਜਾਬੀ, ਅੰਗਰੇਜੀ, ਇਤਾਲਵੀ, ਹਿੰਦੀ, ਜਰਮਨ, ਫਰਾਂਸੀਸੀ, ਚੀਨੀ, ਅਫਰੀਕੀ ਅਤੇ ਅਮਰੀਕੀ ਸਮਤੇ ਤਕਰੀਬਨ ਸੋਲਾਂ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ ਅਤੇ ਡੈੱਨਮਾਰਕ, ਪਾਕਿਸਤਾਨ, ਭਾਰਤ, ਚੀਨ, ਨਾਰਵੇ, ਇਟਲੀ, ਜਰਮਨੀ, ਸਪੇਨ, ਫਿਨਲੈਂਡ, ਇੰਗਲੈਂਡ, ਆਸਟ੍ਰੀਆ ਅਤੇ ਐਸਟੋਨੀਆ ਆਦਿ ਦੇਸ਼ਾਂ ਵਿੱਚ ਆਪਣੀ ਪੇਸ਼ਕਾਰੀ ਕਰ ਚੁੱਕੀ ਹੈ। ਸਨਮਾਨ ਅਤੇ ਅਵਾਰਡ2007 ਵਿੱਚ ਪੰਜਾਬੀ ਟੀ.ਵੀ. ਚੈਨਲ ਐੱਮ.ਐੱਚ. ਵੱਨ ਵੱਲੋਂ ਉਸਦੀ ਐਲਬਮ ਹੀਰ ਫਰੌਮ ਡੈੱਨਮਾਰਕ ਲਈ ਪੰਜਾਬੀ ਮਿਊਜਿਕ ਅਵਾਰਡ ਦਿੱਤਾ ਗਿਆ।[5] ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵੀ ਉਸਦੇ ਪੰਜਾਬੀ ਬੋਲੀ ਪ੍ਰਤੀ ਉੱਘੇ ਯੋਗਦਾਨ ਲਈ ਉਸਦਾ ਸਨਮਾਨ ਕੀਤਾ ਗਿਆ। ਰਾਮਨੌਮੀ ਮੌਕੇ ਗਾਏ ਹਿੰਦੀ ਭਜਨਾਂ ਲਈ ਇੱਕ ਹਿੰਦੂ ਸੋਸਾਇਟੀ ਵੱਲੋਂ ਉਸਨੂੰ ਮਾਤਾ ਸੀਤਾ ਅਵਾਰਡ ਮਿਲਿਆ।[6]
ਨਿੱਜੀ ਜੀਵਨ2014 ਵਿੱਚ, ਅਨੀਤਾ ਲਿਆਰਕੇ ਨੇ ਡੈਨਿਸ਼ ਵਿੱਚ ਜੰਮੇ ਸੋਰੇਨ ਹੋਜੋਰਥ ਨਾਲ ਵਿਆਹ ਕਰਵਾਇਆ। ਸਮਾਰੋਹ ਡੈਨਮਾਰਕ, ਭਾਰਤ ਅਤੇ ਸੰਯੁਕਤ ਰਾਜ ਵਿੱਚ ਹੋਏ। ਲਿਆਰਕੇ ਦੀ ਨਵੀਂ ਐਲਬਮ, ਸਦਕੇ ਪੰਜਾਬ ਤੋਂ, ਨਵੰਬਰ 2014 ਵਿੱਚ ਰਵਾਇਤੀ ਪੰਜਾਬੀ ਵਿਆਹ ਵਿੱਚ ਰਿਲੀਜ਼ ਕੀਤੀ ਗਈ ਸੀ। “ਮੈਂ ਪੰਜਾਬੀ ਸਭਿਆਚਾਰ ਅਤੇ ਪਰੰਪਰਾ ਨਾਲ ਬਹੁਤ ਪਿਆਰ ਕਰਦੀ ਹਾਂ। ਮੈਂ ਹਮੇਸ਼ਾ ਇੱਕ ਭਾਰਤੀ ਵਿਆਹ ਕਰਵਾਉਣਾ ਚਾਹੁੰਦਾ ਸੀ।”[15] ਹੁਸ਼ਿਆਰਪੁਰ, ਪੰਜਾਬ, ਭਾਰਤ ਵਿੱਚ ਆਯੋਜਿਤ ਇਸ ਪ੍ਰੋਗਰਾਮ ਨੂੰ ਜਗਬਾਣੀ ਟੀ.ਵੀ ਉੱਤੇ ਕਵਰ ਕੀਤਾ ਗਿਆ।[16] ਇਸ ਜੋੜੀ ਦਾ ਬੇਟਾ, ਅਲੈਗਜ਼ੈਂਡਰ ਹੋਜੋਰਥ ਲਿਆਰਕੇ ਦਾ ਜਨਮ 2015 ਵਿੱਚ ਹੋਇਆ ਸੀ। ਜਦੋਂ ਉਹ ਟੂਰ 'ਤੇ ਨਹੀਂ ਹੁੰਦੀ, ਤਾਂ ਲਿਆਰਕੇ ਆਪਣੇ ਪਰਿਵਾਰ ਨਾਲ ਇੰਡੀਆਨਾਪੋਲਿਸ ਵਿੱਚ ਰਹਿੰਦੀ ਹੈ। ਡਿਸਕੋਗ੍ਰਾਫੀ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia