ਰਾਮਨੌਮੀ![]() ਰਾਮਨੌਮੀ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਹੈ। ਹਿੰਦੂਆਂ ਦਾ ਤਿਉਹਾਰ ਹੈ। ਹਿੰਦੂ ਮਿਥਿਹਾਸ ਅਨੁਸਾਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸ਼੍ਰੀ ਵਿਸ਼ਣੂ ਜੀ ਦੇ ਬਾਈਵੇਂ ਅਵਤਾਰ ਦੇ ਰੂਪ ਵਿੱਚ ਚੇਤ ਮਹੀਨੇ ਦੇ ਚਾਨਣੇ ਪੱਖ ਦੀ ਨੌਮੀ ਨੂੰ ਬਿਕਰਮੀ ਸੰਮਤ 2070 (20 ਅਪਰੈਲ, ਸੰਨ 2013) ਤੋਂ ਅੱਠ ਲੱਖ ਅੱਸੀ ਹਜ਼ਾਰ ਇੱਕ ਸੌ ਤੇਰਾਂ ਸਾਲ ਪਹਿਲਾਂ ਹੋਇਆ ਸੀ।ਉਹ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਜੇਠੇ ਪੁੱਤਰ ਸਨ ਜੋ ਮਹਾਰਾਣੀ ਕੌਸ਼ਲਿਆ ਜੀ ਦੀ ਕੁੱਖੋਂ ਪੈਦਾ ਹੋਏ ਸਨ। ਮਹਾਂਰਿਸ਼ੀ ਵਾਲਮੀਕਿ ਨੇ ਅਯੁੱਧਿਆ (ਪੱਛਮੀ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਨਗਰ) ਨੂੰ ਭਾਰਤ ਦੇ ਸਭ ਤੋਂ ਪਹਿਲੇ ਰਾਜੇ ਇਕਸ਼ਵਾਕ ਦੀ ਰਾਜਧਾਨੀ ਦੱਸਿਆ ਹੈ। ਪੂਜਨ ਵਿਧੀ ਦਾ ਸ਼ਾਸਤਰੀ ਰੂਪ'ਅੰਗਸਤਯ ਸੰਹਿਤਾ' ਵਿਖੇ ਸ਼੍ਰੀ ਰਾਮਨੌਮੀ ਦੀ ਪੂਜਾ ਦੇ ਸੋਲ੍ਹਾਂ ਚਰਣ ਦੱਸੇ ਗਏ ਹਨ। ਉਸ ਅਨੁਸਾਰ ਵਰਤ ਰੱਖਣ ਵਾਲੇ ਨੂੰ ਚਾਹੀਦਾ ਹੈ ਕਿ ਉਹ ਤੜਕਸਾਰ ਨਿਤਕੁਮ ਅਤੇ ਇਸ਼ਨਾਨ ਤੋਂ ਨਿਬੜ ਕੇ ਆਪਣੇ ਘਰ ਦੇ ਉੱਤਰੀ ਹਿੱਸੇ ਵਿੱਚ ਇੱਕ ਸੁੰਦਰ 'ਮੰਡਪ' (ਪੂਜਾ ਖੇਤਰ) ਤਿਆਰ ਕਰ ਲਵੇ। ਇਸ ਮੰਡਪ ਦੇ ਚਹੁੰ ਖੰਭਿਆਂ ਵਿਚੋਂ ਪੂਰਬੀ ਪਾਸੇ ਵਾਲੇ ਉੱਤੇ ਸ਼ੰਖ, ਚੱਕਰ ਅਤੇ ਹਨੂਮਾਨ ਜੀ ਦੇ ਚਿੱਤਰ ਹਲਦੀ ਜਾਂ ਰੋਲੀ ਨਾਲ ਬਣਾ ਲਏ ਜਾਣ। ਇਸੇ ਪ੍ਰਕਾਰ ਦੱਖਣੀ ਪਾਸੇ ਵਾਲੇ ਉੱਤੇ ਤੀਰ ਕਮਾਨ ਅਤੇ ਗਰੁੜ ਜੀ ਦਾ, ਪੱਛਮੀ ਪਾਸੇ ਵਾਲੇ ਉੱਤੇ ਗਦਾ, ਤਲਵਾਰ ਅਤੇ ਅੰਗਦ ਜੀ ਦਾ, ਉੱਤਰੀ ਪਾਸੇ ਵਾਲੇ ਖੰਭੇ ਉੱਤੇ ਕਮਲ, ਸ੍ਵਸਤਿਕਾ ਚਿੰਨ੍ਹ ਅਤੇ ਨੀਲ (ਨਾਂ ਦੇ ਬਾਂਦਰ) ਦਾ ਚਿੱਤਰ ਵੀ ਉਵੇਂ ਜਿਵੇਂ ਬਣਾ ਲਏ ਜਾਣ। ਮੰਡਪ ਦੇ ਵਿਚਕਾਰ ਚਾਰ ਹੱਥ ਲੰਮੀ-ਚੌੜੀ ਬੇਦੀ ਬਣਾ ਕੇ ਉਸ ਨੂੰ ਰੰਗ-ਬਿਰੰਗੇ ਕੱਪੜਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਜਾਉਣਾ ਚਾਹੀਦਾ ਹੈ। ਇਸ ਬੇਦੀ ਦੇ ਵਿਚਕਾਰ ਪੂਰਬੀ ਪਾਸੇ 'ਚ ਰਾਜਾ ਦਸ਼ਰਥ ਜੀ, ਦੱਖਣ ਪੂਰਬੀ ਪਾਸੇ ਵਿੱਚ ਮਾਤਾ ਕੌਸ਼ਲਿਆ ਜੀ, ਦੱਖਣੀ ਪਾਸੇ 'ਚ ਮਾਤਾ ਕੈਕੇਈ ਜੀ, ਦੱਖਣ-ਪੱਛਮ ਪਾਸੇ 'ਚ ਮਾਤਾ ਸੁਮਿਤਰਾ ਜੀ, ਪੱਛਮੀ ਪਾਸੇ 'ਚ ਭਰਤ ਜੀ, ਪੱਛਮ-ਉੱਤਰ ਵੱਲ ਸ਼ਤਰੂਘਨ ਜੀ, ਦੱਖਣ-ਪੱਛਮ ਵੱਲ ਲਛਮਣ ਜੀ, ਉੱਤਰ ਵੱਲ ਸੁਗ੍ਰੀਵ ਜੀ ਅਤੇ ਪੂਰਬ-ਉੱਤਰ ਵੱਲ ਹਨੂਮਾਨ ਜੀ ਦੀਆਂ ਮੂਰਤੀਆਂ ਜਾਂ ਤਸਵੀਰਾਂ-ਮੰਡਪ ਦੇ ਵਿਚਕਾਰ ਧਰੀਆਂ ਹੋਈਆਂ ਮਾਤਾ ਸੀਤਾ ਜੀ ਅਤੇ ਭਗਵਾਨ ਰਾਮ ਚੰਦਰ ਜੀ ਦੀਆਂ ਮੂਰਤੀਆਂ ਦੇ ਆਲੇ-ਦੁਆਲੇ ਧਰਨੀਆਂ ਚਾਹੀਦੀਆਂ ਹਨ। ਵਿਧੀਭਗਤ ਨੂੰ ਚਾਹੀਦਾ ਹੈ ਕਿ ਹੇਠ ਲਿਖੀਆਂ ਸੋਲ੍ਹਾਂ ਪ੍ਰਕਾਰ ਦੀਆਂ ਵਿਧੀਆਂ ਅਨੁਸਾਰ ਪੂਜਾ ਕਰੇ ਜਿਸ ਦਾ ਉਲੇਖ ਸੰਸਕ੍ਰਿਤ ਦੇ ਸ਼ਲੋਕਾਂ ਵਿੱਚ ਇੰਝ ਕੀਤਾ ਗਿਆ ਹੈ:
ਆਧੁਨਿਕ ਰੰਗਉੱਪਰੋਕਤ ਸਾਰੇ ਪੂਜਾ ਸੰਬੰਧੀ ਵਿਧੀ-ਵਿਧਾਨ ਕੁਝ ਮੰਦਿਰਾਂ ਵਿਖੇ ਜਿਥੇ ਭਗਵਾਨ ਰਾਮ ਜੀ, ਸੀਤਾ ਜੀ ਅਤੇ ਲਛਮਣ ਜੀ ਦੀਆਂ ਮੂਰਤੀਆਂ ਧਰੀਆਂ ਹੁੰਦੀਆਂ ਹਨ, ਮਨਾਏ ਜਾਂਦੇ ਹਨ। ਸੰਸਕ੍ਰਿਤ ਦੇ ਵਿਦਵਾਨ ਕੁਝ ਰਾਮ ਭਗਤ ਵੀ ਇਸੇ ਵਿਧੀ-ਵਿਧਾਨ ਨੂੰ ਆਪਣੇ ਘਰ ਦੇ ਪੂਜਾ ਵਾਲੇ ਕਮਰੇ ਵਿੱਚ ਅਪਣਾਉਂਦੇ ਹਨ। ਹੁਣ ਤਾਂ ਭਾਰਤ ਦੇ ਬਹੁਤ ਸਾਰੇ ਪ੍ਰਾਂਤਾਂ ਵਿੱਚ ਚੇਤ ਦੇ ਪਹਿਲੇ ਨਰਾਤੇ ਨੂੰ ਮੰਦਿਰਾਂ ਜਾਂ ਭਗਤਾਂ ਦੇ ਘਰਾਂ 'ਚ ਭਗਤ ਤੁਲਸੀ ਦਾਸ ਗੋਸਵਾਮੀ ਦੁਆਰਾ ਰਚਿਤ 'ਸ਼੍ਰੀ ਰਾਮ ਚਰਿਤ ਮਾਨਸ' ਦਾ ਪਾਠ ਆਰੰਭ ਹੁੰਦਾ ਹੈ, ਜਿਸ ਦਾ ਭੋਗ ਨੌਵੇਂ ਨਰਾਤੇ (ਰਾਮਨੌਮੀ) ਦੀ ਦੁਪਹਿਰ ਵੇਲੇ ਪਾਇਆ ਜਾਂਦਾ ਹੈ। ਇਸ ਅਖੰਡ ਪਾਠ ਦੀ ਸਮਾਪਤੀ ਮਗਰੋਂ ਕੁਝ ਥਾਵਾਂ ਉੱਤੇ ਦੁਪਹਿਰ ਵੇਲੇ ਲੰਗਰ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਜ਼ਿਆਦਾਤਰ ਸ਼੍ਰੀ ਰਾਮ ਜੀ ਦੇ ਭਗਤ—ਖਾਸ ਤੌਰ ਉੱਤੇ ਉੱਤਰ ਪ੍ਰਦੇਸ਼ ਦੇ ਵਸਨੀਕ ਰਾਮਨੌਮੀ ਦੇ ਦਿਨ ਅਯੁੱਧਿਆ ਦੇ ਨੇੜੇ ਵਗਦੀ ਸਰਯੂ ਨਦੀ ਵਿਖੇ ਇਸ਼ਨਾਨ ਕਰਨ ਅਤੇ 'ਸ਼੍ਰੀ ਰਾਮ ਜਨਮ ਭੂਮੀ' ਦੇ ਦਰਸ਼ਨ ਕਰਨ ਲਈ ਪੁੱਜਦੇ ਹਨ। ਇਸ ਯਾਤਰਾ ਦੀ ਮਹਿਮਾ 'ਸ਼੍ਰੀ ਸਕੰਦ ਪੁਰਾਣ' ਦੇ ਦੂਜੇ ਵੈਸ਼ਣਵ ਖੰਡ ਵਿੱਚ ਵਿਸਥਾਰ ਸਹਿਤ ਦੱਸੀ ਗਈ ਹੈ। ਤਪ ਸਥਾਂਨ'ਸਕੰਦ ਪੁਰਾਣ' ਦੇ ਦੂਜੇ ਵੈਸ਼ਣਵ ਖੰਡ ਵਿਖੇ ਲਿਖਿਆ ਹੋਇਆ ਹੈ ਕਿ ਸਰਯੂ ਨਦੀ ਦੇ ਕੰਢੇ ਉੱਤੇ 'ਅਯੁੱਧਿਆ ਨਗਰੀ' ਦੀ ਰੱਖਿਆ ਲਈ ਨਿਯੁਕਤ 'ਪਿੰਡਾਰਕ' ਨਾਂ ਦੇ ਜੋਧੇ ਦੀ ਹਵੇਲੀ ਹੈ। ਇਸ ਹਵੇਲੀ ਦੇ ਪੱਛਮ ਵਿੱਚ 'ਵਿਘਨੇਸ਼' (ਭਗਵਾਨ ਗਣੇਸ਼) ਜੀ ਦਾ ਮੰਦਰ ਹੈ। ਇਸ ਮੰਦਰ ਦੇ ਈਸ਼ਾਨ ਕੋਣ (ਪੂਰਬ ਅਤੇ ਉੱਤਰ ਦਿਸ਼ਾ ਦਾ ਕੋਨਾ) ਵਿੱਚ ਭਗਵਾਨ ਰਾਮ ਚੰਦਰ ਜੀ ਦਾ ਜਨਮ ਅਸਥਾਨ ਹੈ ਜਿਸ ਦੇ ਨਰਾਤਿਆਂ ਵਿੱਚ ਦਰਸ਼ਨ ਕਰਨ ਵਾਲੇ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ, ਭਾਵੇਂ ਉਸ ਨੇ ਸਾਰੀ ਜ਼ਿੰਦਗੀ ਕੋਈ ਦਾਨ, ਤਪ, ਯੱਗ ਜਾਂ ਕਿਸੇ ਤੀਰਥ ਅਸਥਾਨ ਦੀ ਯਾਤਰਾ ਨਾ ਕੀਤੀ ਹੋਵੇ। ਰੋਜ਼ਾਨਾ ਕਪਿਲਾ ਨਾਂ ਦੀਆਂ ਹਜ਼ਾਰਾਂ ਗਊਆਂ, ਜ਼ਿੰਦਗੀ ਭਰ ਅਗਨੀ-ਪੂਜਾ, ਹਜ਼ਾਰਾਂ ਰਾਜਸੂਯ ਯੱਗ (ਰਾਜਿਆਂ ਵਲੋਂ ਕੀਤਾ ਜਾਣ ਵਾਲਾ ਯੱਗ), ਮਾਤਾ-ਪਿਤਾ ਅਤੇ ਗੁਰੂ ਭਗਤੀ ਤੋਂ ਕਦੇ ਵੀ ਮੂੰਹ ਨਾ ਮੋੜਨ ਵਾਲੇ ਅਤੇ ਹਮੇਸ਼ਾ ਨਿਯਮਿਤ ਜੀਵਨ ਜੀਊਣ ਵਾਲੇ ਸੰਜਮੀ ਸੱਜਣਾਂ ਦੇ ਦਰਸ਼ਨਾਂ ਤੋਂ ਜੋ ਫਲ ਮਿਲਦਾ ਹੈ, ਉਹੀ ਫਲ 'ਸ਼੍ਰੀ ਰਾਮ ਜਨਮ ਭੂਮੀ' ਦੇ ਦਰਸ਼ਨ ਕਰਨ ਉੱਤੇ ਮਿਲ ਜਾਂਦਾ ਹੈ।
|
Portal di Ensiklopedia Dunia