ਅਭਿਨਵ ਬਿੰਦਰਾ
ਅਭਿਨਵ ਸਿੰਘ ਬਿੰਦਰਾ (ਪੈਦਾ 28 ਸਤੰਬਰ 1982, ਦੇਹਰਾਦੂਨ ਵਿੱਚ[1]) ਇੱਕ ਭਾਰਤੀ ਨਿਸ਼ਾਨੇਬਾਜ ਅਤੇ 10 ਮੀਟਰ ਏਅਰ ਰਾਇਫਲ ਮੁਕਾਬਲੇ ਦਾ ਵਿਸ਼ਵ ਅਤੇ ਓਲੰਪਿਕ ਚੈਂਪਿਅਨ ਹੈ। 2008 ਬੀਜਿੰਗ ਓਲਿਪੰਕ ਖੇਡਾਂ ਦੌਰਾਨ 10 ਮੀਟਰ ਏਅਰ ਰਾਇਫਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਉਹ ਨਿੱਜੀ ਸੋਨ ਤਮਗਾ ਜਿੱਤਣ ਵਾਲਾ ਪਹਿੱਲਾ ਭਾਰਤੀ ਖਿਡਾਰੀ ਬਣ ਗਿਆ[2]। ਇਹ 1980 ਦੇ ਬਾਅਦ ਭਾਰਤ ਦਾ ਪਹਿੱਲਾ ਸੋਨ ਤਮਗਾ ਸੀ। ਇਸ ਤੋਂ ਪਹਿਲਾ 1980 ਵਿੱਚ ਭਾਰਤ ਲਈ ਆਖਰੀ ਵਾਰ ਪੁਰਸ਼ਾਂ ਦੀ ਫੀਲਡ ਹਾਕੀ ਟੀਮ ਨੇ ਸੋਨ ਤਮਗਾ ਜਿੱਤਿਆ ਸੀ।[3][4] ਇਸ ਤੋਂ ਇਲਾਵਾ, ਉਹ ਇੱਕੋ ਸਮੇਂ ਤੇ ਵਿਸ਼ਵ ਚੈਂਪਿਅਨ ਅਤੇ ਓਲੰਪਿਕ ਚੈਂਪਿਅਨ ਦਾ ਖਿਤਾਬ ਹਾਸਲ ਕਾਰਨ ਵਾਲਾ ਇੱਕੋ ਇੱਕ ਭਾਰਤੀ ਖਿਡਾਰੀ ਹੈ। ਉਸ ਨੇ ਵਿਸ਼ਵ ਚੈਂਪਿਅਨ ਦਾ ਖਿਤਾਬ 2006 ਆਈ. ਐੱਸ. ਐੱਸ. ਐੱਫ. ਵਿਸ਼ਵ ਨਿਸ਼ਾਨੇਬਾਜੀ ਮੁਕਾਬਾਲੇ ਵਿੱਚ ਸੋਨ ਤਮਗਾ ਜਿੱਤ ਕੇ ਹਾਸਿਲ ਕਿੱਤਾ। 2014 ਵਿੱਚ, ਅਭਿਨਵ ਬਿੰਦਰਾ ਨੇ GoSports ਫਾਊਨਡੇਸ਼ਨ, ਬੰਗਲੌਰ ਦੇ ਬੋਰਡ ਦੇ ਸਲਾਹਕਾਰ ਦੇ ਤੋਰ ਤੇ ਸ਼ਾਮਿਲ ਹੋਏ. GoSports ਫਾਊਡੇਸ਼ਨ ਦੇ ਸਹਿਯੋਗ ਨਾਲ ਅਭਿਨਵ ਬਿੰਦਰਾ ਨਿਸ਼ਾਨੇਬਾਜ਼ੀ ਵਿਕਾਸ ਪ੍ਰੋਗਰਾਮ ਦੁਆਰਾ ਉਹ ਭਾਰਤ ਵਿੱਚ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ ਨੂੰ ਸਮਰਥਨ ਮੁਹੱਈਆ ਕਰਵਾਉਣ ਗੇ[5]. ਮਈ 2016 ਵਿੱਚ, ਭਾਰਤੀ ਓਲੰਪਿਕ ਐਸੋਸੀਏਸ਼ਨ ( ਆਈ.ਓ.ਏ. ) ਰਿਓ 2016 ਓਲੰਪਿਕ ਵਿੱਚ ਭਾਰਤੀ ਦਲ ਦੇ ਲਈ ਸਦਭਾਵਨਾ ਰਾਜਦੂਤ ਦੇ ਤੌਰ 'ਤੇ ਅਭਿਨਵ ਬਿੰਦਰਾ ਨਿਯੁਕਟੀ ਕੀਤੀ[6]. ਕੈਰੀਅਰਸ਼ੁਰੂਆਤੀ ਸਾਲਅਭਿਨਵ ਬਿੰਦਰਾ ਦਾ ਜਨਮ ਪੰਜਾਬੀ ਸਿੱਖ ਪਰਿਵਾਰ ਦੇ ਘਰ ਵਿੱਚ ਹੋਇਆ ਸੀ.[7] ਉਹਨਾਂ ਨੇ St ਸਟੀਫਨ ਸਕੂਲ, ਚੰਡੀਗੜ੍ਹ ਵਿੱਚ ਦਾਖਿਲਾ ਲੈਣ ਤੋ ਪਹਿਲਾਂ ਦੂਨ ਸਕੂਲ ਵਿੱਚ ਦੋ ਸਾਲ ਤੱਕ ਪੜ੍ਹਾਈ ਕੀਤੀ. ਉਹਨੇ ਸਨ 2000 ਵਿੱਚ ਸਟੀਫਨ ਤੋ ਆਪਣੀ ਸਨਾਤਕ ਸਤਰ ਦੀ ਪੜ੍ਹਾਈ ਕੀਤੀ.[8][9] ਉਸ ਦੇ ਮਾਤਾ-ਪਿਤਾ ਨੇ ਇੱਕ ਇਨਡੋਰ ਸ਼ੂਟਿੰਗ ਰੇਜ ਆਪਣੇ ਪਟਿਆਲਾ ਸਥਿਤ ਘਰ ਵਿੱਚ ਬਣਾ ਕੇ ਦਿਤੀ.[10][11] . ਉਹਨਾ ਦੇ ਸਲਾਹਕਾਰ ਡਾਕਟਰ ਅਮਿਤ ਭੱਟਾਚਾਰੀਆ ਸੀ ਜੋ ਕੀ ਉਹਨਾਂ ਦੇ ਕੈਰੀਅਰ ਨਾਲ ਸ਼ੁਰੂ ਤੋ ਹੀ ਬਹੁਤ ਨਜਦੀਕੀ ਤੋਰ ਤੇ ਜੁੜੇ ਹੋਏ ਸੀ। ਭੱਟਾਚਾਰੀਆ ਅਤੇ ਉਪ ਕਰਨਲ ਢਿਲੋ ( ਜੋ ਕਿ ਉਸ ਦੀ ਪਹਿਲੀ ਕੋਚ ਸੀ) ਪਹਿਲੇ ਲੋਕ ਸਨ ਜਿੰਨਾ ਨੇ ਅਭਿਨਵ ਵਿੱਚ ਨਿਸ਼ਾਨੇ ਬਾਜ ਦੀ ਸੰਭਾਵੀ ਲੱਭੀ ਸੀ[12][13]. ਬਿੰਦਰਾ ਸਨ 2000 ਦੇ ਓਲੰਪਿਕ ਵਿੱਚਸਭ ਤੋ ਛੋਟੀ ਉਮਰ ਦੇ ਭਾਰਤੀ ਭਾਗੀਦਾਰ ਸੀ[14]. ਉਸ ਦੇ ਮੌਜੂਦਾ ਕੋਚ ਇੱਕ ਪੰਜ ਵਾਰ ਦੇ ਓਲੰਪਿਕ ਨਿਸ਼ਾਨੇਬਾਜ਼ ਗੈਬਰੀਏਲੀ Bühlmann ਹਨ ਜੋ ਕਿ ਬਸਲ, ਸਵੀਟਜਰਲੇਂਡ ਤੋ ਹਨ, ਜਿਨਾ ਨਾਲ ਉਸ ਨੇ ਓਲੰਪਿਕ ਤੋ ਪਹਿਲਾਂ ਜਰਮਨੀ ਵਿੱਚ ਸਿਖਲਾਈ ਲੀਤੀ. 2000 ਓਲੰਪਿਕ 'ਚ ਬਿੰਦਰਾ 590 ਦੇ ਸਕੋਰ ਪ੍ਰਾਪਤ ਕੀਤਾ ਸੀ ਅਤੇ ਉਹ ਯੋਗਤਾ ਦੌਰੇ ਵਿੱਚ 11 ਵੇ ਸਥਾਨ ਤੇ ਸੀ, ਇਸ ਦਾ ਮਤਲਬ ਉਹ ਫਾਈਨਲ ਵਾਸਤੇ ਯੋਗਤਾ ਪੂਰੀ ਨਹੀਂ ਕਰ ਸਕਿਆ ਸੀ ਕਿਊ ਕਿ ਪਹਿਲੇ 8 ਸਥਾਨਾ ਦੇ ਪ੍ਰਤਭਾਗੀ ਹੀ ਫਾਈਨਲ ਵਿੱਚ ਪਹੁੰਚਦੇ ਹਨ।[15] ਇਸ ਨਿਰਾਸ਼ਾਜਨਕ ਪ੍ਰਦਰਸ਼ਨ ਤੋ ਬਾਅਦ ਬਿੰਦਰਾ ਨੇ ਕਿਹਾ ਕਿ ਉਸ ਦਾ ਨਿਸ਼ਾਨੇ ਬਾਜੀ ਤੋ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਸੀ। ਉਮਦਾ ਅੰਤਰਰਾਸ਼ਟਰੀ ਪ੍ਰਦਰਸ਼ਨ15 ਦੀ ਉਮਰ ਵਿੱਚ, ਅਭਿਨਵ ਬਿੰਦਰਾ 1998 ਦੇ ਰਾਸ਼ਟਰਮੰਡਲ ਖੇਡਾ ਵਿੱਚ ਸਭ ਤੋ ਛੋਟੀ ਉਮਰ ਦੇ ਭਾਗੀਦਾਰ ਬਣੇ ਸੀ। ਉਸ ਨੂੰ ਸ਼ੁਰੂਆਤੀ ਸਫਲਤਾ, 2001 ਵਿੱਚ ਮ੍ਯੂਨਿਚ ਨਵ ਜੂਨੀਅਰ ਵਿਸ਼ਵ ਕਪ ਵਿੱਚ ਇੱਕ ਬ੍ਰੋਨਜ਼ ਤਮਗਾ ਜਿਤਣ ਤੋ ਮਿਲੀ. ਇਸ ਵਿੱਚ ਉਹਨਾਂ ਨੇ ਨਵਾ ਜੂਨੀਅਰ ਰਿਕਾਰਡ 597 / 600 + ਦੇ ਸਕੋਰ ਨਾਲ ਬਣਾਈਆ. ਬਿੰਦਰਾ 2000 ਓਲੰਪਿਕ ਦੇ ਵੀ ਸਭ ਤੋ ਛੋਟੀ ਉਮਰ ਦੇ ਭਾਰਤੀ ਭਾਗੀਦਾਰ ਸੀ. ਹਵਾਲੇ
ਬਾਹਰੀ ਲਿੰਕ |
Portal di Ensiklopedia Dunia