ਅਮਰਜੀਤ ਚੰਦਨ
ਅਮਰਜੀਤ ਚੰਦਨ (ਜਨਮ ਨਵੰਬਰ 1946) ਲੰਦਨ (ਯੂਨਾਇਟਡ ਕਿੰਗਡਮ) ਵਿੱਚ ਵੱਸਦੇ ਬਹੁ-ਪੱਖੀ ਪੰਜਾਬੀ ਅਤੇ ਅੰਗਰੇਜ਼ੀ ਲੇਖਕ ਹਨ। ਮੁੱਢਲਾ ਜੀਵਨ![]() ਚੰਦਨ ਦਾ ਜਨਮ ਨਵੰਬਰ 1946 ਨੂੰ ਨੈਰੋਬੀ, ਕੀਨੀਆ ਵਿੱਚ ਹੋਇਆ ਸੀ। ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਉਹ ਨਕਸਲੀ ਲਹਿਰ ਵਿੱਚ ਸਰਗਰਮ ਹੋ ਗਿਆ, ਅਤੇ ਲਗਪਗ ਦੋ ਸਾਲ ਗੁਪਤਵਾਸ ਵਾਂਗ ਗੁਜ਼ਾਰੇ। ਪੰਜਾਬ ਵਿੱਚ ਨਕਸਲੀ ਲਹਿਰ ਦੇ ਪਹਿਲੇ ਮੈਗਜ਼ੀਨ ‘ਦਸਤਾਵੇਜ਼’;ਜਿਸਦੇ ਕੁੱਝ ਅੰਕ ਹੀ ਪ੍ਰਕਾਸ਼ਿਤ ਹੋਏ, ਦਾ ਸੰਪਾਦਕ ਵੀ ਸੀ। ਫਿਰ ਕਈ ਸਾਹਿਤਕ ਮੈਗਜ਼ੀਨਾਂ ਅਤੇ ਰਸਾਲਿਆਂ ਵਿੱਚ ਕੰਮ ਕੀਤਾ ਅਤੇ 1980 ਵਿੱਚ ਇੰਗਲੈਂਡ ਚਲਿਆ ਗਿਆ। ਉਹਦੇ ਪਿਤਾ ਗੋਪਾਲ ਸਿੰਘ ਚੰਦਨ ਦੇ ਗ਼ਦਰੀਆਂ ਨਾਲ ਚੰਗੇ ਸੰਬੰਧ ਤੇ ਹਮਦਰਦੀ ਸੀ। ਗੋਪਾਲ ਸਿੰਘ ਵਧੀਆ ਕਵੀ ਅਤੇ ਚੰਗੇ ਫੋਟੋਗ੍ਰਾਫਰ ਸੀ। ਉਹਨਾਂ ਨੇ ਨਾਮੀ ਦੇਸ਼ਭਗਤਾਂ ਦੀਆਂ ਫੋਟੋਆਂ ਖਿੱਚੀਆਂ ਜਿਹਨਾਂ ਵਿੱਚ ਤੇਜਾ ਸਿੰਘ ਸੁਤੰਤਰ ਦੀ ਪ੍ਰਚੱਲਤ ਫੋਟੋ ਅਮਰਜੀਤ ਚੰਦਨ ਦੇ ਪਿਤਾ ਗੋਪਾਲ ਸਿੰਘ ਚੰਦਨ ਦੀ ਖਿੱਚੀ ਹੋਈ ਹੈ। ਕਾਵਿ ਸਰੋਕਾਰ ਤੇ ਕਵਿਤਾਚੰਦਨ ਦੀ ਸ਼ਾਇਰੀ ਨੂੰ ਉਹਦੇ ਸਮਕਾਲੀਆਂ ਨਾਲੋਂ ਨਿਖੇੜਨ ਵਾਲਾ ਮੁੱਢਲਾ ਗੁਣ ਉਹਦਾ ਬਹੁਪਸਾਰੀ ਤੇ ਸਹਿਜ ਹੋਣਾ ਹੈ। ਕਵਿਤਾ ਕਹਿਣ ਲੱਗਿਆਂ ਸ਼ਾਇਦ ਹੀ ਪੰਜਾਬੀ ਦਾ ਕੋਈ ਹੋਰ ਸ਼ਾਇਰ ਉਸ ਜਿੰਨਾ ਸਹਿਜ ਹੋਵੇ। ਉਹ ਸ਼ਬਦਾਂ ਨਾਲ ਖੇਡਦਾ ਜ਼ਰੂਰ ਹੈ, ਪਰ ਗੱਲ ਨੂੰ ਸਿਰਫ਼ ਅੱਖਰ ਦੀ ਲਿਸ਼ਕ ਤਕ ਮਹਿਦੂਦ ਨਹੀਂ ਕਰਦਾ ਸਗੋਂ ਸ਼ਬਦ ਦੇ ਦੇਸੀ ਸੁਆਦ ਦੀ ਦਿੱਬਤਾ ਚੱਖਦਾ ਹੈ। ਇੰਜ ਲੱਗਦਾ ਹੈ, ਜਿਉਂ ਉਹ ਆਖਦਾ ਹੋਵੇ- ਜੇ ਘਰ ਵਿੱਚ ਮੰਗੂ ਹੋਣ ਤਾਂ ਡੋਲੂ ਚੁੱਕ ਦੂਜਿਆਂ ਦੇ ਘਰ ਲੱਸੀ ਮੰਗਣ ਕਿਉਂ ਜਾਈਏ। ਜਿੰਨੀ ਅਪਣੱਤ ਧਰਤੀ ਦੇ ਆਪਣੇ ਸ਼ਬਦ ਵਿੱਚ ਹੋ ਸਕਦੀ ਹੈ, ਉਹ ਉਧਾਰ ਲਏ ਸ਼ਬਦਾਂ ਵਿੱਚ ਕਿੱਥੇ। ਸ਼ਬਦਾਂ ਦੇ ਮੋਹ ’ਚ ਭਿੱਜਿਆ ਜਿੰਨਾ ਸਹਿਜ ਉਹ ਕਵਿਤਾ ਆਖ ਜਾਂਦਾ ਹੈ, ਇੰਜ ਲੱਗਦਾ ਹੈ ਕਿ ਇਸ ਤੋਂ ਵੱਧ ਹੋਰ ਸੌਖਾ ਤੇ ਸਹਿਜ ਹੋਇਆ ਹੀ ਨਹੀਂ ਜਾ ਸਕਦਾ। ਜਿੱਦਾਂ ਤਿਤਲੀ ਦਾ ਭਾਰ ਫੁੱਲ ਨੂੰ ਭਾਰ ਨਹੀਂ ਲੱਗਦਾ, ਉਹਦੀ ਕਵਿਤਾ ਤੁਹਾਡੇ ਦਿਲ ਵਿੱਚ ਆਪਣੀ ਛੰਨ ਪਾ ਲੈਂਦੀ ਹੈ।[1] ਭਾਵੇਂ ਚੰਦਨ ਨਕਸਲੀ ਲਹਿਰ ਦੀ ਮੁੱਢਲੀ ਕਤਾਰ ’ਚ ਵੀ ਰਿਹਾ ਤੇ ਇਸ ਲਹਿਰ ਦੇ ਸਾਹਿਤਕ ਪਰਚੇ ‘ਦਸਤਾਵੇਜ਼’ ਦਾ ਸੰਪਾਦਕ ਵੀ; ਪਰ ਆਪਣੀ ਕਵਿਤਾ ਵਿੱਚ ਉਹ ਕਿਤੇ ਵੀ ਅਸਹਿਜ ਹੁੰਦਾ ਪ੍ਰਤੀਤ ਨਹੀਂ ਹੁੰਦਾ। ਮਾਸੂਮ ਲੋਕਾਂ ਨੂੰ ਮਾਰ ਕੇ ਇਨਕਲਾਬ ਲਿਆਉਣ ਵਾਲਾ ਉਸ ਲਈ ਪੰਜਾਬ ਦਾ ਕਾਤਿਲ ਹੈ। ਉਹ ਇਨ੍ਹਾਂ ਕਾਤਿਲ ਲੋਕਾਂ ਨੂੰ ਵੰਗਾਰਦਾ ਆਖਦਾ ਹੈ: ‘‘ਅਸੀਂ ਤਾਂ ਉਸੇ ਧਰਤੀ ਦੇ ਪੁੱਤ ਹਾਂ ਜਿਹਦਾ ਧੁਰਾ ਨਨਕਾਣਾ ਬਣਦਾ ਹੈ, ਪਰ ਤੁਸੀਂ ਸਾਡੇ ਵਿੱਚੋਂ ਨਹੀਂ ਹੋ। ਤੁਸੀਂ ਹਿੰਦੂ-ਸਿੱਖ-ਮੁਸਲਮਾਨ ਮਜ਼ਹਬੀਅਤ ਦੇ ਕਾਤਿਲ ਨਹੀਂ ਸਗੋਂ ਪੰਜਾਬੀਅਤ ਦੇ ਕਾਤਿਲ ਹੋ।’’ ਉੁਹ ਨਨਕਾਣੇ ਨੂੰ ਕਿਸੇ ਇੱਕ ਮਜ਼ਹਬ ਦਾ ਸਥਾਨ ਨਹੀਂ ਸਗੋਂ ਸਮੁੱਚੀ ਧਰਤੀ ਦਾ ਕੇਂਦਰ ਮੰਨਦਾ ਹੈ। ਉਹ ਆਖਦਾ ਹੈ: ਨਨਕਾਣਾ ਮੰਜ਼ਿਲ ਹੈ ਕੁਲ ਰਾਹਵਾਂ ਦੀ ਨਨਕਾਣਾ ਘਰ ਦਾ ਰਾਹ ਹੈ। ਰਚਨਾਵਾਂਕਾਵਿ-ਸੰਗ੍ਰਹਿ
ਵਾਰਤਕ
ਹੋਰ
ਕਾਵਿ ਨਮੂਨਾਤੇਹ ਉਹ ਬੋਲ ਜਿਸਦਾ ਕੋਈ ਨਾ ਸਾਨੀ ਹਵਾਲੇ
ਬਾਹਰੀ ਲਿੰਕ![]() ਵਿਕੀਸਰੋਤ ਉੱਤੇ ਇਸ ਲੇਖਕ ਦੀਆਂ ਜਾਂ ਇਸ ਬਾਰੇ ਲਿਖਤਾਂ ਮੌਜੂਦ ਹਨ: ਅਮਰਜੀਤ ਚੰਦਨ |
Portal di Ensiklopedia Dunia