ਅਮਿਯਾ ਚੱਕਰਵਰਤੀਅਮਿਯਾ ਚੰਦਰ ਚੱਕਰਵਰਤੀ (1901–1986) ਇੱਕ ਭਾਰਤੀ ਸਾਹਿਤਕ ਆਲੋਚਕ, ਅਕਾਦਮਿਕ ਵਿਦਵਾਨ ਅਤੇ ਬੰਗਾਲੀ ਕਵੀ ਸੀ। ਉਹ ਰਬਿੰਦਰਨਾਥ ਟੈਗੋਰ ਦਾ ਨੇੜਲਾ ਸਾਥੀ ਸੀ ਅਤੇ ਉਸਦੀ ਕਵਿਤਾ ਦੀਆਂ ਕਈ ਕਿਤਾਬਾਂ ਦਾ ਸੰਪਾਦਕ ਸੀ। ਉਹ ਗਾਂਧੀ ਦਾ ਵੀ ਸਹਿਯੋਗੀ ਅਤੇ ਅਮਰੀਕੀ ਕੈਥੋਲਿਕ ਲੇਖਕ ਅਤੇ ਭਿਕਸ਼ੂ, ਥੌਮਸ ਮਰਟਨ ਦਾ ਮਾਹਰ ਸੀ। ਚਕਰਵਰਤੀ ਨੂੰ ਆਪਣੀ ਕਵਿਤਾ ਲਈ 1963 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਲਗਭਗ ਇੱਕ ਦਹਾਕੇ ਤਕ ਭਾਰਤ ਵਿੱਚ ਸਾਹਿਤ ਅਤੇ ਤੁਲਨਾਤਮਕ ਧਰਮ ਦੀ ਸਿੱਖਿਆ ਦਿੱਤੀ ਅਤੇ ਫਿਰ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਇੰਗਲੈਂਡ ਅਤੇ ਯੂਐਸ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। 1970 ਵਿੱਚ, ਉਸਨੂੰ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[1] ਸਿੱਖਿਆ ਅਤੇ ਕੈਰੀਅਰਉਸ ਨੇ ਹਰੇ ਸਕੂਲ, ਕਲਕੱਤਾ ਵਿੱਚ ਪੜ੍ਹਾਈ ਕੀਤੀ ਅਤੇ ਪੜ੍ਹਾਈ ਖ਼ਤਮ ਸੇਂਟ ਕੋਲ੍ਨ੍ਬਾ ਕਾਲਜ, ਹਜ਼ਾਰੀਬਾਗ, ਜੋ ਉਦੋਂ ਪਟਨਾ ਯੂਨੀਵਰਸਿਟੀ ਦੇ ਤਹਿਤ ਸੀ ਤੋਂ ਗਰੈਜੂਏਸ਼ਨ ਕੀਤੀ। ਉਸਨੇ ਇੱਕ ਵਿਦਿਆਰਥੀ ਵਜੋਂ 1921 ਵਿੱਚ ਵਿਸ਼ਵ-ਭਾਰਤੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਬਾਅਦ ਵਿਚ, ਉਹ ਉਥੇ ਇੱਕ ਅਧਿਆਪਕ ਬਣ ਗਿਆ।[ਹਵਾਲਾ ਲੋੜੀਂਦਾ] [ <span title="This claim needs references to reliable sources. (August 2018)">ਹਵਾਲਾ ਲੋੜੀਂਦਾ</span> ] ਉਹ 1924 ਤੋਂ 1933 ਤੱਕ ਰਬਿੰਦਰਨਾਥ ਟੈਗੋਰ ਦਾ ਸਾਹਿਤਕ ਸਕੱਤਰ ਰਿਹਾ। ਇਸ ਸਮੇਂ ਦੌਰਾਨ, ਉਹ ਕਵੀ ਦਾ ਨੇੜਲਾ ਸਾਥੀ ਸੀ। 1930 ਵਿੱਚ ਯੂਰਪ ਅਤੇ ਅਮਰੀਕਾ ਅਤੇ 1932 ਵਿੱਚ ਈਰਾਨ ਅਤੇ ਇਰਾਕ ਦੀ ਯਾਤਰਾ ਦੌਰਾਨ ਉਹ ਟੈਗੋਰ ਦਾ ਯਾਤਰਾ ਸਾਥੀ ਸਨ।[2] ਉਹ ਮਹਾਤਮਾ ਗਾਂਧੀ ਦਾ ਨੇੜਲਾ ਸਾਥੀ ਵੀ ਸੀ, 1930 ਦੇ ਲੂਣ ਮਾਰਚ ਵਿੱਚ ਗਾਂਧੀ ਦੇ ਨਾਲ ਸੀ।[3] 1933 ਵਿੱਚ ਟੈਗੋਰ ਨਾਲ ਆਪਣੀ ਯਾਤਰਾ ਤੋਂ ਬਾਅਦ, ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਭਾਰਤ ਛੱਡ ਗਿਆ ਅਤੇ 1937 ਵਿੱਚ ਡੀ.ਫਿਲ ਹਾਸਲ ਕੀਤੀ। ਉਸਨੇ ਆਕਸਫੋਰਡ ਵਿਖੇ 1937 ਤੋਂ 1940 ਤੱਕ ਇੱਕ ਸੀਨੀਅਰ ਰਿਸਰਚ ਫੈਲੋ ਵਜੋਂ ਕੰਮ ਕੀਤਾ1। ਇਸ ਸਮੇਂ ਦੌਰਾਨ, ਉਸਨੇ ਬਰਮਿੰਘਮ ਦੇ ਸੈਲੀ ਓਕ ਕਾਲਜ ਵਿੱਚ ਲੈਕਚਰਾਰ ਵਜੋਂ ਵੀ ਪੜ੍ਹਾਇਆ1। ਉਹ 1940 ਵਿੱਚ ਵਾਪਸ ਕਲਕੱਤਾ ਯੂਨੀਵਰਸਿਟੀ ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਬਣਨ ਲਈ ਭਾਰਤ ਪਰਤ ਆਇਆ।[2] 1948 ਵਿੱਚ, ਚੱਕਰਵਰਤੀ ਹਾਵਰਡ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਵਿਭਾਗ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਚਲੇ ਗਿਆ। ਉਹ ਯੇਲ ਯੂਨੀਵਰਸਿਟੀ ਵਿੱਚ ਅੰਗ੍ਰੇਜ਼ੀ ਵਿੱਚ ਵਿਜ਼ਿਟਿੰਗ ਫੈਲੋ ਅਤੇ 1950-51 ਦੌਰਾਨ ਪ੍ਰਿੰਸਟਨ ਵਿੱਚ ਇੰਸਟੀਚਿਊਟ ਫਾਰ ਐਡਵਾਂਸਡ ਸਟੱਡੀ ਦਾ ਫੈਲੋ ਸੀ।[4] 1953 ਵਿਚ, ਉਹ ਬੋਸਟਨ ਯੂਨੀਵਰਸਿਟੀ ਵਿੱਚ ਤੁਲਨਾਤਮਕ ਪੂਰਬੀ ਧਰਮ ਅਤੇ ਸਾਹਿਤ ਦਾ ਪ੍ਰੋਫੈਸਰ ਬਣਿਆ।[5] ਉਸਨੇ ਸਮਿਥ ਕਾਲਜ ਅਤੇ ਬਾਅਦ ਵਿੱਚ ਨਿਊਯਾਰਕ ਦੀ ਸਟੇਟ ਯੂਨੀਵਰਸਿਟੀ ਨਿਊ ਪਲਟਜ਼ ਵਿਖੇ ਪ੍ਰੋਫੈਸਰਸ਼ਿਪ ਵੀ ਕੀਤੀ। [ <span title="This claim needs references to reliable sources. (August 2018)">ਹਵਾਲਾ ਲੋੜੀਂਦਾ</span> ]
|
Portal di Ensiklopedia Dunia