ਵਿਸ਼ਵ ਭਾਰਤੀ ਯੂਨੀਵਰਸਿਟੀ
![]() ਵਿਸ਼ਵ ਭਾਰਤੀ ਯੂਨੀਵਰਸਿਟੀ (ਬੰਗਾਲੀ: বিশ্বভারতী বিশ্ববিদ্যালয়) ਸ਼ਾਂਤੀਨਿਕੇਤਨ, ਪੱਛਮੀ ਬੰਗਾਲ ਭਾਰਤ ਸਰਕਾਰ ਦੇ ਖਰਚ ਨਾਲ ਚਲਦੀ ਖੁਦਮੁਖਤਿਆਰ ਯੂਨੀਵਰਸਿਟੀ ਹੈ। ਇਸਦੀ ਸਥਾਪਨਾ ਰਾਬਿੰਦਰਨਾਥ ਟੈਗੋਰ ਨੇ ਪੱਛਮੀ ਬੰਗਾਲ ਦੇ ਸ਼ਹਿਰ ਸ਼ਾਂਤੀਨਿਕੇਤਨ ਵਿੱਚ 1921 ਵਿੱਚ ਕੀਤੀ ਗਈ ਸੀ। ਉਸੇ ਨੇ ਇਸ ਨੂੰ ਵਿਸ਼ਵ ਭਾਰਤੀ ਕਿਹਾ ਸੀ, ਯਾਨੀ ਭਾਰਤ ਨਾਲ ਵਿਸ਼ਵ ਦੀ ਮਿਲਣੀ। ਸ਼ੁਰੂਆਤੀ ਸਾਲਾਂ ਦੌਰਾਨ ਟੈਗੋਰ ਨੂੰ, ਸ਼ਬਦ ਯੂਨੀਵਰਸਿਟੀ ਨਾਲ ਚਿੜ ਸੀ ਕਿਉਂਕਿ ਇਸਦੀ ਗੁੰਜਾਇਸ਼ ਵਿਸ਼ਵ ਭਾਰਤੀ ਨਾਲੋਂ ਘੱਟ ਹੁੰਦੀ ਹੈ। ਆਜ਼ਾਦੀ ਤੋਂ ਬਾਅਦ, 1951 ਵਿੱਚ ਇਸ ਸੰਸਥਾ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ ਅਤੇ ਇਸਦਾ ਦਾ ਨਾਮ ਵਿਸ਼ਵ ਭਾਰਤੀ ਯੂਨੀਵਰਸਿਟੀ ਰੱਖਿਆ ਗਿਆ ਸੀ। ਰੋਜ਼ਾਨਾ ਅੰਗਰੇਜ਼ੀ ਅਖਬਾਰ, ਦ ਨੇਸ਼ਨ (ਥਾਈਲੈਂਡ) ਨੇ ਲਿਖਿਆ ਹੈ,"ਉਸ ਨੇ 1913 ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਨਾਲ ਪ੍ਰਾਪਤ ਕੀਤੀ ਰਕਮ ਨੂੰ ਇਸਤੇਮਾਲ ਕਰਕੇ, ਸਕੂਲ ਦਾ ਵਿਸਤਾਰ ਕੀਤਾ ਗਿਆ ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀ ਨਾਮ ਰੱਖਿਆ ਗਿਆ ਸੀ। ਇਹ ਉਚੇਰੀ ਸਿੱਖਿਆ ਦੇ ਭਾਰਤ ਦੇ ਸਭ ਤੋਂ ਨਾਮਵਰ ਸਥਾਨਾਂ ਵਿੱਚੋਂ ਇੱਕ ਬਣ ਗਿਆ ਅਤੇ ਇਸਦੀ ਇਲਿਊਮਨੀ ਸੂਚੀ ਵਿੱਚ ਹੋਰਨਾਂ ਦੇ ਇਲਾਵਾ ਨੋਬਲ ਪੁਰਸਕਾਰ-ਜੇਤੂ ਅਰਥਸ਼ਾਸਤਰੀ ਅਮ੍ਰਤਿਆ ਸੇਨ, ਗਲੋਬਲੀ ਨਾਮਵਰ ਫ਼ਿਲਮਸਾਜ਼ ਸਤਿਆਜੀਤ ਰੇ ਅਤੇ ਦੇਸ਼ ਦੇ ਮੋਹਰੀ ਕਲਾ ਇਤਿਹਾਸਕਾਰ ਆਰ ਸਿਵਾ ਕੁਮਾਰ ਵੀ ਸ਼ਾਮਲ ਹਨ।"[1] ਉਦੇਸ਼
ਇਤਿਹਾਸਹਵਾਲੇ
|
Portal di Ensiklopedia Dunia