ਅਰਿਜੀਤ ਸਿੰਘ
ਅਰਿਜੀਤ ਸਿੰਘ (ਬੰਗਾਲੀ: অরিজিৎ সিং; ਜਨਮ 25 ਅਪਰੈਲ 1987) ਇੱਕ ਭਾਰਤੀ ਗਾਇਕ ਹੈ।[1][2] ਉਹ ਮੁੱਖ ਤੌਰ 'ਤੇ ਹਿੰਦੀ ਅਤੇ ਬੰਗਾਲੀ ਵਿੱਚ ਗਾਉਂਦਾ ਹੈ, ਪਰ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਗਾ ਕਰ ਚੁੱਕਾ ਹੈ।[3][4] ਅਰਿਜੀਤ ਨੂੰ ਭਾਰਤੀ ਸੰਗੀਤ ਅਤੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪ੍ਰਭਾਵੀ ਅਤੇ ਸਫਲ ਗਾਇਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।[5][6][7][8] ਅਰਿਜੀਤ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2005 ਵਿੱਚ ਰਿਐਲਿਟੀ ਸ਼ੋਅ, ਫੇਮ ਗੁਰੂਕੁਲ ਤੋਂ ਬਾਅਦ ਕੀਤੀ ਸੀ, ਅਤੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਅਤੇ ਕੁਮਾਰ ਟੌਰਾਨੀ ਨੇ ਉਸਦੇ ਹੁਨਰ ਨੂੰ ਪਛਾਣਿਆ। ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਤੇ, ਉਸਨੂੰ 2013 ਦੇ ਮਿਰਚੀ ਮਿਊਜ਼ਿਕ ਐਵਾਰਡਜ਼ ਵਿੱਚ "ਫਿਰ ਲੇ ਆਇਆ ਦਿਲ" ਅਤੇ "ਦੁਆ" ਗੀਤ ਲਈ ਆਪਕਮਿੰਗ ਮੇਲ ਵੋਕਲਿਸਟ ਆਫ਼ ਦਿ ਈਅਰ ਪੁਰਸਕਾਰ ਲਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਸਨੂੰ 2013 ਵਿੱਚ "ਤੁਮ ਹੀ ਹੋ" ਅਤੇ "ਚਾਹੁੰ ਮੈਂ ਯਾਂ ਨਾ" ਦੀ ਰਿਲੀਜ਼ ਨਾਲ ਵਿਆਪਕ ਮਾਨਤਾ ਮਿਲੀ ਸੀ।[9] ਮੁੱਢਲਾ ਜੀਵਨਅਰਿਜੀਤ ਦਾ ਜਨਮ 25 ਅਪ੍ਰੈਲ 1987 ਨੂੰ ਜੀਆਗੰਜ, ਮੁਰਸ਼ਿਦਾਬਾਦ, ਪੱਛਮੀ ਬੰਗਾਲ ਵਿਖੇ ਕੱਕੜ ਸਿੰਘ, ਇੱਕ ਪੰਜਾਬੀ ਸਿੱਖ ਪਿਤਾ ਅਤੇ ਇੱਕ ਬੰਗਾਲੀ ਮਾਂ ਦੇ ਘਰ ਹੋਇਆ ਸੀ।[10] ਉਸਨੇ ਆਪਣੀ ਸੰਗੀਤ ਦੀ ਸਿਖਲਾਈ ਘਰ ਵਿੱਚ ਬਹੁਤ ਛੋਟੀ ਉਮਰ ਵਿੱਚ ਹੀ ਅਰੰਭ ਕਰ ਦਿੱਤੀ ਸੀ। ਉਸ ਦੀ ਮਾਸੀ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ ਸੀ ਅਤੇ ਉਸਦੀ ਨਾਨੀ ਵੀ ਗਾਇਆ ਕਰਦੀ ਸੀ। ਉਸਦਾ ਮਾਮਾ ਤਬਲਾ ਵਾਦਕ ਸੀ ਅਤੇ ਉਸਦੀ ਮਾਤਾ ਵੀ ਤਬਲਾ ਵਜਾਉਂਦੀ ਅਤੇ ਗਾਉਂਦੀ ਸੀ। ਉਸਨੇ ਰਾਜਾ ਬਿਜੈ ਸਿੰਘ ਹਾਈ ਸਕੂਲ ਅਤੇ ਬਾਅਦ ਵਿੱਚ ਸ੍ਰੀਪਤ ਸਿੰਘ ਕਾਲਜ ਵਿੱਚ ਪੜ੍ਹਾਈ ਕੀਤੀ। ਉਸਦੇ ਅਨੁਸਾਰ ਉਹ "ਇੱਕ ਸ਼ਾਂਤ ਵਿਦਿਆਰਥੀ ਸੀ, ਪਰ ਸੰਗੀਤ ਦੀ ਵਧੇਰੇ ਪਰਵਾਹ ਕਰਦਾ ਸੀ" ਅਤੇ ਉਸਦੇ ਮਾਪਿਆਂ ਨੇ ਉਸਨੂੰ ਪੇਸ਼ੇਵਰ ਸਿਖਲਾਈ ਦੇਣ ਦਾ ਫੈਸਲਾ ਕੀਤਾ। ਉਸ ਨੂੰ ਰਾਜਿੰਦਰ ਪ੍ਰਸਾਦ ਹਜ਼ਾਰੀ ਨੇ ਭਾਰਤੀ ਸ਼ਾਸਤਰੀ ਸੰਗੀਤ ਸਿਖਾਇਆ ਅਤੇ ਧਰੇਂਦਰ ਪ੍ਰਸਾਦ ਹਜ਼ਾਰੀ ਦੁਆਰਾ ਤਬਲੇ ਦੀ ਸਿਖਲਾਈ ਦਿੱਤੀ ਗਈ। ਬੀਰੇਂਦਰ ਪ੍ਰਸਾਦ ਹਜ਼ਾਰੀ ਨੇ ਉਸਨੂੰ ਰਬਿੰਦਰ ਸੰਗੀਤ (ਰਬਿੰਦਰਨਾਥ ਟੈਗੋਰ ਦੁਆਰਾ ਲਿਖੇ ਗੀਤ ਅਤੇ ਰਚਨਾ) ਅਤੇ ਪੌਪ ਸੰਗੀਤ ਸਿਖਾਇਆ।[11] ਤਿੰਨ ਸਾਲ ਦੀ ਉਮਰ ਵਿੱਚ ਉਸਨੇ ਹਜ਼ਾਰੀ ਭਰਾਵਾਂ ਦੇ ਅਧੀਨ ਸਿਖਲਾਈ ਅਰੰਭ ਕੀਤੀ, ਅਤੇ ਨੌਂ ਸਾਲ ਦੀ ਉਮਰ ਵਿਚ, ਉਸਨੇ ਭਾਰਤੀ ਕਲਾਸੀਕਲ ਸੰਗੀਤ ਵਿੱਚ ਵੋਕਲ ਦੀ ਸਿਖਲਾਈ ਲਈ ਸਰਕਾਰ ਵੱਲੋਂ ਸਕਾਲਰਸ਼ਿਪ ਪ੍ਰਾਪਤ ਕੀਤੀ।[12] 2014 ਵਿੱਚ ਅਰਿਜੀਤ ਨੇ ਬਚਪਨ ਦੀ ਦੋਸਤ ਅਤੇ ਗੁਆਂਢੀ ਕੋਇਲ ਰਾਏ ਨਾਲ ਵਿਆਹ ਕਰਵਾ ਲਿਆ।[13] ਉਨ੍ਹਾਂ ਦੇ ਦੋ ਬੱਚੇ ਹਨ।[14] ਅਰਿਜੀਤ ਮੌਜੂਦਾ ਸਮੇਂ ਵਿੱਚ ਅੰਧੇਰੀ, ਮੁੰਬਈ ਵਿਖੇ ਰਹਿੰਦਾ ਹੈ। ਹਵਾਲੇ
|
Portal di Ensiklopedia Dunia