ਬੰਗਾਲੀ |
---|
|
 |
ਜੱਦੀ ਬੁਲਾਰੇ | ਬੰਗਲਾਦੇਸ਼, ਭਾਰਤ (ਪੱਛਮੀ ਬੰਗਾਲ); ਮਹੱਤਵਪੂਰਨ ਭਾਈਚਾਰੇ ਸੰਯੁਕਤ ਰਾਜਸ਼ਾਹੀ, ਸੰਯੁਕਤ ਰਾਜ ਅਮਰੀਕਾ, ਪਾਕਿਸਤਾਨ, ਸਾਊਦੀ ਅਰਬ, ਮਲੇਸ਼ੀਆ, ਸਿਏਰਾ ਲਿਓਨ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਆਸਟਰੇਲੀਆ, ਮਿਆਂਮਾਰ, ਕੈਨੇਡਾ ਵਿੱਚ |
---|
Native speakers | 20.5 ਕਰੋੜ[1] |
---|
| |
---|
| ਬੰਗਾਲੀ ਲਿਪੀ |
---|
|
ਵਿੱਚ ਸਰਕਾਰੀ ਭਾਸ਼ਾ | ਬੰਗਲਾਦੇਸ਼,
ਭਾਰਤ (ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਬਰਾਕ ਘਾਟੀ) (ਦੱਖਣੀ ਅਸਾਮ ਦੇ ਜ਼ਿਲ੍ਹੇ- ਕਾਸ਼ੜ, ਕਰਿਮਗੰਜ਼ ਅਤੇ ਹਲਾਕਾਂਡੀ) |
---|
ਰੈਗੂਲੇਟਰ | ਬੰਗਲਾ ਅਕਾਦਮੀ (ਬੰਗਲਾਦੇਸ਼) ਪੱਛਮੀ ਬੰਗਾਲ ਬੰਗਲਾ ਅਕਾਦਮੀ (ਪੱਛਮੀ ਬੰਗਾਲ) |
---|
|
ਆਈ.ਐਸ.ਓ 639-1 | bn |
---|
ਆਈ.ਐਸ.ਓ 639-2 | ben |
---|
ਆਈ.ਐਸ.ਓ 639-3 | ben |
---|
ਭਾਸ਼ਾਈਗੋਲਾ | 59-AAF-u (including Sylheti etc), 30 varieties: 59-AAF-ua ...59-AAF-uk
|
---|
 ਬੰਗਾਲੀ ਬੋਲਣ ਵਾਲਾ ਖੇਤਰ |
ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ (বাংলা ਬਾਙਲਾ [ˈbaŋla] (
ਸੁਣੋ)) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲਿਆਂ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ।[2][3] ਇਸ ਨੂੰ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।
ਇਤਿਹਾਸ
ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਹੀ ਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ-ਤੇੜੇ ਮਗਧੀ ਪ੍ਰਾਕ੍ਰਿਤ ਅਤੇ ਪਾਲੀ ਤੋਂ ਹੋਇਆਂ ਮੰਨਿਆ ਜਾਂਦਾ ਹੈ, ਜੋ ਖ਼ੁਦ ਵੈਦਿਕ ਅਤੇ ਕਲਾਸੀਕਲ ਸੰਸਕ੍ਰਿਤ ਤੋਂ ਵਿਕਸਿਤ ਹੋਈਆਂ ਸਨ।[4] ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁੱਢਲੀਆਂ ਭਾਸ਼ਾਵਾਂ ਅਤੇ ਗੌਤਮ ਬੁੱਧ ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ।[5][6] ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ ਅਪਭ੍ਰੰਸ਼ ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ।[7] ਪੂਰਬੀ ਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖ਼ਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; ਬੰਗਾਲੀ-ਅਸਾਮੀ ਭਾਸ਼ਾਵਾਂ, ਬਿਹਾਰੀ ਭਾਸ਼ਾਵਾਂ ਅਤੇ ਉੜੀਆ ਭਾਸ਼ਾਵਾਂ।
ਸਾਹਿਤ
ਬਾਂਗਲਾ ਸਾਹਿਤ ਅਤਿਅੰਤ ਬਖ਼ਤਾਵਰ ਹੈ। ਬਾਂਗਲਾ ਸਾਹਿਤ ਬਾਰੇ ਹੋਰ ਜਾਣਕਾਰੀ ਲਈ ਵੇਖੋ: ਬੰਗਾਲੀ ਸਾਹਿਤ।
ਹਵਾਲਾ