ਅਸ਼ੋਕ
![]() ਅਸੋਕ (304 ਬੀਸੀ - 232 ਬੀਸੀ) (ਦੇਵਨਾਗਰੀ: अशोक) ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਬਿੰਦੂਸਾਰ ਦਾ ਪੁਤਰ, ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ। ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ। ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ। ਅਸ਼ੋਕ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਇੱਕ ਮਹਾਨ ਸ਼ਾਸ਼ਕ ਸੀ। ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੋਧੀ ਹੋ ਗਿਆ। ਵਿਸ਼ੇਸ਼ ਕੰਮਇਸ ਦੇ ਆਸਰੇ ਬੁੱਧਮਤ ਦੇ 64,000 ਪੁਜਾਰੀ ਗੁਜਾਰਾ ਕਰਦੇ ਸਨ, ਅਤੇ ਇਸ ਨੇ 84,000 ਕੀਰਤੀਸੰਭ (Columns of Fame) ਖੜੇ ਕਰਵਾਏ, ਜਿਹਨਾਂ ਉਤੇ ਰਾਜਸੀ ਅਤੇ ਧਾਰਮਿਕ ਹੁਕਮ ਉੱਕਰੇ ਹੋਏ ਸਨ। ਆਪਣੇ ਰਾਜ ਦੇ ਅਠਾਰ੍ਹਵੇਂ ਸਾਲ ਵਿੱਚ ਇਸ ਨੇ ਬੁੱਧਮਤ ਦਾ ਇੱਕ ਵਡਾ ਭਾਰੀ ਜਲਸਾ ਕੀਤਾ ਅਤੇ ਉਸ ਪਿਛੋਂ ਲੰਕਾ ਅਤੇ ਹੋਰ ਦੇਸ਼ਾਂ ਵੱਲ ਉਪਦੇਸ਼ਕ ਘੱਲੇ ਅਤੇ ਜੀਵਹਿੰਸਾ ਹੁਕਮਨ ਬੰਦ ਕੀਤੀ। ਅਫਗਾਨਿਸਤਾਨ ਤੋਂ ਲੈ ਕੇ ਲੰਕਾ ਤੀਕ ਕੁੱਲ ਦੇਸ਼ ਇਸ ਦੇ ਅਧੀਨ ਸੀ। ਇਨ੍ਹਾਂ ਗੱਲਾਂ ਦਾ ਪਤਾ ਉਹਨਾਂ ਸ਼ਿਲਾਲੇਖਾਂ ਤੋਂ ਲਗਦਾ ਹੈ, ਜੋ ਪਾਲੀ ਭਾਸ਼ਾ ਵਿੱਚ ਖੁਦੇ ਹੋਏ ਅਨੇਕ ਥਾਵਾਂ ਤੋਂ ਮਿਲੇ ਹਨ। ਅਨੇਕ ਲੇਖਕਾਂ ਨੇ ਇਸ ਦਾ ਨਾਉਂ ਪ੍ਰਿਯਦਰਸ਼ਨ ਭੀ ਲਿਖਿਆ ਹੈ। ਅਸ਼ੋਕ ਨੇ ਈਸਾ ਤੋਂ ਪਹਿਲਾਂ (B.C.) 269-232 ਦੇ ਵਿਚਕਾਰ ਪਟਨੇ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ। ਅਸ਼ੋਕ ਦੀ ਪੁਤ੍ਰੀ ਧਰਮਾਤਮਾ ਚਾਰੁਮਤੀ ਬੌੱਧਧਰਮ ਦੀ ਪ੍ਰਸਿੱਧ ਪ੍ਰਚਾਰਿਕਾ ਹੋਈ ਹੈ। ਅਸ਼ੋਕ ਗੇ ਸਮੇਂ ਵਿੱਦਿਆ, ਸਾਹਿਤ, ਕਲਾ ਵਿਗਿਆਨ ਨੇ ਬਹੁਤ ਉੱਨਤੀ ਕੀਤੀ ਅਤੇ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਵਿਸਤਾਰ ਵਿਦੇਸ਼ਾਂ ਵਿੱਚ ਵੀ ਹੋਇਆ। ਉਸ ਦੇ ਪੂਰੇ ਸਾਮਰਾਜ ਵਿੱਚ ਸ਼ਾਂਤੀ ਸੀ ਅਤੇ ਲੋਕ ਖੁਸ਼ਹਾਲ ਸਨ। ![]() ਕਲਾ ਦੇ ਖੇਤਰ ਵਿੱਚ ਵਿਕਾਸਕਲਾ ਦੇ ਜਿਹਨਾਂ ਖੇਤਰਾਂ ਵਿੱਚ ਵਿਸ਼ੇਸ਼ ਉੱਨਤੀ ਹੋ ਉਹਨਾਂ ਵਿੱਚੋਂ ਭਵਨ ਨਿਰਮਾਣ ਕਲਾ, ਪੱਥਰ ਤਰਾਸੀ ਦੀ ਕਲਾ, ਮੂਰਤੀਆਂ ਦੀ ਕਲਾ, ਚਿੱਤਰਕਲਾ ਅਤੇ ਪਾਲਿਸ਼ ਕਰਨ ਦੀ ਕਲਾ ਵਿਸ਼ੇਸ਼ ਹਨ। ਅਸ਼ੋਕ ਨੇ ਕਸ਼ਮੀਰ ਵਿੱਚ ਸ੍ਰੀਨਗਰ ਅਤੇ ਲਲਿਤਪਟਨ ਨਾਂ ਦੇ ਨਗਰਾਂ ਦਾ ਨਿਰਮਾਣ ਕੀਤਾ ਜੋ ਅੱਜ ਵੀ ਆਪਣੀ ਸੁੰਦਰਤਾ ਲ ਪ੍ਰਸਿੱਧ ਹਨ। ਅਸ਼ੋਕ ਦੇ ਸ਼ਿਲਾਲੇਖ ਅਤੇ ਸਤੰਭ ਲੇਖ ਵੀ ਕਲਾ ਦੇ ਪੱਖ ਤੋਂ ਵਿਸ਼ੇਸ਼ ਮਹੱਤਵ ਰੱਖਦੇ ਹਨ। ਸਾਂਚੀ ਦਾ ਸਤੂਪ ਵੀ ਵਿਸ਼ੇਸ਼ ਵਰਨਣਯੋਗ ਹੈ। ਹਰੇਕ ਸਤੰਭ ਲੇਖ ਲਗਭਗ ਪੰਜਾਹ ਟਨ ਦੇ ਇੱਕੋ ਪੱਥਰ ਨੂੰ ਤਰਾਸ਼ ਕੇ ਬਣਾਇਆ ਗਿਆ ਹੈ ਜਿਸ ਦੀ ਉਚਾ ਵੀ ਪੰਜਾਹ ਫੁੱਟ ਦੇ ਲਗਭਗ ਹੈ। ਸਾਰਨਾਥ ਦਾ ਸਤੰਭ ਕਲਾ ਦੇ ਪੱਖ ਤੋਂ ਵਿਸ਼ੇਸ਼ ਰੂਪ ਵਿੱਚ ਵਰਨਣਯੋਗ ਹੈ। ਹਵਾਲੇ
|
Portal di Ensiklopedia Dunia