ਅਹਿਮਦ ਅਲੀ (ਲੇਖਕ)
ਅਹਿਮਦ ਅਲੀ (1910 – 14 ਜਨਵਰੀ 1994) (Urdu: احمد علی) ਭਾਰਤੀ (ਬਾਅਦ ਵਿੱਚ ਪਾਕਿਸਤਾਨੀ) ਨਾਵਲਕਾਰ, ਕਵੀ, ਆਲੋਚਕ, ਅਨੁਵਾਦਕ, ਡਿਪਲੋਮੈਟ ਅਤੇ ਵਿਦਵਾਨ ਸੀ। ਉਸ ਦਾ ਪਹਿਲਾ ਨਾਵਲ ਟਵਿਲਾਈਟ ਇਨ ਡੇਲਹੀ (Twilight in Delhi) (1940) ਵਿੱਚ ਲੰਦਨ ਤੋਂ ਛਪਿਆ ਸੀ।[1] ਜ਼ਿੰਦਗੀਅਹਿਮਦ ਦਾ ਜਨਮ ਦਿੱਲੀ, ਬ੍ਰਿਟਿਸ਼ ਇੰਡੀਆ ਵਿੱਚ ਹੋਇਆ। ਉਸ ਨੇ ਅਲੀਗੜ੍ਹ ਅਤੇ ਲਖਨਊ ਦੀਆਂ ਯੂਨੀਵਰਸਿਟੀਆਂ ਵਿੱਚ ਵਿਦਿਆ ਹਾਸਲ ਕੀਤੀ ਅਤੇ ਪਹਿਲੇ ਦਰਜੇ ਵਿੱਚ ਬੀਏ ਕੀਤੀ। ਲਖਨਊ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਦੇ ਇਤਿਹਾਸ ਵਿਚ ਅੰਗਰੇਜ਼ੀ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ।[3]1930 ਵਿੱਚ ਐਮੇ ਅੰਗਰੇਜ਼ੀ ਕਰਨ ਉਪਰੰਤ ਉਸਨੇ 1932 ਤੋਂ 46 ਤੱਕ ਲਖਨਊ ਅਤੇ ਇਲਾਹਾਬਾਦ ਸਮੇਤ ਕਈ ਭਾਰਤੀ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। ਫਿਰ ਪ੍ਰੋਫੈਸਰ ਬਣ ਗਿਆ ਅਤੇ ਪ੍ਰੈਜੀਡੈਂਸੀ ਕਾਲਜ ਵਿੱਚ ਅੰਗਰੇਜ਼ੀ ਵਿਭਾਗ ਦੇ ਮੁਖੀ ਦੇ ਤੌਰ ਉੱਤੇ ਬੰਗਾਲ ਸੀਨੀਅਰ ਐਜੂਕੇਸ਼ਨ ਸਰਵਿਸ ਵਿੱਚ ਸ਼ਾਮਲ ਹੋ ਗਿਆ। ਅਲੀ ਅਹਿਮਦ 1942 ਤੋਂ 45 ਦੇ ਦੌਰਾਨ ਭਾਰਤ ਵਿੱਚ ਬੀਬੀਸੀ ਦਾ ਨੁਮਾਇੰਦਾ ਅਤੇ ਡਾਇਰੈਕਟਰ ਰਿਹਾ।[4] ਫਿਰ ਉਹ ਭਾਰਤ ਦੀ ਬਰਤਾਨਵੀ ਹੁਕੂਮਤ ਦੀ ਵਲੋਂ ਚੀਨ ਦੀ ਨੇਂਕਨ ਯੂਨੀਵਰਸਿਟੀ ਵਿੱਚ ਮਹਿਮਾਨ ਪ੍ਰੋਫੈਸਰ ਰਿਹਾ। 1948 ਵਿੱਚ ਭਾਰਤ ਵਾਪਸ ਆਉਣ ਦੀ ਕੋਸ਼ਿਸ਼ ਕੀਤੀ, ਤਾਂ ਕੇ ਪੀ ਐਸ ਮੈਨਨ (ਉਸ ਵਕ਼ਤ ਭਾਰਤ ਵਲੋਂ ਚੀਨ ਦੇ ਸਫੀਰ) ਨੇ ਉਸ ਨੂੰ ਭਾਰਤ ਵਾਪਸ ਨਾ ਆਉਣ ਦਿੱਤਾ ਕਿਉਂ ਜੋ ਉਸ ਨੇ ਆਪਣੀ ਤਰਜੀਹ ਸਪਸ਼ਟ ਨਹੀਂ ਸੀ ਕੀਤੀ ਅਤੇ ਆਖਰ ਪਾਕਿਸਤਾਨ ਜਾਣਾ ਪਿਆ ਸੀ। 1948 ਵਿੱਚ ਉਹ ਕਰਾਚੀ ਚਲਾ ਗਿਆ।[5] ਇਹ ਸ਼ਹਿਰ ਉਸ ਨੂੰ ਕਦੇ ਪਸੰਦ ਨਹੀਂ ਆਇਆ। ਉਸ ਦੇ ਬਾਅਦ ਉਹ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਦੇ ਕਹਿਣ ਉੱਤੇ ਪਾਕਿਸਤਾਨ ਦੀ ਬਦੇਸ਼ੀ ਮਾਮਲਿਆਂ ਦੀ ਵਜ਼ਾਰਤ ਦਾ ਪ੍ਰੋਮੋਸ਼ਨ ਡਾਇਰੇਕਟਰ ਮੁਕੱਰਰ ਹੋਇਆ। ਉਹ 1950 ਵਿੱਚ ਪਾਕਿਸਤਾਨ ਫ਼ੌਰਨ ਸਰਵਿਸ ਵਿੱਚ ਸ਼ਾਮਲ ਹੋ ਗਿਆ। ਰਿਵਾਜ ਅਨੁਸਾਰ, ਅਸਾਈਨਮੈਂਟ ਦਾ ਦੇਸ਼ ਨਿਰਧਾਰਤ ਕਰਨ ਲਈ ਫਾਈਲਾਂ ਕਢੀਆਂ ਗਈਆਂ ਸਨ. ਅਲੀ ਦੀ ਫ਼ਾਈਲ ਖਾਲੀ ਸੀ, ਇਸ ਲਈ ਉਸ ਨੇ ਚੀਨ ਨੂੰ ਚੁਣਿਆ ਅਤੇ ਨਵੇਂ ਬਣੇ ਚੀਨ ਲੋਕ ਗਣਰਾਜ ਦਾ ਪਾਕਿਸਤਾਨ ਦਾ ਪਹਿਲਾ ਦੂਤ ਬਣ ਗਿਆ।[2] ਸਾਹਿਤਕ ਸਫ਼ਰਅਹਿਮਦ ਅਲੀ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਛੋਟੀ ਉਮਰੇ ਹੀ ਕੀਤੀ ਅਤੇ ਲੇਖਕ ਸੱਜਾਦ ਜ਼ਹੀਰ ਦੇ ਨਾਲ ਪ੍ਰਗਤੀਸ਼ੀਲ ਲੇਖਕ ਲਹਿਰ ਦੇ ਬਾਨੀਆਂ ਵਿਚੋਂ ਇੱਕ ਬਣ ਗਿਆ। ਇਹ ਲੋਕ 1932 ਵਿਚ ਅੰਗਾਰੇ ਦੇ ਪ੍ਰਕਾਸ਼ਨ ਨਾਲ਼ ਬਹੁਤ ਮਸ਼ਹੂਰ ਹੋਏ ਸਨ। ਅੰਗਾਰੇ ਉਰਦੂ ਭਾਸ਼ਾ ਵਿਚ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਸੀ ਅਤੇ ਬ੍ਰਿਟਿਸ਼ ਭਾਰਤ ਵਿਚ ਮੱਧ-ਸ਼੍ਰੇਣੀ ਮੁਸਲਮਾਨ ਸਮਾਜ ਦੀਆਂ ਕਦਰਾਂ-ਕੀਮਤਾਂ ਦੀ ਤਲਖ਼ ਆਲੋਚਨਾ ਸੀ।[1][6] ਅਹਿਮਦ ਅਲੀ ਨੇ ਆਪਣਾ ਪਹਿਲਾ ਨਾਵਲ Twilight in Delhi ਲਿਖਿਆ ਜੋ ਹੋਗਾਰਥ ਪ੍ਰੈਸ ਦੁਆਰਾ ਲੰਦਨ ਵਿੱਚ 1940 ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ।[7] ਇਹ ਨਾਵਲ, ਜਿਵੇਂ ਕਿ ਇਸਦਾ ਸਿਰਲੇਖ ਦਰਸਾਉਂਦਾ ਹੈ, 20 ਵੀਂ ਸਦੀ ਦੇ ਸ਼ੁਰੂ ਵਿੱਚ ਬ੍ਰਿਟਿਸ਼ ਬਸਤੀਵਾਦ ਦੀ ਸ਼ੁਰੂਆਤ ਨਾਲ ਮੁਸਲਮਾਨ ਅਮੀਰਸ਼ਾਹੀ ਦੇ ਪਤਨ ਨੂੰ ਦਰਸਾਉਂਦਾ ਹੈ।[1] ਉਸ ਨੇ 1988 ਵਿੱਚ ਅੰਗਰੇਜ਼ੀ ਅਤੇ ਉਰਦੂ ਵਿੱਚ ਕੁਰਆਨ ਦਾ ਤਰਜੁਮਾ ਪ੍ਰਕਾਸ਼ਿਤ ਕੀਤਾ। 1992 ਵਿੱਚ ਉਸ ਨੇ ਉਰਦੂ ਦੀ ਚੋਣਵੀਂ ਸ਼ਾਇਰੀ ਦਾ ਅੰਗਰੇਜ਼ੀ ਤਰਜੁਮਾ ਪ੍ਰਕਾਸ਼ਿਤ ਕੀਤਾ ਸੀ। ਇਸ ਨਾਲ਼ ਉਸ ਨੂੰ ਕੌਮਾਂਤਰੀ ਮਾਨਤਾ ਹਾਸਲ ਹੋਈ। ਉਸ ਦੇ ਦੂਜੇ ਨਾਵਲ, ਰਾਤ ਦੇ ਸਮੁੰਦਰ ਵਿੱਚ ਭਾਰਤੀ ਦੇ ਸਕਾਫ਼ਤੀ ਬਟਵਾਰੇ ਦੀ ਖ਼ਬਰ ਹੈ। ਬਾਹਰੀ ਲਿੰਕ
ਹਵਾਲੇ
|
Portal di Ensiklopedia Dunia