ਅਹਿਮਦ ਰਾਹੀ
ਅਹਿਮਦ ਰਾਹੀ (12 ਨਵੰਬਰ 1923 - 2 ਸਤੰਬਰ 2002)[1] (Urdu: منیر نیازی ਪੰਜਾਬੀ ਦਾ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਸੀ। ਉਹ ਫ਼ਿਲਮੀ ਕਹਾਣੀਕਾਰ ਅਤੇ ਗੀਤਕਾਰ ਵੀ ਸੀ। ਮੁਢਲੀ ਜ਼ਿੰਦਗੀਅਹਿਮਦ ਰਾਹੀ ਦਾ ਤਾਅਲੁੱਕ ਅੰਮ੍ਰਿਤਸਰ ਦੇ ਇੱਕ ਕਸ਼ਮੀਰੀ ਖ਼ਾਨਦਾਨ ਨਾਲ ਸੀ ਜੋ ਆਜ਼ਾਦੀ ਦੇ ਬਾਅਦ ਹਿਜਰਤ ਕਰ ਕੇ ਲਾਹੌਰ ਚਲਾ ਗਿਆ। ਉਸ ਨੇ ਅੰਮ੍ਰਿਤਸਰ ਤੋਂ ਆਪਣੀ ਅਰੰਭਕ ਸਿੱਖਿਆ ਲਈ। 1940 ਵਿੱਚ ਉਸ ਨੇ ਮੈਟ੍ਰਿਕ ਪੂਰੀ ਕਰਨ ਦੇ ਬਾਅਦ ਐਮਏਓ ਕਾਲਜ ਵਿੱਚ ਦਾਖਲਾ ਲੈ ਗਿਆ, ਪਰ ਸਿਆਸੀ ਅੰਦੋਲਨ ਵਿੱਚ ਹਿੱਸਾ ਲੈਣ ਕਾਰਨ ਕੱਢ ਦਿੱਤਾ ਗਿਆ ਸੀ।।ਜਦੀਦ ਪੰਜਾਬੀ ਅਦਬ ਕੇ ਇੱਕ ਬਹੁਤ ਹੀ ਅਹਿਮ ਸ਼ਾਇਰ। ਸਾਹਿਤਕ ਜ਼ਿੰਦਗੀਅੰਮ੍ਰਿਤਸਰ ਵਿੱਚ ਹੀ ਉਸ ਨੇ ਮਸ਼ਹੂਰ ਕਹਾਣੀਕਾਰ ਸਆਦਤ ਹਸਨ ਮੰਟੋ, ਸ਼ਾਇਰ ਸੈਫ਼ ਉੱਦ ਦੀਨ ਸੈਫ਼, ਕਹਾਣੀਕਾਰ ਏ ਹਮੀਦ ਦੀ ਸੰਗਤ ਵਿੱਚ ਰਹਿੰਦੇ ਹੋਏ ਸਾਹਿਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਲੇਕਿਨ ਲਾਹੌਰ ਦੇ ਅਦਬੀ ਮਾਹੌਲ ਵਿੱਚ ਉਸ ਵਿੱਚ ਹੋਰ ਨਿਖਾਰ ਆਇਆ। ਲਾਹੌਰ ਆਉਣ ਤੇ ਉਸਨੂੰ ਤਰੱਕੀਪਸੰਦ ਅਦਬੀ ਰਸਾਲੇ 'ਸਵੇਰਾ' ਦਾ ਸੰਪਾਦਕ ਬਣਾ ਦਿੱਤਾ ਗਿਆ। ਲੇਕਿਨ ਜਦ ਤਰਕੀਪਸੰਦ ਲੇਖਕਾਂ ਦੇ ਖ਼ਿਲਾਫ਼ ਹਕੂਮਤੀ ਕਾਰਵਾਈਆਂ ਵਿੱਚ ਤੇਜ਼ੀ ਆਈ ਤਾਂ ਉਸ ਨੇ ਫ਼ਿਲਮੀ ਦੁਨੀਆ ਦਾ ਰੁਖ਼ ਕੀਤਾ। ਫ਼ਿਲਮੀ ਦੁਨੀਆਅਹਿਮਦ ਰਾਹੀ ਨੇ ਆਪਣੇ ਫ਼ਿਲਮੀ ਜੀਵਨ ਦਾ ਆਗ਼ਾਜ਼ ਪੰਜਾਬੀ ਫ਼ਿਲਮ 'ਬੈਲੀ' ਨਾਲ ਕੀਤਾ ਜੋ ਤਕਸੀਮ ਦੇ ਵਕਤ ਹੋਣ ਵਾਲੇ ਫ਼ਸਾਦਾਂ ਦੇ ਪਿਛੋਕੜ ਵਿੱਚ ਬਣਾਈ ਗਈ ਸੀ। ਇਸ ਫ਼ਿਲਮ ਦੀ ਕਹਾਣੀ ਸਆਦਤ ਹਸਨ ਮੰਟੋ ਨੇ ਲਿਖੀ ਅਤੇ ਨਿਰਦੇਸ਼ਨ ਮਸਊਦ ਪਰਵੇਜ਼ ਨੇ ਕੀਤਾ। ਉਸ ਨੇ ਮਸਊਦ ਪਰਵੇਜ਼ ਅਤੇ ਖ਼ਵਾਜਾ ਖ਼ੁਰਸ਼ੀਦ ਅਨਵਰ ਦੀ ਮਸ਼ਹੂਰ ਪੰਜਾਬੀ ਫ਼ਿਲਮ 'ਹੀਰ ਰਾਂਝਾ' ਲਈ ਵੀ ਗੀਤ ਲਿਖੇ ਜਿਹਨਾਂ ਵਿੱਚ 'ਸੁਣ ਵੰਝਲੀ ਦੀ ਮਿੱਠੜੀ ਤਾਣ' ਅਤੇ 'ਵੰਝਲੀ ਵਾਲੜਿਆ ਤੂੰ ਤੇ ਮੋਹ ਲਈ ਏ ਮੁਟਿਆਰ' ਅੱਜ ਵੀ ਅਪਣਾ ਜਾਦੂ ਕਰਦੇ ਹਨ-ਉਸ ਨੇ ਫ਼ਿਲਮੀ ਹਲਕੀਆਂ ਵਿੱਚ ਵੀ ਅਪਣਾ ਇੱਕ ਖ਼ਾਸ ਮੁਕਾਮ ਬਣਾਇਆ ਅਤੇ ਉਸ ਦੇ ਲਿਖੇ ਹੋਏ ਗਾਣਿਆਂ ਵਿੱਚ ਵੀ ਲੋਕਾਂ ਨੂੰ ਲੋਕ ਕਾਵਿ ਅਤੇ ਸਾਹਿਤ ਦਾ ਰੰਗ ਦੇਖਣ ਨੂੰ ਮਿਲਿਆ। ਪੰਜਾਬੀ ਫ਼ਿਲਮੀ ਸ਼ਾਇਰੀ ਲਈ ਉਸ ਦਾ ਕੰਮ ਵੈਸਾ ਹੀ ਹੈ ਜਿਹੋ ਜਿਹਾ ਸਾਹਿਰ ਲੁਧਿਆਣਵੀ ਅਤੇ ਕਤੀਲ ਸ਼ਫ਼ਾਈ ਦਾ ਉਰਦੂ ਫ਼ਿਲਮਾਂ ਲਈ ਹੈ। ਉਸ ਨੇ ਉਰਦੂ ਫ਼ਿਲਮਾਂ ਲਈ ਵੀ ਸਕਰੀਨਪਲੇ, ਸੰਵਾਦ ਅਤੇ ਗਾਣੇ ਲਿਖੇ। ਉਸ ਦੀਆਂ ਮਸ਼ਹੂਰ ਉਰਦੂ ਫ਼ਿਲਮਾਂ ਵਿੱਚ 'ਯੱਕੇ ਵਾਲੀ' ਖ਼ਾਸ ਤੌਰ 'ਤੇ ਕਾਬਿਲ-ਏ-ਜ਼ਿਕਰ ਹੈ। ==ਪੰਜਾਬੀ ਸਾਹਿਤ== ਪੰਜਾਬੀ ਸਾਹਿਤ ਵਿੱਚ ਉਸ ਦਾ ਸਭ ਤੋਂ ਬੜਾ ਕਾਰਨਾਮਾ ਉਸ ਦੀਆਂ ਨਜ਼ਮਾਂ ਦਾ ਮਜਮੂਆ 'ਤ੍ਰਿੰਞਣ' ਹੈ ਜੋ 1952 ਵਿੱਚ ਪ੍ਰਕਾਸ਼ਿਤ ਹੋਇਆ। ਹਵਾਲੇ
|
Portal di Ensiklopedia Dunia