ਅੰਮ੍ਰਿਤਸਰ
ਅੰਮ੍ਰਿਤਸਰ (ਜਾਂ ਅੰਬਰਸਰ ਵਜੋਂ ਵੀ ਬੋਲਿਆ ਜਾਂਦਾ ਹੈ; ਸ਼ਬਦ ਭਾਵ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿੱਤ ਹੈ। ਇਹ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਮਾਰਚ ਮਹੀਨੇ ਦੇ ਵਿੱਚ ਹੈ। ਮਿਥਿਹਾਸਅੰਮ੍ਰਿਤਸਰ ਵਿਖੇ ਸਥਿਤ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਰਾਮਾਇਣ ਦੇ ਲੇਖਕ ਮਹਾਂਰਿਸ਼ੀ ਵਾਲਮੀਕਿ ਦਾ ਆਸ਼ਰਮ ਸਥਾਨ ਮੰਨਿਆ ਜਾਂਦਾ ਹੈ। [1][2] ਰਾਮਾਇਣ ਦੇ ਅਨੁਸਾਰ, ਸੀਤਾ ਨੇ ਰਾਮਤੀਰਥ ਆਸ਼ਰਮ ਵਿੱਚ ਭਗਵਾਨ ਰਾਮ ਦੇ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ। ਸਾਲਾਨਾ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਰਾਮਤੀਰਥ ਮੰਦਰ ਦੇ ਦਰਸ਼ਨ ਕਰਦੇ ਹਨ। ਅੰਮ੍ਰਿਤਸਰ, ਲਾਹੌਰ ਅਤੇ ਕਸੂਰ ਦੇ ਨੇੜਲੇ ਸ਼ਹਿਰਾਂ ਨੂੰ ਕ੍ਰਮਵਾਰ ਲਵ ਅਤੇ ਕੁਸ਼ਾ ਦੁਆਰਾ ਸਥਾਪਿਤ ਮੰਨਿਆ ਜਾਂਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਰਾਮ ਦੁਆਰਾ ਅਸ਼ਵਮੇਧ ਯੱਗ ਦੌਰਾਨ, ਲਵ ਅਤੇ ਕੁਸ਼ ਨੇ ਰਸਮੀ ਘੋੜੇ ਨੂੰ ਫੜ ਲਿਆ ਅਤੇ ਅੱਜ ਦੇ ਦੁਰਗਿਆਨਾ ਮੰਦਰ ਦੇ ਨੇੜੇ ਇੱਕ ਦਰੱਖਤ ਨਾਲ ਭਗਵਾਨ ਹਨੂੰਮਾਨ ਨੂੰ ਬੰਨ੍ਹ ਦਿੱਤਾ। ਇਤਿਹਾਸਸ਼ਹਿਰ ਦੀ ਨੀਂਹ 1574 ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰੱਖੀ। ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁੰਗ ਪਿੰਡ ਦੇ ਵਾਸੀਆਂ ਪਾਸੋਂ ਖ਼ਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗ਼ਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੂੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੋਹਫ਼ੇ ਵਜੋਂ ਦਿੱਤੀ ਸੀ। ਜੋ ਇਸ ਸਰੋਵਰ ਦੇ ਆਲੇ ਦੁਆਲੇ ਨਗਰ ਵੱਸਿਆ ਉਸ ਦਾ ਸ਼ੁਰੂ ਵਿੱਚ ਨਾਂਅ ਰਾਮਦਾਸਪੁਰ, ਚੱਕ ਰਾਮਦਾਸ ਜਾਂ ਗੁਰੂ ਦਾ ਚੱਕ ਪਿਆ। ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ। ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿੱਚ ਲੋਹ ਗੜ੍ਹ ਕਿਲ੍ਹਾ ਉੱਸਰਵਾਇਆ 1635 ਵਿੱਚ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ 65 ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਨੇ ਖਾਲਸਾ ਸਾਜਨਾ ਉਪਰੰਤ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ। 18ਵੀਂ ਸਦੀ ਵਿੱਚ ਕਈ ਉਤਾਰ ਚੜ੍ਹਾਅ ਸ਼ਹਿਰ ਵਿੱਚ ਹੋਏ। 1765 ਵਿੱਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ। ਵੱਖ ਵੱਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਜਾਂ ਹਲਕੇ ਕਾਇਮ ਕੀਤੇ ਜੋ ਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ। ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿੱਚ ਸਰਬੱਤ ਖ਼ਾਲਸਾ ਦੀਵਾਨ ਕੀਤੇ ਜਾਂਦੇ ਸਨ। ਇਸ ਤਰ੍ਹਾਂ ਇਹ ਸ਼ਹਿਰ ਖ਼ਾਲਸੇ ਦੀ ਰਾਜਧਾਨੀ ਦੇ ਰੂਪ ਵਿੱਚ ਸਾਹਮਣੇ ਆਇਆ। 18ਵੀਂ ਸਦੀ ਦੇ ਅੰਤ ਤੱਕ ਅੰਮ੍ਰਿਤਸਰ ਪੰਜਾਬ ਦਾ ਇੱਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ। ਰਣਜੀਤ ਸਿੰਘ, ਜੋ ਕਿ 1801 ਤੱਕ ਮਹਾਰਾਜਾ ਦੀ ਪਦਵੀ ਪ੍ਰਾਪਤ ਕਰ ਚੁੱਕਿਆ ਸੀ, ਨੇ 1805 ਵਿੱਚ ਇੱਥੇ ਆਪਣਾ ਅਧਿਕਾਰ ਜਮਾਇਆ ਜਦੋਂ ਉਸ ਨੇ ਜ਼ਮਜ਼ਮਾ ਤੋਪ ਤੇ ਭੰਗੀ ਸਰਦਾਰਾਂ ਦੇ ਕਿਲ੍ਹੇ ਅਤੇ ਤੋਸ਼ੇਖਾਨੇ ਤੇ ਆਪਣਾ ਦਬਦਬਾ ਬਣਾ ਲਿਆ। 1815 ਵਿੱਚ ਰਾਮਗੜ੍ਹੀਆ ਕਿਲ੍ਹਾ ਹਥਿਆ ਲੈਣ ਉਪਰੰਤ 1820 ਵਿੱਚ ਆਹਲੂਵਾਲੀਆ ਤੇ ਕਨ੍ਹਈਆ ਮਿਸਲ ਨੂੰ ਅਧੀਨ ਕਰ ਲੈਣ ਬਾਅਦ ਪੂਰਾ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਧ ਹੇਠ ਆ ਗਿਆ। ਰਣਜੀਤ ਸਿੰਘ ਦੇ ਸਮੇਂ ਕਿਲ੍ਹਾ ਗੋਬਿੰਦਗੜ੍ਹ ਬਣਵਾਇਆ ਗਿਆ, ਰਾਮ ਬਾਗ਼ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ। ਇਸ ਸਭ ਨਾਲ ਸ਼ਹਿਰ ਦੀ ਤਰੱਕੀ ਵਿੱਚ ਬੇਅੰਤ ਵਾਧਾ ਹੋਇਆ ਅਤੇ ਇਹ ਸਨਅਤੀ ਤੇ ਵਪਾਰਕ ਤਰੱਕੀ ਵਿੱਚ ਹੋਰ ਅੱਗੇ ਵਧਿਆ। ਮੁੱਖ ਆਕਰਸ਼ਨਇਹ ਸ਼ਹਿਰ ਸਿਖੀ ਇਤਿਹਾਸ ਦਾ ਗੜ੍ਹ ਰਿਹਾ ਹੈ | ਅੰਮ੍ਰਿਤਸਰ ਵਿੱਚ ਤੇ ਇਸ ਦੇ ਨਜ਼ਦੀਕ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਤੇ ਧਾਰਮਿਕ ਥਾਂ ਮੌਜੂਦ ਹਨ | ਅਨੇਕ ਗੁਰਦਵਾਰਾ ਸਾਹਿਬਾਨ ਤੋਂ ਇਲਾਵਾ ,ਲਾਰੰਸ ਰੋਡ ਸਥਿਤ ਭਾਈ ਵੀਰ ਸਿੰਘ ਮੈਮੋਰੀਅਲ ਘਰ , ਰਾਮ(ਕੰਪਨੀ) ਬਾਗ਼ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ, ਜਲ੍ਹਿਆਂਵਾਲਾ ਬਾਗ ਠਾਕਰ ਸਿੰਘ ਆਰਟ ਗੈਲਰੀ ਆਦਿ ਵੇਖਣ ਯੋਗ ਅਸਥਾਨ ਹਨ। ਅੰਮ੍ਰਿਤਸਰ ਦਿੱਲੀ ਤੋਂ ਜਲੰਧਰ ਆਉਂਦੇ ਜੀ.ਟੀ ਰੋਡ ਤੇ ਭਾਰਤ ਦਾ ਆਖਰੀ ਮੁੱਖ ਸ਼ਹਿਰ ਹੈ ਅਤੇ ਇਸ ਤੋਂ ਅੱਗੇ ਇਹ ਸਡ਼ਕ ਲਾਹੌਰ ਨੂੰ ਤੁਰ ਜਾਂਦੀ ਹੈ | ਲਾਹੌਰ, ਜੋ ਕੀ ਵੰਡ ਤੋ ਪਹਿਲੇ ਪੰਜਾਬ ਦੀ ਰਾਜਧਾਨੀ ਸੀ, ਅੰਮ੍ਰਿਤਸਰ ਤੋਂ ਸਾਰਾ ੫੦ ਕਿ.ਮੀ ਦੀ ਦੂਰੀ ਤੇ ਹੈ | ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਜ਼ਿਲੇ ਦਾ ਅਨੁਸ਼ਾਸ਼ਨ ਅਤੇ ਵਪਾਰਕ ਗੜ੍ਹ ਵੀ ਹੈ | ਪਰ ਇਸਦੇ ਬਾਰਡਰ ਤੋਂ ਨੇੜੇ ਹੋਣ ਕਰਕੇ ਇਸ ਦਾ ਉਦਯੋਗਕ ਵਿਕਾਸ ਨਹੀਂ ਹੋ ਸਕਿਆ | ਅੰਮ੍ਰਿਤਸਰ ਸ਼ਹਿਰ ਦੇ ਹਵਾਈ ਅੱਡੇ ਦਾ ਨਾਂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜੋ ਕਿ ਸ਼ਹਿਰ ਦੇ ਕੇਂਦਰ ਤੋਂ ਗਿਆਰਾਂ ਕਿ.ਮੀ ਦੀ ਦੂਰੀ ਤੇ ਹੈ | ਇਸ ਅੱਡੇ ਤੋਂ ਬਹੁਤ ਸਾਰੀਆਂ ਵਿਦੇਸ਼ੀ ਉਡਾਣਾ ਚੜਦੀਆਂ ਨੇ | ਇਥੋਂ ਸਿੰਗਾਪੁਰ, ਤਾਸ਼ਕੰਦ, ਅਸ਼ਗਾਬਾਤ ਅਤੇ ਲੰਡਨ, ਬਰਮਿੰਘਮ ਤੇ ਟਰਾਂਟੋ ਨੂੰ ਵੀ ਉਡਾਨਾਂ ਨੇ। ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਬੜੀ ਆਵਾਜਾਹੀ ਹੋਣ ਕਰਕੇ ਐਥੋਂ ਹੋਰ ਉਡਾਨਾਂ ਦੇ ਸ਼ੁਰੂ ਹੋਣ ਦੀਆਂ ਵੀ ਉਮੀਦ ਹਨ | ਅੰਮ੍ਰਿਤਸਰ ਦੇ ਮੁੱਖ ਵਪਾਰਕ ਕਾਰੋਬਾਰ ਟੂਰੀਜ਼ਮ, ਐਥੋਂ ਦਾ ਕੱਪੜਾ ਬਜ਼ਾਰ, ਖੇਤੀ, ਦਸਤਕਾਰੀ, ਸੇਵਾ ਖੇਤਰ ਅਤੇ ਸੂਖਮ ਇੰਜਿਨਰਿੰਗ ਹੈ | ਭੂਗੋਲ![]() ਅੰਮ੍ਰਿਤਸਰ 31°38′N 74°52′E / 31.63°N 74.87°E ਤੇ ਸਥਿਤ ਹੈ।[3] 234 ਮੀਟਰ ਦੀ ਔਸਤ ਉਚਾਈ ਦੇ ਨਾਲ (768 ਫੁੱਟ)। ਅੰਮ੍ਰਿਤਸਰ ਉੱਤਰੀ ਭਾਰਤ ਵਿੱਚ ਪੰਜਾਬ ਰਾਜ ਦੇ ਮਾਝਾ ਖੇਤਰ ਵਿੱਚ ਲਗਭਗ 15 ਮੀਲ (25 ਕਿਲੋਮੀਟਰ) ਸਥਿਤ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਪੂਰਬ ਵੱਲ। ਪ੍ਰਬੰਧਕੀ ਕਸਬਿਆਂ ਵਿੱਚ ਅਜਨਾਲਾ, ਅਟਾਰੀ, ਬਿਆਸ, ਬੁੱਢਾ ਥੇਹ, ਛੇਹਰਟਾ ਸਾਹਿਬ, ਜੰਡਿਆਲਾ ਗੁਰੂ, ਮਜੀਠਾ, ਰਾਜਾਸਾਂਸੀ, ਰਾਮਦਾਸ, ਰਈਆ, ਵੇਰਕਾ ਕਸਬਾ ਅਤੇ ਬਾਬਾ ਬਕਾਲਾ ਸ਼ਾਮਲ ਹਨ। ਜਨਸੰਖਿਆ2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਅੰਮ੍ਰਿਤਸਰ ਨਗਰਪਾਲਿਕਾ ਦੀ ਆਬਾਦੀ 1,132,761 ਸੀ ਅਤੇ ਸ਼ਹਿਰੀ ਸਮੂਹ ਦੀ ਆਬਾਦੀ 1,183,705 ਸੀ। ਨਗਰਪਾਲਿਕਾ ਦਾ ਲਿੰਗ ਅਨੁਪਾਤ ਪ੍ਰਤੀ 1,000 ਮਰਦਾਂ ਪਿੱਛੇ 879 ਔਰਤਾਂ ਦਾ ਸੀ ਅਤੇ ਆਬਾਦੀ ਦਾ 9.7% ਛੇ ਸਾਲ ਤੋਂ ਘੱਟ ਉਮਰ ਦੇ ਸਨ। ਪ੍ਰਭਾਵੀ ਸਾਖਰਤਾ 85.27% ਸੀ; ਮਰਦ ਸਾਖਰਤਾ 88.09% ਅਤੇ ਔਰਤਾਂ ਦੀ ਸਾਖਰਤਾ 82.09% ਸੀ। ਅਨੁਸੂਚਿਤ ਜਾਤੀ ਦੀ ਆਬਾਦੀ 28.8% ਹੈ। ਆਵਾਜਾਈਹਵਾਈ ਅੱਡਾ ![]() ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਹਵਾਈ ਅੱਡਾ ਭਾਰਤ ਦੇ ਹੋਰ ਹਿੱਸਿਆਂ ਅਤੇ ਹੋਰ ਦੇਸ਼ਾਂ ਨਾਲ ਸ਼ਹਿਰਾਂ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਨਾਲ ਜੁੜਿਆ ਹੋਇਆ ਹੈ। ਅੰਤਰਰਾਸ਼ਟਰੀ ਆਵਾਜਾਈ ਦੇ ਮਾਮਲੇ ਵਿੱਚ ਇਹ ਹਵਾਈ ਅੱਡਾ ਭਾਰਤ ਦਾ 12ਵਾਂ ਸਭ ਤੋਂ ਵਿਅਸਤ ਹਵਾਈ ਅੱਡਾ ਹੈ। [4] ਹਵਾਈ ਅੱਡਾ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਕਈ ਹੋਰ ਜ਼ਿਲ੍ਹਿਆਂ ਨੂੰ ਵੀ ਸੇਵਾ ਦਿੰਦਾ ਹੈ। ਸਿੱਖਿਆ2011 ਦੀ ਜਨਗਨਣਾ ਮੁਤਾਬਕ ਸ਼ਹਿਰੀ ਅਬਾਦੀ ਵਿੱਚ ਸਾਖਰਤਾ ੭੫% ਹੈ। ਖਾਲਸਾ ਕਾਲਜ ਇਸ ਇਲਾਕੇ ਦੋ ਸਭ ਤੋਂ ਪੁਰਾਣਾ ਵਿਦਿਅਕ ਸੰਗਠਨ ਹੈ । ਸ਼ਤਾਬਦੀ ਪੁਰਾਣਾ ਇਹ ਸੰਸਥਾਨ 1892 ਵਿੱਚ ਸਥਾਪਤ ਹੋਇਆ ਸੀ । ਇਹ ਵਿਗਿਆਨ, ਕਲਾ, ਕਮਰਸ, ਕੰਪਿਊਟਰ, ਭਾਸ਼ਾਵਾਂ, ਸਿੱਖਿਆ, ਖੇਤੀ, ਅਤੇ ਫ਼ਿਜ਼ਿਓਥੈਰਪੀ ਦੇ ਖੇਤਰਾਂ ਵਿੱਚ ਸਿੱਖਿਆ ਦਿੰਦਾ ਹੈ । 1969 ਵਿੱਚ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਹੋਈ ਸੀ । ਅੰਮ੍ਰਿਤਸਰ ਵਿੱਚ ਡੀ ਏ ਵੀ ਕਾਲਜ ਅਤੇ ਬੀ ਬੀ ਕੇ-ਡੀ ਏ ਵੀ ਕਾਲਜ ਫਾਰ ਵੋਮੈਨ ਵੀ ਹਨ । ਇਸ ਦੇ ਚਾਰ ਮੁਖ ਦਵਾਰ ਹਨ । ਧਾਰਮਿਕ ਥਾਵਾਂਸ਼ਹਿਰ ਵਿੱਚ ਹੇਠ ਦਿੱਤੀਆਂ ਧਾਰਮਿਕ ਥਾਵਾਂ ਹਨ:
ਅੰਮ੍ਰਿਤਸਰ ਦੇ ਨੇੜ੍ਹੇ
ਇਹ ਵੀ ਵੇਖੋਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia