ਅੰਨਾ ਮਨੀ
ਅੰਨਾ ਮਨੀ (23 ਅਗਸਤ 1918 - 16 ਅਗਸਤ 2001) ਇੱਕ ਭਾਰਤੀ ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਸੀ।[1] ਇਹ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਡਿਪਟੀ ਡਾਇਰੈਕਟਰ ਜਨਰਲ ਰਹੀ ਹਨ। ਇਹਨਾਂ ਨੇ ਮੌਸਮ ਜਾਣਕਾਰੀ ਨਾਲ ਸਬੰਧਿਤ ਯੰਤਰਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਹਨਾਂ ਨੇ ਸੂਰਜੀ ਕਿਰਨਾਂ, ਓਜੋਨ ਅਤੇ ਹਵਾ ਊਰਜਾ ਦੇ ਬਾਰੇ ਖੋਜ ਕੰਮ ਕਿੱਤੇ ਅਤੇ ਕਈ ਵਿਗਿਆਨਿਕ ਖੋਜ ਪੱਤਰ ਲਿਖੇ।[2] ਮੁੱਢਲਾ ਜੀਵਨਅੰਨਾ ਮਨੀ ਪੈਰੁਮੇਧੁ, ਟਰਵਾਨਕੌਰ ਵਿੱਚ ਪੈਦਾ ਹੋਈ। ਉਸ ਦੇ ਪਿਤਾ ਇੱਕ ਸਿਵਿਲ ਇੰਜਨੀਅਰ ਸਨ। ਉਹ ਆਪਨੇ ਮਾਤਾ ਪਿਤਾ ਦੀ ਅੱਠਵੀਂ ਸੰਤਾਨ ਸੀ। ਬਚਪਨ ਦੌਰਾਨ ਉਸ ਨੂੰ ਪੜ੍ਹਨ ਦਾ ਬਹੁਤ ਜਿਆਦਾ ਸ਼ੌਕ ਸੀ। ਉਹ ਵਾਈਕੌਮ ਸੱਤਿਆਗ੍ਰਹ ਦੌਰਾਨ ਮਹਾਤਾਮਾ ਗਾਂਧੀ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਈ। ਰਾਸ਼ਟਰਵਾਦੀ ਲਹਿਰ ਤੋ ਪ੍ਰੇਰਿਤ ਹੋ ਕਿ ਉਸ ਨੇ ਸਿਰਫ ਖਾਦੀ ਕੱਪੜਿਆਂ ਦਾ ਇਸਤੇਮਾਲ ਸ਼ੁਰੂ ਕਿੱਤਾ। ਉਸ ਦਾ ਔਸ਼ਧੀ ਵਿਗਿਆਨ ਵਿੱਚ ਕੰਮ ਕਰਨ ਦਾ ਮਨ ਸੀ, ਪਰ ਭੌਤਿਕ ਵਿਗਿਆਨ ਵਿੱਚ ਦਿਲਚਸਪੀ ਹੋਣ ਕਰਕੇ ਉਸ ਨੇ ਭੌਤਿਕ ਵਿਗਿਆਨ ਦੀ ਪੜ੍ਹਾਈ ਕੀਤੀ। 1939 ਵਿੱਚ, ਉਸ ਨੇ ਪ੍ਰਜ਼ੀਡੇਂਸੀ ਕਾਲਜ, ਮਦਰਾਸ ਤੋਂ ਭੌਤਿਕ ਅਤੇ ਰਸਾਇਣਕ ਵਿਗਿਆਨ 'ਚ ਬੀ. ਐਸ. ਸੀ. ਦੀ ਡਿਗਰੀ ਹਾਸਲ ਕਰਕੇ ਗ੍ਰੈਜੂਏਸ਼ਨ ਕੀਤੀ। ਸਿੱਖਿਆਉਹ ਨਾਚ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ, ਪਰ ਉਸ ਨੇ ਭੌਤਿਕ ਵਿਗਿਆਨ ਦੇ ਹੱਕ ਵਿੱਚ ਫੈਸਲਾ ਲਿਆ, ਕਿਉਂਕਿ ਉਸ ਨੂੰ ਇਹ ਵਿਸ਼ਾ ਪਸੰਦ ਸੀ। 1939 ਵਿੱਚ, ਉਸ ਨੇ ਮਦਰਾਸ ਦੇ ਪਚੈਇਆਪੱਸ ਕਾਲਜ ਤੋਂ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਵਿੱਚ ਬੀ.ਐੱਸ.ਸੀ. ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ। 1940 ਵਿੱਚ, ਉਸ ਨੇ ਬੈਂਗਲੁਰੂ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਵਿੱਚ ਖੋਜ ਲਈ ਸਕਾਲਰਸ਼ਿਪ ਹਾਸਿਲ ਕੀਤੀ। 1945 ਵਿੱਚ, ਉਹ ਭੌਤਿਕ ਵਿਗਿਆਨ ਵਿੱਚ ਗ੍ਰੈਜੂਏਟ ਦੀ ਪੜ੍ਹਾਈ ਕਰਨ ਲਈ ਲੰਡਨ ਦੇ ਇੰਪੀਰੀਅਲ ਕਾਲਜ ਚਲੀ ਗਈ। ਹਾਲਾਂਕਿ, ਉਸ ਨੇ ਮੌਸਮ ਵਿਗਿਆਨ ਦੇ ਯੰਤਰਾਂ ਵਿੱਚ ਮੁਹਾਰਤ ਹਾਸਿਲ ਕੀਤੀ। ਕੈਰੀਅਰਪਚਾਈ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸ ਨੇ ਪ੍ਰੋ: ਸੁਲੇਮਾਨ ਪੱਪਈਆ ਦੇ ਅਧੀਨ ਕੰਮ ਕੀਤਾ, ਰੂਬੀ ਅਤੇ ਹੀਰੇ ਦੀਆਂ ਆਪਟੀਕਲ ਵਿਸ਼ੇਸ਼ਤਾਵਾਂ ਦੀ ਖੋਜ ਕੀਤੀ। ਉਸ ਨੇ ਪੰਜ ਖੋਜ ਪੱਤਰਾਂ ਨੂੰ ਲਿਖਵਾਇਆ ਅਤੇ ਆਪਣਾ ਪੀਐਚ.ਡੀ. ਖੋਜ ਪ੍ਰਬੰਧ ਪੇਸ਼ ਕੀਤਾ, ਪਰ ਉਸ ਨੂੰ ਪੀਐਚ.ਡੀ. ਦੀ ਡਿਗਰੀ ਨਹੀਂ ਦਿੱਤੀ ਗਈ ਕਿਉਂਕਿ ਉਸ ਕੋਲ ਭੌਤਿਕ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਨਹੀਂ ਸੀ। 1948 ਵਿੱਚ ਭਾਰਤ ਪਰਤਣ ਤੋਂ ਬਾਅਦ, ਉਹ ਪੁਣੇ 'ਚ ਮੌਸਮ ਵਿਭਾਗ ਵਿੱਚ ਸ਼ਾਮਿਲ ਹੋਈ। ਉਸ ਨੇ ਮੌਸਮ ਵਿਗਿਆਨ ਦੇ ਉਪਕਰਣਾਂ ਉੱਤੇ ਕਈ ਖੋਜ ਪੱਤਰ ਪ੍ਰਕਾਸ਼ਤ ਕੀਤੇ। ਉਹ ਜ਼ਿਆਦਾਤਰ ਬ੍ਰਿਟੇਨ ਤੋਂ ਆਯਾਤ ਕੀਤੇ ਮੌਸਮ ਵਿਗਿਆਨ ਦੇ ਯੰਤਰਾਂ ਦਾ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਸੀ। 1953 ਤੱਕ, ਉਹ ਉਸ ਲਈ ਕੰਮ ਕਰਨ ਵਾਲੇ 121 ਆਦਮੀਆਂ ਨਾਲ ਡਵੀਜ਼ਨ ਦੀ ਮੁਖੀ ਬਣ ਗਈ ਸੀ।[3] ਅੰਨਾ ਮਨੀ ਨੇ ਭਾਰਤ ਨੂੰ ਮੌਸਮ ਦੇ ਸਾਧਨਾਂ 'ਤੇ ਨਿਰਭਰ ਬਣਾਉਣ ਦੀ ਕਾਮਨਾ ਕੀਤੀ। ਉਸ ਨੇ 100 ਵੱਖ-ਵੱਖ ਮੌਸਮ ਯੰਤਰਾਂ ਦੇ ਚਿੱਤਰਾਂ ਦਾ ਮਾਨਕੀਕਰਨ ਕੀਤਾ। 1957-58 ਤੱਕ, ਉਸ ਨੇ ਸੌਰ ਰੇਡੀਏਸ਼ਨ ਮਾਪਣ ਲਈ ਸਟੇਸ਼ਨਾਂ ਦਾ ਇੱਕ ਨੈੱਟਵਰਕ ਸਥਾਪਤ ਕੀਤਾ। ਬੰਗਲੌਰ ਵਿੱਚ, ਉਸ ਨੇ ਇੱਕ ਛੋਟੀ ਵਰਕਸ਼ਾਪ ਸਥਾਪਤ ਕੀਤੀ ਜੋ ਹਵਾ ਦੀ ਗਤੀ ਅਤੇ ਸੂਰਜੀ ਊਰਜਾ ਨੂੰ ਮਾਪਣ ਦੇ ਉਦੇਸ਼ ਨਾਲ ਯੰਤਰ ਤਿਆਰ ਕਰਦੀ ਸੀ। ਉਸ ਨੇ ਓਜ਼ੋਨ ਨੂੰ ਮਾਪਣ ਲਈ ਇੱਕ ਉਪਕਰਣ ਦੇ ਵਿਕਾਸ ਉੱਤੇ ਕੰਮ ਕੀਤਾ। ਉਸ ਨੂੰ ਅੰਤਰਰਾਸ਼ਟਰੀ ਓਜ਼ੋਨ ਐਸੋਸੀਏਸ਼ਨ ਦੀ ਮੈਂਬਰ ਬਣਾਇਆ ਗਿਆ ਸੀ। ਉਸ ਨੇ ਥੁੰਬਾ ਰਾਕੇਟ ਲਾਂਚਿੰਗ ਸਹੂਲਤ ਵਿਖੇ ਇੱਕ ਮੌਸਮ ਵਿਗਿਆਨ ਨਿਗਰਾਨ ਅਤੇ ਇੱਕ ਉਪਕਰਣ ਟਾਵਰ ਸਥਾਪਤ ਕੀਤਾ।[4] ਆਪਣੇ ਕੰਮ ਨੂੰ ਡੂੰਘਾਈ ਨਾਲ ਸਮਰਪਿਤ, ਅੰਨਾ ਮਨੀ ਨੇ ਵਿਆਹ ਨਹੀਂ ਕਰਵਾਇਆ। ਉਹ ਕਈ ਵਿਗਿਆਨਕ ਸੰਸਥਾਵਾਂ ਜਿਵੇਂ ਕਿ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਅਮਰੀਕੀ ਮੌਸਮ ਵਿਗਿਆਨ ਸੁਸਾਇਟੀ, ਅੰਤਰਰਾਸ਼ਟਰੀ ਸੋਲਰ ਊਰਜਾ ਸੁਸਾਇਟੀ, ਵਿਸ਼ਵ ਮੌਸਮ ਵਿਗਿਆਨ ਸੰਸਥਾ (ਡਬਲਿਊ.ਐਮ.ਓ.), ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਮੌਸਮ ਵਿਗਿਆਨ ਅਤੇ ਵਾਯੂਮੰਡਲ ਫਿਜਿਕਸ, ਆਦਿ ਨਾਲ ਜੁੜੀ ਹੋਈ ਸੀ, 1987 ਵਿੱਚ, ਉਹ ਇਨਸਾ ਕੇਆਰ ਰਮਨਾਥਨ ਮੈਡਲ ਪ੍ਰਾਪਤਕਰਤਾ ਸੀ। ਉਸ ਨੂੰ 1969 ਵਿੱਚ ਡਿਪਟੀ ਡਾਇਰੈਕਟਰ ਜਨਰਲ ਦੇ ਤੌਰ 'ਤੇ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ। 1975 ਵਿੱਚ, ਉਸ ਨੇ ਮਿਸਰ 'ਚ ਡਬਲਿਊ.ਐਮ.ਓ. ਸਲਾਹਕਾਰ ਵਜੋਂ ਸੇਵਾ ਕੀਤੀ। ਉਹ 1976 ਵਿੱਚ ਭਾਰਤੀ ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਈ। 1994 ਵਿੱਚ ਉਹ ਸਟ੍ਰੋਕ ਤੋਂ ਪੀੜਤ ਸੀ ਅਤੇ 16 ਅਗਸਤ 2001 ਨੂੰ ਤਿਰੂਵਨੰਤਪੁਰਮ ਵਿੱਚ ਉਸ ਦੀ ਮੌਤ ਹੋ ਗਈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਉਸ ਨੂੰ 100 ਜਨਮ ਦਿਵਸ 'ਤੇ ਯਾਦ ਕੀਤਾ ਅਤੇ ਅੰਨਾ ਦੀ ਇੰਟਰਵਿਊ ਦੇ ਨਾਲ-ਨਾਲ ਉਸ ਦੀ ਜੀਵਨ ਪ੍ਰੋਫਾਈਲ ਪ੍ਰਕਾਸ਼ਤ ਕੀਤੀ।[5] ਪ੍ਰਕਾਸ਼ਨ
ਹਵਾਲੇ
|
Portal di Ensiklopedia Dunia