ਭਾਰਤੀ ਮੌਸਮ ਵਿਗਿਆਨ ਵਿਭਾਗ
ਭਾਰਤੀ ਮੌਸਮ ਵਿਗਿਆਨ ਵਿਭਾਗ ਭਾਰਤੀ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਮੌਸਮ ਵਿਗਿਆਨ ਗਣਨਾ, ਮੌਸਮ ਦੀ ਭਵਿਖਬਾਣੀ ਅਤੇ ਭੂਚਾਲ ਵਿਗਿਆਨ ਨੂੰ ਸੰਭਾਲਣ ਵਾਲੀ ਮੁੱਖ ਸੰਸਥਾ ਹੈ। ਇਹ ਭਾਰਤ ਦੇ ਭਾਗਾਂ ਵਿੱਚ ਬਾਰਿਸ਼ ਪੈਣ ਦੀ ਭਵਿੱਖਵਾਣੀ ਕਰਨ ਵਾਲਾ ਵਿਭਾਗ ਹੈ। ਇਸ ਵਿਭਾਦ ਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਖੇ ਹੈ। ਇਸ ਵਿਭਾਗ ਦੁਆਰਾ ਭਾਰਤ ਤੋਂ ਲੈਕੇ ਅੰਟਾਰਕਟਿਕਾ ਤੱਕ ਸੈਕੜੇ ਸਟੇਸ਼ਨ ਚਲਾਏ ਜਾਂਦੇ ਹਨ। ਇਤਿਹਾਸ1864 ਵਿੱਚ ਚੱਕਰਵਾਤ ਦੇ ਕਾਰਨ ਹੋਈ ਹਾਨੀ ਅਤੇ 1866 ਅਤੇ 1871 ਦੇ ਅਕਾਲ ਦੇ ਕਾਰਨ ਮੌਸਮ ਸਬੰਧੀ ਵਿਸਲੇਸ਼ਣ ਅਤੇ ਜਾਣਕਾਰੀ ਇਕੱਠੀ ਕਰਨ ਵਾਸਤੇ ਵਿਭਾਗ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ। ਸੰਨ 1875 ਵਿੱਚ ਮੌਸਮ ਵਿਭਾਗ ਦੀ ਸਥਾਪਨਾ ਹੋਈ। ਇਸ ਵਿਭਾਗ ਦਾ ਮੁੱਖ ਦਫਤਰ 1905 ਵਿੱਚ ਸ਼ਿਮਲਾ, 1928 ਵਿੱਚ ਪੁਣੇ ਅਤੇ ਅੰਤ ਨਵੀਂ ਦਿੱਲੀ ਵਿੱਖੇ ਬਣਾਇਆ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ 27 ਅਪਰੈਲ, 1949 ਨੂੰ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਮੈਂਬਰ ਬਣਿਆ। ਇਸ ਵਿਭਾਗ ਦਾ ਮੁੱਖੀ ਡਾਇਰੈਕਟਰ ਹਨ। ਮੌਸਮ ਵਿਭਾਗ ਦੇ ਹੇਠ 6 ਖੇਤਰੀ ਮੌਸਮ ਕੇਂਦਰ ਚੇਨਈ, ਗੁਹਾਟੀ, ਕੋਲਕਾਤਾ, ਮੁੰਬਈ, ਨਵੀਂ ਦਿੱਲੀ ਅਤੇ ਹੈਦਰਾਬਾਦ ਵਿੱਖੇ ਸਥਾਪਿਤ ਕੀਤੇ ਗਏ ਹਨ।[1] ਹਵਾਲੇ
|
Portal di Ensiklopedia Dunia