ਆਂਦਰੇਈ ਕੋਨਚਾਲੋਵਸਕੀ
ਆਂਦਰੇਈ ਸੇਰਗੇਈਵਿਚ ਮਿਖਾਈਲੋਵ-ਕੋਨਚਾਲੋਵਸਕੀy (ਰੂਸੀ: Андре́й Серге́евич Михалко́в-Кончало́вский; ਜਨਮ 20 ਅਗਸਤ, 1937) ਇੱਕ ਰੂਸੀ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ ਅਤੇ ਸਕ੍ਰੀਨਲੇਖਕ ਸੀ।[1] ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਆਂਦਰੇਈ ਤਾਰਕੋਵਸਕੀ ਨਾਲ ਮਿਲ ਕੇ ਬਹੁਤ ਕੰਮ ਕੀਤਾ ਸੀ। ਉਹ ਨਤਾਲਿਆ ਕੋਨਚਾਲੋਵਸਕਾਯਾ ਅਤੇ ਸੇਰਗੇਈ ਮਿਖਾਈਲੋਵ ਦਾ ਪੁੱਤਰ ਹੈ ਅਤੇ ਮਸ਼ਹੂਰ ਰੂਸੀ ਫ਼ਿਲਮ ਨਿਰਦੇਸ਼ਕ ਨਿਕੀਤਾ ਮਿਖਾਈਲੋਵ ਦਾ ਭਰਾ ਹੈ। ਮੁੱਢਲਾ ਜੀਵਨਕੋਨਚਾਲੋਵਸਕੀ ਦੇ ਜਨਮ ਦਾ ਨਾਮ ਆਂਦਰੋਨ ਸੇਰਗੇਈਵਿਚ ਮਿਖਾਈਲੋਵ ਸੀ ਅਤੇ ਉਹ ਮਾਸਕੋ, ਰੂਸੀ ਐਸ.ਐਫ਼.ਐਸ.ਆਰ, ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਸੀ। ਉਸਦਾ ਜਨਮ ਮਿਖਾਈਲੋਵ ਪਰਿਵਾਰ ਵਿੱਚ ਹੋਇਆ ਸੀ, ਜਿਸਦਾ ਇਤਿਹਾਸ ਕਲਾਕਾਰੀ ਨਾਲ ਭਰਿਆ ਸੀ ਅਤੇ ਉਹਨਾਂ ਦਾ ਇਤਿਹਾਸ ਗਰੈਂਡ ਡਚੀ ਔਫ਼ ਲਿਥੂਏਨੀਆ ਨਾਲ ਜਾ ਜੁੜਦਾ ਸੀ।[2] ਉਸਨੇ ਆਪਣਾ ਪਹਿਲਾ ਨਾਮ ਆਂਦਰੇਈ ਰੱਖ ਲਿਆ ਸੀ ਅਤੇ ਉਸਨੇ ਆਪਣੀ ਮਾਂ ਦੇ ਦਾਦੇ ਦੇ ਪਿਛਲੇ ਨਾਮ ਕੋਨਚਾਲੋਵਸਕੀ ਤੋਂ ਆਪਣਾ ਪਿਛਲਾ ਨਾਮ ਰੱਖਿਆ ਸੀ। ਉਹ ਫ਼ਿਲਮਕਾਰ ਨਿਕੀਤਾ ਮਿਖਾਈਲੋਵ ਦਾ ਭਰਾ ਹੈ ਅਤੇ ਲੇਖਕ ਸੇਰਗੇਈ ਮਿਖਾਈਲੋਵ ਦਾ ਪੁੱਤਰ ਹੈ। ਉਹ ਮਾਸਕੋ ਕੰਜ਼ਰਵੇਟਰੀ ਵਿੱਚ 10 ਸਾਲ ਤੱਕ ਪੜ੍ਹਿਆ ਸੀ। 1960 ਵਿੱਚ ਉਹ ਆਂਦਰੇਈ ਤਾਰਕੋਵਸਕੀ ਨਾਲ ਮਿਲਿਆ ਅਤੇ ਉਸਨੇ ਉਸਦੀ ਫ਼ਿਲਮ ਆਂਦਰੇਈ ਰੂਬਲੇਵ (1966) ਦੀ ਪਟਕਥਾ ਲਿਖਣ ਵਿੱਚ ਸਹਿਯੋਗ ਕੀਤਾ ਸੀ। ਕੈਰੀਅਰਉਸਦੀ ਪੂਰੀ ਲੰਬਾਈ ਵਾਲੀ ਪਹਿਲੀ ਫ਼ਿਲਮ ਦ ਫ਼ਸਟ ਟੀਚਰ (1964) ਨੂੰ ਸੋਵੀਅਤ ਯੂਨੀਅਨ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਫ਼ਿਲਮ ਫ਼ੈਸਟੀਵਲਾਂ ਵਿੱਚ ਵਿਖਾਇਆ ਗਿਆ ਸੀ। ਉਸਦੀ ਦੂਜੀ ਫ਼ਿਲਮ ਦ ਸਟੋਰੀ ਔਫ਼ ਅਸਯਾ ਕਲੇਆਚੀਨਾ (1967) ਉੱਪਰ ਸੋਵੀਅਤ ਅਧਿਕਾਰੀਆਂ ਨੇ ਮਨਾਹੀ ਲਾ ਦਿੱਤੀ ਸੀ। 20 ਸਾਲਾਂ ਬਾਅਦ ਜਦੋਂ ਇਹ ਪ੍ਰਦਰਸ਼ਿਤ ਹੋਈ ਤਾਂ ਇਸਨੂੰ ਇੱਕ ਸ਼ਾਹਕਾਰ ਫ਼ਿਲਮ ਮੰਨਿਆ ਗਿਆ ਸੀ। ਉਸ ਪਿੱਛੋਂ ਕੋਨਚਾਲੋਵਸਕੀ ਨੇ ਇਵਾਨ ਤੁਰਗਨੇਵ ਦੀ ਲਿਖਤ ਦਾ ਰੂਪਾਂਤਰਨ ਏ ਨੈਸਟ ਔਫ਼ ਜੈਂਟਲ ਫ਼ੋਕ (1969) ਅਤੇ ਚੈਖੋਵ ਦੇ ਕੰਮ ਦਾ ਰੂਪਾਂਤਰਨ ਅੰਕਲ ਵੇਨਯਾ (1970), ਜਿਸ ਵਿੱਚ ਇਨੋਕੈਂਟੀ ਸਮੋਕਤੂਨੋਵਸਕੀ ਨੇ ਮੁੱਖ ਕਿਰਦਾਰ ਨਿਭਾਇਆ ਸੀ। 1979 ਵਿੱਚ ਉਹ 11ਵੇਂ ਮਾਸਕੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੀ ਜਿਊਰੀ ਦੇ ਮੈਂਬਰਾਂ ਵਿੱਚ ਸ਼ਾਮਿਲ ਸੀ।[3] ਉਸਦੀ ਮਹਾਂਗਾਥਾ ਸਾਈਬਰੀਏਡ ਨੂੰ 1979 ਵਿੱਚ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਜਿਸ ਨਾਲ ਉਹ ਅੱਗੇ ਜਾ ਕੇ 1980 ਸੰਯੁਕਤ ਰਾਜ ਅਮਰੀਕਾ ਵਿੱਚ ਪਹੁੰਚ ਸਕਿਆ। ਹੌਲੀਵੁੱਡ ਵਿੱਚ ਉਸਦੀਆਂ ਸਭ ਤੋਂ ਮਸ਼ਹੂਰ ਫ਼ਿਲਮਾਂ ਵਿੱਚ ਮਾਰੀਆਜ਼ ਲਵਰਜ਼ (1984), ਰਨਅਵੇ ਟਰੇਨ (1985) (ਜੋ ਕਿ ਜਪਾਨੀ ਨਿਰਦੇਸ਼ਕ ਅਕੀਰਾ ਕੁਰੋਸੋਵਾ ਦੇ ਕਥਾਨਕ ਉੱਪਰ ਬਣੀ ਸੀ), ਅਤੇ ਟੈਂਗੋ ਐਂਡ ਕੈਸ਼ (1989), (ਜਿਸ ਵਿੱਚ ਸਿਲਵੈਸਟਰ ਸਟਾਲਨ ਅਤੇ ਕਰਟ ਰਸਲ ਨੇ ਅਦਾਕਾਰੀ ਕੀਤੀ ਸੀ) ਦੇ ਨਾਮ ਸ਼ਾਮਿਲ ਹਨ। 1990 ਵਿੱਚ ਕੋਨਚਾਲੋਵਸਕੀ 1990 ਵਿੱਚ ਰੂਸ ਵਾਪਸ ਆ ਗਿਆ ਸੀ ਹਾਲਾਂਕਿ ਉਹ ਕਦੇ-ਕਦੇ ਅਮਰੀਕੀ ਟੀ.ਵੀ. ਲਈ ਇਤਿਹਾਸਿਕ ਫ਼ਿਲਮਾਂ ਦਾ ਨਿਰਮਾਣ ਕਰਦਾ ਸੀ, ਜਿਵੇਂ ਕਿ ਦ ਓਡੀਸੀ (1997) ਅਤੇ ਇਨਾਮ ਜੇਤੂ ਰੀਮੇਕ ਦ ਲਾਇਨ ਇਨ ਦ ਵਿੰਟਰ (2003)। ਹਵਾਲੇ
ਗ੍ਰੰਥਸੂਚੀ
ਬਾਹਰਲੇ ਲਿੰਕ
|
Portal di Ensiklopedia Dunia