ਆਂਦਰੇਈ ਤਾਰਕੋਵਸਕੀ![]()
ਆਂਦਰੇਈ ਅਰਸੇਨੀਏਵਿਚ ਤਾਰਕੋਵਸਕੀ (ਰੂਸੀ: Андре́й Арсе́ньевич Тарко́вский; IPA: [ɐnˈdrʲej ɐrˈsʲenʲjɪvʲɪtɕ tɐrˈkofskʲɪj] ⓘ; 4 ਅਪ੍ਰੈਲ 1932 – 29 ਦਸੰਬਰ 1986) ਇੱਕ ਸੋਵੀਅਤ ਨਿਰਮਾਤਾ, ਲੇਖਕ, ਫਿਲਮ ਸੰਪਾਦਕ, ਫਿਲਮ ਸਾਸ਼ਤਰੀ, ਥੀਏਟਰ ਅਤੇ ਓਪੇਰਾ ਡਾਇਰੈਕਟਰ ਸੀ। ਤਾਰਕੋਵਸਕੀ ਦੀਆਂ ਫਿਲਮਾਂ ਵਿੱਚ ਇਵਾਨ ਦਾ ਬਚਪਨ (1962), ਆਂਦਰੇਈ ਰੂਬਲੇਵ (1966), ਸੋਲਾਰਿਸ (1972), ਮਿਰਰ (1975) ਅਤੇ ਸਟਾਲਕਰ (1979) ਸ਼ਾਮਲ ਹਨ। ਉਸਨੇ ਆਪਣੀਆਂ ਸੱਤ ਫਿਲਮਾਂ ਵਿੱਚੋਂ ਪਹਿਲੀਆਂ ਪੰਜ ਫਿਲਮਾਂ ਸੋਵੀਅਤ ਯੂਨੀਅਨ ਵਿੱਚ ਨਿਰਦੇਸ਼ਿਤ ਕੀਤੀਆਂ; ਉਸ ਦੀਆਂ ਆਖਰੀ ਦੋ ਫਿਲਮਾਂ, ਨੋਸਟਾਲਗੀਆ (1983) ਅਤੇ ਦਿ ਸਾਂਬਰਿੀਸ (1986) ਕ੍ਰਮਵਾਰ ਇਟਲੀ ਅਤੇ ਸਵੀਡਨ ਵਿੱਚ ਬਣਾਈਆਂ ਗਈਆਂ ਸਨ। ਉਸ ਦੇ ਕੰਮ ਦੀਆਂ ਵਿਸ਼ੇਸ਼ਤਾਈਆਂ ਲੌਂਗ-ਟੇਕ, ਗੈਰ-ਰਵਾਇਤੀ ਨਾਟਕੀ ਸੰਰਚਨਾ, ਸਿਨੇਮਾਟੋਗ੍ਰਾਫੀ ਦੀ ਸਪਸ਼ਟ ਲਿਖਤ ਵਰਤੋਂ, ਅਤੇ ਰੂਹਾਨੀ ਅਤੇ ਅਧਿਆਤਮਿਕ ਥੀਮ ਹਨ। ਤਾਰਕੋਵਸਕੀ ਦੀਆਂ ਫਿਲਮਾਂ ਆਂਦਰੇਈ ਰੂਬਲੇਵ , ਮਿਰਰ ਅਤੇ ਸਟਾਲਕਰ ਨੂੰ ਬਾਕਾਇਦਗੀ ਨਾਲ ਸਰਬਕਾਲੀ ਮਹਾਨ ਫਿਲਮਾਂ ਵਿੱਚ ਸੂਚੀਬੱਧ ਕੀਤਾ ਜਾਂਦਾ ਹੈ। ਸਿਨੇਮਾ ਵਿੱਚ ਉਸ ਦਾ ਯੋਗਦਾਨ ਇੰਨਾ ਪ੍ਰਭਾਵਸ਼ਾਲੀ ਸੀ ਕਿ ਇਸੇ ਤਰ੍ਹਾਂ ਨਾਲ ਕੀਤੇ ਗਏ ਕੰਮ ਨੂੰ ਤਾਰਕੋਵਸਕੀਅਨ ਕਿਹਾ ਜਾਂਦਾ ਹੈ।[2][3] ਇੰਗਮਾਰ ਬਰਗਮਾਨ ਉਸ ਬਾਰੇ ਕਹਿੰਦਾ ਹੈ:
ਜ਼ਿੰਦਗੀਬਚਪਨ ਅਤੇ ਸ਼ੁਰੂ ਦਾ ਜੀਵਨਆਂਦਰੀ ਤਾਰਕੋਵਸਕੀ ਦਾ ਜਨਮ ਇਵਾਨੋਵੋ ਉਦਯੋਗਿਕ ਓਬਲਾਸਟ ਦੇ ਯੂਰੀਏਵੇਤਸਕੀ ਜ਼ਿਲੇ ਵਿੱਚ ਜ਼ਾਵਰਾਜ਼ੀਏ ਨਾਮ ਦੇ ਪਿੰਡ ਵਿੱਚ ਹੋਇਆ ਸੀ। ਉਸਦਾ ਪਿਤਾ ਯੈਲਿਸਵੈਤਗ੍ਰਾਡ, ਖੇਰਸਨ ਗਵਰਨੇਟ ਦਾ ਮੂਲਵਾਸੀ ਕਵੀ ਅਤੇ ਅਨੁਵਾਦਕ ਸੀ ਅਤੇ ਮਾਂ, ਮਾਰੀਆ ਇਵਾਨੋਵਾ ਵਿਸ਼ਨਿਆਕੋਵਾ, ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਦੀ ਇੱਕ ਗ੍ਰੈਜੂਏਟ ਸੀ ਜੋ ਬਾਅਦ ਵਿੱਚ ਦਰੁਸਤੀਆਂ ਕਰਨ ਦਾ ਕੰਮ ਕਰਦੀ ਸੀ;ਅਤੇ ਉਸਦਾ ਜਨਮ ਮਾਸਕੋ ਵਿੱਚ ਡੁਬਾਸੋਵ ਪਰਿਵਾਰ ਅਸਟੇਟ ਵਿੱਚ ਹੋਇਆ ਸੀ। ਆਂਦਰੀ ਦਾ ਦਾਦਾ ਅਲੈਗਜ਼ੈਂਡਰ ਤਾਰਕੋਵਸਕੀ ( Polish: Aleksander Tarkowski) ਇੱਕ ਪੋਲਿਸ਼ ਅਮੀਰ ਸੀ ਜੋ ਬੈਂਕ ਕਲਰਕ ਵਜੋਂ ਕੰਮ ਕਰਦਾ ਸੀ। ਉਸ ਦੀ ਪਤਨੀ ਮਾਰੀਆ ਡੈਨਿਲੋਵਨਾ ਰਾਚੇਕੋਵਸਕਾਇਆ ਇੱਕ ਰੋਮਾਨੀਆਈ ਅਧਿਆਪਕ ਸੀ ਜੋ ਲਾਸੀ ਤੋਂ ਆਈ ਸੀ।[5] ਆਂਦਰੀ ਦੀ ਨਾਨੀ ਵੇਰਾ ਨਿਕੋਲੇਵਨਾ ਵਿਸ਼ਨਿਆਕੋਵਾ (ਪਹਿਲਾਂ ਦੁਬਾਸੋਵਾ) ਰੂਸੀ ਅਮੀਰਸ਼ਾਹੀ ਦੇ ਪੁਰਾਣੇ ਦੁਬਾਸੋਵ ਪਰਿਵਾਰ ਨਾਲ ਸੰਬੰਧਿਤ ਸੀ, ਜਿਸਦਾ ਇਤਿਹਾਸ ਦੇ ਨਿਸ਼ਾਨ 17 ਵੀਂ ਸਦੀ ਵਿੱਚ ਮਿਲਦੇ ਸੀ; ਉਸ ਦੇ ਰਿਸ਼ਤੇਦਾਰਾਂ ਵਿੱਚ ਐਡਮਿਰਲ ਫਿਓਡਰ ਦੁਬਾਸੋਵ ਵੀ ਸੀ, ਇਹ ਤਥ ਉਸ ਨੂੰ ਸੋਵੀਅਤ ਦਿਨ੍ਹਾਂ ਦੇ ਦੌਰਾਨ ਲੁਕਾਉਣਾ ਪਿਆ ਸੀ। ਉਹ ਕਾਲੁਗਾ ਗਵਰਨੇਟ ਦੇ ਇਵਾਨ ਇਵਾਨੋਵਿਚ ਵਿਸ਼ਨਿਆਕੋਵ ਨਾਲ ਵਿਆਹੀ ਸੀ, ਜਿਸਨੇ ਮਾਸਕੋ ਯੂਨੀਵਰਸਿਟੀ ਵਿੱਚ ਕਾਨੂੰਨ ਦਾ ਅਧਿਐਨ ਕੀਤਾ ਸੀ ਅਤੇ ਕੋਜਲਸੇਕ ਵਿੱਚ ਇੱਕ ਜੱਜ ਦੇ ਤੌਰ ਤੇ ਸੇਵਾ ਕੀਤੀ ਸੀ।[6][7]. ਹਵਾਲੇਟਿੱਪਣੀਆਂ
|
Portal di Ensiklopedia Dunia