ਰੂਸੀ ਭਾਸ਼ਾ![]() ਰੂਸੀ ਭਾਸ਼ਾ, ਰੂਸ, ਬੈਲਾਰੂਸ, ਯੂਕਰੇਨ, ਕਜ਼ਾਖ਼ਸਤਾਨ, ਅਤੇ ਕਿਰਗਿਜ਼ਸਤਾਨ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।[1] ਭਾਸ਼ਾ ਪਰਿਵਾਰਰੂਸੀ ਹਿੰਦ-ਯੂਰਪੀ ਭਾਸ਼ਾ ਟੱਬਰ ਦੇ ਸਲਾਵ ਬੋਲੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਯੂਕਰੇਨੀ ਅਤੇ ਬੈਲਾਰੂਸੀ ਬੋਲੀਆਂ ਦੇ ਵਿਆਕਰਨ ਅਤੇ ਸ਼ਬਦ ਇਸ ਨਾਲ ਕਾਫ਼ੀ ਮੇਲ ਖਾਂਦੇ ਹਨ।[1] ਪੰਜਾਬੀ ਰੂਸੀ ਦੀ ਦੂਰ ਦੀ ਰਿਸ਼ਤੇਦਾਰ ਹੈ। ਪੰਜਾਬੀ ਦੇ ਕਈ ਅਲਫ਼ਾਜ਼ ਰੂਸੀ ਨਾਲ ਮਿਲਦੇ ਹਨ, ਜਿਵੇਂ ਕਿ чай (/ਚਾਏ/, ਚਾਹ), четыре (/ਚੇਤੀਰੇ /, ਚਾਰ), три (/ਤ੍ਰੀ/, ਤਿਨ), ананас (/ਅਨਾਨਾਸ/, ਅਨਾਨਾਸ), брат (/ਬ੍ਰਾਤ/, ਭਰਾ), ਅਤੇ мать (/ਮਾਤ/, ਮਾਤਾ)। ਲਿੱਪੀਰੂਸੀ ਸਿਰੀਲਿਕ ਲਿੱਪੀ ਵਿੱਚ ਲਿਖੀ ਜਾਂਦੀ ਹੈ। ਇਹ ਲਿੱਪੀ 9ਵੀਂ ਜਾਂ 10ਵੀਂ ਸਦੀ ਦੌਰਾਨ ਇਜਾਦ ਹੋਈ ਸੀ।[2] ਰੂਸੀ ਵਰਣਮਾਲਾ
ਲਿਟਰੇਚਰਰੂਸੀ ਲਿਟਰੇਚਰ ਬਹੁਤ ਵੱਡਾ ਹੈ। ਇਸ ਨੇ ਦੁਨੀਆ ਨੂੰ ਬਹੁਤ ਵੱਡੇ ਲੇਖਕ ਦਿੱਤੇ ਹਨ, ਜਿਹਨਾਂ ਵਿੱਚੋਂ ਅਲੈਗਜ਼ੈਂਡਰ ਪੁਸ਼ਕਿਨ, ਮੈਕਸਿਮ ਗੋਰਕੀ, ਫਿਓਦਰ ਦਾਸਤੋਵਸਕੀ, ਨਿਕੋਲਾਈ ਗੋਗੋਲ, ਅਤੇ ਲਿਉ ਤਾਲਸਤਾਏ ਮਸ਼ਹੂਰ ਹਨ। ਹਵਾਲੇ
|
Portal di Ensiklopedia Dunia