ਆਈ. ਸੇਰੇਬਰੀਆਕੋਵ
ਈਗਰ ਦਮਿਤਰੀਏਵਿੱਚ ਸੇਰੇਬਰੀਆਕੋਵ (Игорь Дмитриевич Серебряков; 27 ਨਵੰਬਰ 1917[1] - 1998) ਰੂਸੀ ਸੋਵੀਅਤ ਭਾਰਤ-ਵਿਗਿਆਨੀ ਅਤੇ ਕੋਸ਼ਕਾਰ ਅਤੇ ਅਨੁਵਾਦਕ ਸੀ। ਉਸਨੇ ਇਗੋਰ ਰਾਬਿਨੋਵਿਚ ਨਾਲ ਮਿਲ ਕੇ ਪਹਿਲੀ ਪੰਜਾਬੀ-ਰੂਸੀ ਡਿਕਸ਼ਨਰੀ ਤਿਆਰ ਕੀਤੀ। ਮੁੱਢਲਾ ਜੀਵਨਸੇਰੇਬਰੀਆਕੋਵ ਦਾ ਜਨਮ ਰੂਸ ਦੇ ਮਰੀਓਪੋਲ ਸ਼ਹਿਰ ਵਿੱਚ 27 ਨੰਵਬਰ, 1917 ਨੂੰ ਹੋਇਆ[2] ਅਤੇ ਮੌਤ 1998 ਵਿੱਚ ਹੋਈ। ਕੈਰੀਅਰਡਾ. ਈਗਰ ਨੂੰ 1959 ਵਿੱਚ ਦਿੱਲੀ ਦੇ ਰੂਸੀ ਦੂਤ ਘਰ ਦੇ ਕਲਚਰ ਵਿਭਾਗ ਦਾ ਮੁੱਖੀ ਨਿਯੁਕਤ ਕੀਤਾ ਗਿਆ ਜਿਸ ਕਾਰਨ ਇਹ ਲੇਖਕਾਂ ਅਤੇ ਵਿਦਵਾਨਾਂ ਦੇ ਸੰਪਰਕ ਵਿੱਚ ਆਇਆ।[3] ਇਸਨੇ ਮੁੱਖੀ ਦੇ ਅਹੁਦੇ ਉੱਤੇ 1961 ਤੱਕ ਕੰਮ ਕੀਤਾ ਅਤੇ ਇਸੇ ਦੌਰਾਨ ਇਸਨੇ ਪੰਜਾਬੀ-ਰੂਸੀ ਕੋਸ਼ ਨੂੰ ਸੰਪਨ ਕੀਤਾ। ਇਹ ਕੋਸ਼ ਸੋਵੀਅਤ ਰੂਸ ਵਿੱਚ 1968 ਨੂੰ ਪ੍ਰਕਾਸ਼ਿਤ ਹੋਇਆ।[3] ਈਗਰ ਨੇ 1963 ਵਿੱਚ "ਪੰਜਾਬੀ ਸਾਹਿਤ"ਨਾਂ ਦੀ ਕਿਤਾਬ ਲਿਖੀ ਜਿਸਨੂੰ ਇਸਨੇ ਆਪਣੇ ਪੀਐਚ. ਡੀ. ਦੇ ਥੀਸਿਸ ਵਜੋਂ ਜਮ੍ਹਾਂ ਕਰਵਾਇਆ (ਜਿਸਦਾ ਮਕਸੱਦ ਪੰਜਾਬੀ ਭਾਸ਼ਾ ਦਾ ਰੂਸ ਵਿੱਚ ਪ੍ਰਸਾਰ ਕਰਨਾ ਸੀ)।[4] ਇਸ ਤੋਂ ਬਾਅਦ ਇਸਨੂੰ 1964 ਵਿੱਚ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਹੋਈ।[5] ਸਨਮਾਨਪੁਸਤਕਾਂ
ਅਨੁਵਾਦ
ਪੰਜਾਬੀ ਲਿਟਰੇਚਰ: ਏ ਬ੍ਰੀਫ਼ ਆਊਟਲਾਈਨਆਈ. ਸੇਰੇਬਰੀਆਕੋਵ ਦੁਆਰਾ ਰਚਿਤ ਪੁਸਤਕਾਂ ਵਿੱਚੋਂ ‘ਪੰਜਾਬੀ ਸਾਹਿਤ ‘ ਬਹੁਤ ਪ੍ਰਸਿੱਧ ਪੁਸਤਕ ਹੈ। ਪੰਜਾਬੀ ਵਿੱਚ ਬਹੁਤ ਸਾਰੇ ਇਤਿਹਾਸ ਲਿਖੇ ਹਨ। ਪਰੰਤੂ “ਪੰਜਾਬੀ ਸਾਹਿਤ :ਸੰਖੇਪ ਰੂਪ ਰੇਖਾ” ਸੇਰੇਬਰੀਆਕੋਵ ਦੁਆਰਾ ਲਿਖਿਆਂ ਗਿਆ ਹੈ ਜੋ ਕਿ ਇੱਕ ਰੂਸੀ ਵਿਦਵਾਨ ਹੈ। ਬਾਹਰਲੇ ਮੁਲਕ ਦੇ ਵਿਦਵਾਨ ਵੱਲੋਂ ਲਿਖਿਆਂ ਗਿਆ ਇਹ ਪਹਿਲਾ ਪੰਜਾਬੀ ਸਾਹਿਤ ਹੈ। ‘’ਹਿੰਦੀ ਸਾਹਿਤ ਦਾ ਸਭ ਤੋਂ ਪਹਿਲਾ ਇਤਿਹਾਸ ਇੱਕ ਵਿਦੇਸ਼ੀ ਵਿਦਵਾਨ ਵੱਲੋਂ ਗਰਸਾਂ-ਦ-ਤਾਸੀ ਨੇ ਲਿਖਿਆ,ਜੋ ਇੱਕ ਫ਼ਰਾਂਸੀਸੀ ਵਿਦਵਾਨ ਸੀ।‘’14 ਸੇਰੇਬਰੀਆਕੋਵ ਇੱਕ ਅਜਿਹਾ ਰੂਸੀ ਵਿਦਵਾਨ ਹੈ,ਜਿਸ ਦੀ ਪੂਰਬੀ ਸੰਸਕ੍ਰਿਤੀਆਂ ਦੇ ਅਧਿਐਨ ਵਿੱਚ ਵਿਸ਼ੇਸ਼ ਦਿਲਚਸਪੀ ਹੈ। ਪੰਜਾਬ ਤੇ ਪੰਜਾਬੀ ਬਾਰੇ ਉਸਦੀ ਅਜਿਹੀ ਰੁਚੀ ਦਾ ਪ੍ਰਮਾਣਿਕ ਸਬੂਤ ਉਸਦੀ ਪੁਸਤਕ ਪੰਜਾਬੀ ਸਾਹਿਤ ਤੋਂ ਮਿਲ ਜਾਂਦਾ ਹੈ। ਇਹ ਪੁਸਤਕ 1968 ਵਿੱਚ ਨਾਊਕਾ ਪਬਲਿਸ਼ਿੰਗ ਹਾਊਸ ਸੈਂਟਰਲ ਡੀਪਾਰਟਮੈਂਟ ਔਂਫ ਉਰੀਐਂਟਲ ਲਿਟਰੇਚਰ ਮਾਸਕੋ ਦੁਆਰਾ ਪ੍ਰਕਾਸ਼ਿਤ ਹੋਈ ਸੀ। ਮੌਲਿਕ ਰੂਪ ਵਿੱਚ ਇਹ ਪੁਸਤਕ ਰੂਸੀ ਭਾਸ਼ਾ ਵਿੱਚ ਲਿਖੀ ਗਈ ਸੀ। ਇਸ ਦਾ ਅੰਗਰੇਜੀ ਅਨੁਵਾਦ ਟੀ.ਏ. ਜੈਲੀਟ ਨੇ ਕੀਤਾ। ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ 1971 ਵਿੱਚ ਹੋਇਆ। ਸੇਰੇਬਰੀਆਕੋਵ ਨੇ ਪੰਜਾਬੀ ਸਾਹਿਤ ਪੁਸਤਕ ਵਿੱਚ ਸਮੁੱਚੇ ਪੰਜਾਬੀ ਸਾਹਿਤ ਨੂੰ ਦੋ ਪ੍ਰਮੁੱਖ ਸਿਰਲੇਖਾਂ ਦੇ ਅੰਤਰਗਤ ਵਿਚਾਰਿਆ ਹੈ 1. ਸੂਰਮਿਆਂ ਦਾ ਵਿਰਸਾ 2.ਨਵੇਂ ਰਾਹਾਂ ਦੀ ਤਲਾਸ਼ ਵਿਚ 1) ਸੂਰਮਿਆਂ ਦਾ ਵਿਰਸਾ ਆਰੰਭ ਤੋਂ 1849 ਤੱਕ · ਦਰਿਆਵਾਂ ਦੀ ਧਰਤੀ · ਪੰਜਾਬੀ ਸਾਹਿਤ ਦੇ ਸੋਮੇ · ਰੋਸ ਦੀ ਕਵਿਤਾ · ਵਾਰਾਂ ਤੇ ਉਨ੍ਹਾਂ ਦੇ ਨਾਇਕ · ਪੀੜਾਂ ਦੀ ਅੱਗ · ਜੁਲਾਹਿਆਂ ਅਤੇ ਚਮਾਰਾਂ ਦੀ ਕਵਿਤਾ · ਮੀਰੀ ਤੇ ਪੀਰੀ · ਪੰਜਾਬ ਦੇ ਸ਼ੇਰ 2.ਨਵੇਂ ਰਾਹਾਂ ਦੀ ਤਲਾਸ਼ ਵਿੱਚ 1849 ਤੋਂ ਹੁਣ ਤੱਕ · ਨਵੇਂ ਯੁੱਗ ਦੇ ਮੋੜ ਉੱਤੇ · ਚੰਨ ਅਤੇ ਹ਼ੰਝੂਆਂ ਦੀ ਕਵਿਤਾ · ਜੱਟ ਉਹ ਮੇਰੇ ਮਿਤ੍ਰ ਹਨ · ਇਨਿਸਾਨੀਅਤ ਦੇ ਰਾਹ ਉੱਤੇ · ਵਿਅੰਗ ਦੇ ਤੀਰ · ਨਵਾਂ ਬੀਜ · ਨਵੇਂ ਨਾਇਕ · ਸੰਘਰਸ਼ ਵਿਚੋਂ ਉਪਜਿਆ ਸਾਹਿਤ · ਯੁੱਗ ਦੀ ਅਵਾਜ ਅਜਿਹੇ ਸਿਰਲੇਖਾਂ ਤੋਂ ਪੰਜਾਬੀ ਸਾਹਿਤ ਇਤਿਹਾਸਕਾਰੀ ਉੱਕਾ ਹੀ ਅਣਜਾਣ ਹੈ। ਸੇਰੇਬਰੀਆਕੋਵ ਪ੍ਰਗਤੀਸ਼ੀਲ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦੀਆਂ ਵਿਭਿੰਨ ਪ੍ਰਵਿਰਤੀਆਂ ਦੇ ਹੋਂਦ ਵਿੱਚ ਆਉਣ ਦੇ ਸੱਭਿਆਚਾਰ ਅਤੇ ਰਾਜਸੀ ਪਿਛੋਕੜ ਨੂੰ ਸਾਹਮਣੇ ਲਿਆਉਂਦਾ ਹੈ। “ਵਿਦੇਸ਼ੀ ਵਿਦਵਾਨ ਦੁਆਰਾ ਰਚੀ ਗਈ ਕ੍ਰਿਤ ਹੋਂਣ ਸਦਕਾ ਇਸ ਕਾਰਜ ਵਿਚੋਂ ਤੱਥਿਕ ਭੁੱਲਾਂ ਅਤੇ ਵੱਖਰਤਾ /ਨਿਖੇੜੇ/ਅਦੁੱਤੀਅਤਾ ਪਛਾਨਣ ਦੀ ਅਲਪ ਸੋਝੀ ਦੀ ਸੀਮਾ ਵੀ ਦਿਖਾਈ ਦੇਂਦੀ ਹੈ ਪ੍ਰੰਤੂ ਪੰਜਾਬੀ ਸਾਹਿਤ ਦੇ ਸਮੁੱਚੇ ਮਹਾਂਦਿਸ਼ ਨੂੰ ਇਕ,ਇਕਾਗਰਤਾ ਅਤੇ ਵਿਚਾਰਾਧਾਰਕ ਨਜ਼ਰੀਏ ਥਾਣੀ ਪਛਾਨਣ ਵਿੱਚ ਇਸ ਦੀ ਵੱਡੀ ਇਤਿਹਾਸਕ ਪ੍ਰਾਪਤੀ ਹੈ।‘’15 ਉਸਦੀ ਪੁਸਤਕ ਵਿੱਚ ਅਜਿਹੀਆਂ ਟਿੱਪਣੀਆਂ ਮਿਲਦੀਆਂ ਹਨ ਜੋ ਕਾਫੀ ਦਿਲਚਸਪ ਹਨ। ਨਾਥ ਲਹਿਰ ਨਾਲ ਸੰਬੰਧਤ ਸਾਹਿਤ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ ਹੈ। ‘’ਨਾਥ ਜਿਸਦੇ ਅਰਥ ਹਨ ‘ ਰੱਖਿਅਕ ‘ਹਿੰਦੂ ਜਾ ਬੋਧੀ ਫਿਰਕੇ ਦਾ ਮੁੱਖੀ ਹੁੰਦਾ ਹੈ। ਨਾਥਾਂ ਦੇ ਉਪਦੇਸ਼ਾ ਵਿੱਚ ਬ੍ਰਾਹਮਣਵਾਦ,ਬੁੱਧ ਮੱਤ, ਹਿੰਦੂ ਧਰਮ ਦੇ ਹੋਰ ਦਾਰਸ਼ਨਿਕ ਉਪਦੇਸ਼ ਖਾਸ਼ ਕਰਕੇ ਸ਼ਿਵ ਦੀ ਸਿਖਸ਼ਾ ਦੀ ਵਿਆਖਿਆ ਦੇ ਲੱਛਣ ਮਿਲਦੇ ਹਨ। ਉਹ ਕਿਸੇ ਹੱਦ ਤਕ ਤਰਕਵਾਦ ਦੀ ਸ਼ਕਤੀ ਵਿੱਚ ਵਿਸ਼ਵਾਸ ਰਖਦੇ ਸਨ।‘’16 ਇਸ ਤੋਂ ਇਲਾਵਾ ਗੁਰਮਤਿ ਕਾਵਿ –ਪਰੰਪਰਾ ਬਾਰੇ ਆਪਣੇ ਅਧਿਐਨ ਦਾ ਨਿਚੋੜ ਉਹ ਇਸ ਤਰਾ ਪੇਸ਼ ਕਰਦਾ ਹੈ : ‘’ਆਦਿ ਗ੍ਰੰਥ ਰਾਹੀਂ ਚਲ ਰਹੇ ਮੂਲ ਵਿਚਾਰ ਦਾ ਤੱਤ ਇਹ ਹੈ ਕਿ ਧਰਮ ਅਤੇ ਦਰਸ਼ਨ ਕੇਵਲ ਹਿੰਦੂ,ਪੰਡਤਾਂ ਅਤੇ ਮੁਸਲਮਾਨ ਚਿੰਤਕਾਂ ਦੀ ਪਹੁੰਚ ਵਿੱਚ ਹੀ ਨਹੀਂ ਸਨ। ਸਗੋਂ ਇਨ੍ਹਾਂ ਨੂੰ ਉਨੀ ਹੀ ਚੰਗੀ ਤਰਾਂ ਜੁਲਾਹੇ ਅਤੇ ਚਮਾਰ ਵੀ ਸਮਝ ਸਕਦੇ ਹਨ ਅਤੇ ਵਿਸ਼ਵ ਦੀ ਸੁੰਦਰਤਾ ਅਤੇ ਜੀਵਨ ਦੀ ਆਭਾ ਨੂੰ ਬਰਾਬਰ ਮਾਣ ਸਕਦੇ ਹਨ।‘’17 ਸੇਰੇਬਰੀਆਕੋਵ ਦੀ ਪੁਸਤਕ ਪੰਜਾਬੀ ਸਾਹਿਤ ਦਾ ਵੱਡਾ ਭਾਗ ਆਧੁਨਿਕ ਪੰਜਾਬੀ ਸਾਹਿਤ ਨਾਲ ਸੰਬੰਧਿਤ ਹੈ। ਆਧੁਨਿਕ ਪੰਜਾਬੀ ਸਾਹਿਤ ਦੇ ਸਰੂਪ ਨੂੰ ਨਿਸ਼ਚਿਤ ਕਰਦਾ ਹੋਇਆ ਲਿਖਦਾ ਹੈ : ‘’ਬਰਤਾਨਵੀ ਬੰਦੂਕਾਂ ਦੀ ਜਿੱਤ ਨਾਲ ਪੰਜਾਬ ਕਾਨੂੰਨੀ ਤੋਰ ਉੱਤੇ ਬਰਤਾਨੀਆ ਦੇ ਕਬਜੇ ਵਿੱਚ ਆ ਗਿਆ ਅਤੇ ਮਾਰਚ 29,1849 ਨੂੰ ਇਹ ਐਲਾਨ ਸਰਕਾਰੀ ਤੋਰ ਉੱਤੇ ਉਰਦੂ,ਫਾਰਸੀ ਅਤੇ ਅੰਗਰੇਜੀ ਵਿੱਚ ਕਰ ਦਿੱਤਾ ਗਿਆ।.... ਬਰਤਾਨਵੀ ਰਾਜ ਨੇ ਭਾਰਤ ਦੇ ਲੋਕਾਂ ਦੇ ਜੀਵਨ ਦੇ ਹਰ ਪੱਖ ਉੱਤੇ ਪ੍ਰਭਾਵ ਪਾਇਆ, ਸਮੇਤ ਇਸਦੇ ਸੱਭਿਆਚਾਰ ਦੇ।‘’18 ਉਸਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਜੋ ਵਿਲੱਖਣ ਗੁਣ-ਲੱਛਣ ਪ੍ਰਦਾਨ ਕੀਤੇ ਹਨ,ਉਨਾ ਦਾ ਵੇਰਵਾ ਇਸ ਪ੍ਰਕਾਰ ਹੈ: · ਡਾ. ਸੇਰੇਬਰੀਆਕੋਵ ਪੰਜਾਬੀ ਸਾਹਿਤ ਨੂੰ ਜਾਤੀ ਅਤੇ ਜਮਾਤੀ ਦਿਸ਼ਟੀਕੋਣ ਤੋਂ ਦੇਖਣ ਦੀ ਪਹਿਲ ਕੀਤੀ। ਉਸ ਤੋਂ ਪਹਿਲਾ ਹੀਰਾ ਸਿੰਘ ਦਰਦ ਵਰਗੇ ਲੇਖਕਾਂ ਨੇ ਜਮਾਤੀ ਦਿਸ਼ਟੀਕੋਣ ਤੋਂ ਤਾਂ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ ਸੀ। ਪਰ ਭਾਰਤ ਵਰਸ਼ ਵਰਗੇ ਦੇਸ਼ ਅਤੇ ਪੰਜਾਬ ਵਰਗੇ ਪ੍ਰਦੇਸ਼ ਵਿੱਚ ਜਮਾਤੀ ਅਧਿਐਨ ਦੇ ਨਾਲ ਜਾਤੀ ਅਧਿਐਨ ਵੀ ਕਾਫੀ ਲਾਹੇਵੰਦ ਸਿੱਟੇ ਉਪਜਾ ਸਕਦਾ ਸੀ, ਇਸ ਸੰਭਾਵਨਾ ਵੱਲ ਪਹਿਲੀ ਵਾਰ ਡਾ. ਸੇਰੇਵਰੀਆਕੋਵ ਨੇ ਸਾਡਾ ਧਿਆਨ ਆਕਰਸ਼ਿਤ ਕੀਤਾ। · ਮੱਧਕਾਲੀ ਵਰਣਨਾਤਮਕ ਸਾਹਿਤ ਦੇ ਵਿਸ਼ਲੇਸ਼ਣ ਲਈ ਉਸਨੇ ਕੁਝ ਇੱਕ ਕਥਾ –ਰੂੜੀਆ ਦੀ ਤਲਾਸ਼ ਕੀਤੀ ਅਤੇ ਦਰਸਾਇਆ ਹੈ ਕਿ ਇਸ ਵਿਧੀ ਦੁਆਰਾ ਮੱਧਕਾਲੀਨ ਪੰਜਾਬੀ ਸਾਹਿਤ ਦਾ ਅਧਿਐਨ ਵਧੇਰੇ ਚੰਗੀ ਤਰਾਂ ਹੋ ਸਕਦਾ ਹੈ। · ਸੇਰੇਬਰੀਆਕੋਵ ਦਾ ਇਤਿਹਾਸ,ਇਤਿਹਾਸਕਾਰੀ ਨੂੰ ਪੂਰਵ –ਆਗ੍ਰਹਿਆਂ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦੇਂਦਾ ਹੈ। ਪੰਜਾਬੀ ਸਾਹਿਤ ਦਾ ਵਿਭਿੰਨ ਇਤਿਹਾਸਾਂ ਵਿੱਚੋਂ ਇਹ ਲੱਛਣ ਬੜਾ ਘੱਟ ਨਜ਼ਰ ਆਉਂਦਾ ਹੈ। · ਇਸ ਪੁਸਤਕ ਦੇ ਸੰਯੋਜਨ ਸਮੇਂ ਸੇਰੇਬਰੀਆਕੋਵ ਨੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਲੇਖਕਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਮਹਿਜ਼ ਇੱਕ ਸੂਚੀ ਹੀ ਤਿਆਰ ਨਹੀਂ ਕੀਤੀ ਸਗੋਂ ਉਨ੍ਹਾਂ ਲੇਖਕਾਂ/ਰਚਨਾਵਾਂ ਨੂੰ ਆਪਣੇ ਧਿਆਨ ਵਿੱਚ ਰੱਖਿਆ ਹੈ ਜਿਨਾਂ ਨੇ ਵਿਚਾਰਧਾਰਕ ਪੱਧਰ ਉੱਤੇ ਪੰਜਾਬੀ ਸਾਹਿਤ ਵਿੱਚ ਕੋਈ ਮੁੱਲਪਰਕ ਪਰਿਵਰਤਨ ਲਿਆਂਦੇ। ਉਪਰੋਕਤ ਚਰਚਾ ਤੋਂ ਅਸੀਂ ਕਹਿ ਸਕਦੇ ਹਾਂ ਕਿ ਸੇਰੇਬਰੀਆਕੋਵ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਖੇਤਰ ਵਿੱਚ ਨਵੀਆਂ ਦਿਸ਼ਾਵਾ ਦਾ ਨਿਰਮਾਣ ਕੀਤਾ ਹੈ। ਉਸ ਸਮੇਂ ਦੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਅਜਿਹੀਆਂ ਸਥਾਪਨਾਵਾਂ ਦੀ ਲਗਭਗ ਅਣਹੋਂਦ ਸੀ। ਇਸ ਪਿੱਛੋਂ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਨੇ ਇਹਨਾਂ ਸਥਾਪਨਾਵਾਂ ਨਾਲ ਸੰਵਾਦ ਰਚਾਉਣ ਦਾ ਯਤਨ ਕੀਤਾ ਹੈ। ਹਵਾਲੇ
|
Portal di Ensiklopedia Dunia