ਆਪਰੇਟਿੰਗ ਸਿਸਟਮ![]() ਆਪਰੇਟਿੰਗ ਸਿਸਟਮ ਇੱਕ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫ਼ਟਵੇਅਰ ਵਸੀਲਿਆਂ ਨੂੰ ਸੰਭਾਲਦਾ ਹੈ। ਆਪਰੇਟਿੰਗ ਸਿਸਟਮ ਕੰਪਿਊਟਰ ਦੇ ਸਿਸਟਮ ਸਾਫ਼ਟਵੇਅਰ ਦਾ ਇੱਕ ਮੁੱਖ ਅਤੇ ਜ਼ਰੂਰੀ ਹਿੱਸਾ ਹੁੰਦਾ ਹੈ। ਆਮ ਤੌਰ ਉੱਤੇ ਸਾਰੇ ਅਨੁਪ੍ਰੋਯੋਗੀ ਸਾਫ਼ਟਵੇਅਰਾਂ ਨੂੰ ਆਪਣਾ ਕੰਮ ਕਰਨ ਲਈ ਇੱਕ ਆਪਰੇਟਿੰਗ ਸਿਸਟਮ ਦੀ ਲੋੜ ਹੁੰਦੀ ਹੈ। ਸਮਾਂ-ਵੰਡ ਆਪਰੇਟਿੰਗ ਸਿਸਟਮ ਸਾਰੇ ਕੰਮਾਂ ਨੂੰ ਸਮੇਂ ਮੁਤਾਬਕ ਤਰਤੀਬ 'ਚ ਕਰ ਦਿੰਦੇ ਹਨ ਤਾਂ ਜੋ ਸਿਸਟਮ ਦੀ ਠੀਕ ਤਰਾਂ ਵਰਤੋਂ ਕੀਤੀ ਜਾ ਸਕੇ। ਹਾਰਡਵੇਅਰ ਦੇ ਕੰਮਾਂ ਜਿਵੇਂ ਇਨਪੁਟ ਅਤੇ ਆਊਟਪੁਟ ਅਤੇ ਮੈਮਰੀ ਵੰਡ ਆਦਿ ਲਈ ਆਪਰੇਟਿੰਗ ਸਿਸਟਮ ਕੰਪਿਊਟਰ ਦੇ ਪ੍ਰੋਗਰਾਮਾਂ ਅਤੇ ਹਾਰਡਵੇਅਰ ਦੇ ਵਿਚਕਾਰ ਇੱਕ ਵਿਚੋਲੇ ਦਾ ਕੰਮ ਕਰਦਾ ਹੈ।[1][2] ਕੰਪਿਊਟਰਕੰਪਿਊਟਰ ’ਤੇ ਵਰਤੇ ਜਾਣ ਵਾਲੇ ਅਪਰੇਟਿੰਗ ਸਿਸਟਮ ਹੀ ਕੰਪਿਊਟਰ ਦੇ ਸਾਫ਼ਟਵੇਅਰ ਅਤੇ ਹਾਰਡਵੇਅਰ ਭਾਗਾਂ ’ਚ ਤਾਲਮੇਲ ਪੈਦਾ ਕਰਦਾ ਹੈ। ਕੰਪਿਊਟਰ ਨੂੰ ਅਪਰੇਟਿੰਗ ਸਿਸਟਮ ਤੋਂ ਬਿਨਾਂ ਚਲਾਉਣ ਵਾਰੇ ਸੋਚਿਆ ਵੀ ਨਹੀਂ ਜਾ ਸਕਦਾ। ਮੋਬਾਈਲ ਫੋਨ ਲਈ ਵੀ ਐਪਲ, ਐਂਡਰਾਇਡ, ਵਿੰਡੋਜ ਆਦਿ ਕਈ ਪ੍ਰਕਾਰ ਦੇ ਅਪਰੇਟਿੰਗ ਸਿਸਟਮ ਵਰਤੇ ਜਾਂਦੇ ਹਨ। ਅੱਜ ਦੇ ਸਮਾਰਟ ਫੋਨ ਅੰਗਰੇਜ਼ੀ ਤੋਂ ਇਲਾਵਾ ਚੀਨੀ, ਅਰਬੀ, ਹਿੰਦੀ, ਉਰਦੂ, ਪੰਜਾਬੀ ਆਦਿ ਭਾਸ਼ਾਵਾਂ ਵਿੱਚ ਕੰਮ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ। ਕਿਸਮਾਂ
ਹਵਾਲੇ
|
Portal di Ensiklopedia Dunia