ਆਰਕੀਮਿਡੀਜ਼
ਸੇਰਾਕਿਊਸ ਦਾ ਆਰਕੀਮਿਡੀਜ਼ (ਯੂਨਾਨੀ: Ἀρχιμήδης; ਲਗ. 287ਈ.ਪੂ.– ਲਗ. 212ਈ.ਪੂ.) ਇੱਕ ਪੁਰਾਤਨ ਯੂਨਾਨੀ ਹਿਸਾਬਦਾਨ, ਭੌਤਿਕ ਵਿਗਿਆਨੀ, ਇੰਜੀਨੀਅਰ, ਕਾਢਕਾਰ ਅਤੇ ਤਾਰਾ ਵਿਗਿਆਨੀ ਸੀ।[1] ਭਾਵੇਂ ਉਹਦੀ ਜ਼ਿੰਦਗੀ ਦੇ ਕੁਝ ਕੁ ਪਹਿਲੂਆਂ ਦਾ ਵੇਰਵਾ ਹੀ ਮੌਜੂਦ ਹੈ ਪਰ ਇਹਨੂੰ ਪੁਰਾਤਨ ਕਾਲ ਦੇ ਉੱਘੇ ਵਿਗਿਆਨੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਜਨਮ ਅਤੇ ਬਚਪਨਆਰਕਿਮੀਡੀਜ਼ ਦੇ ਜਨਮ ਬਾਰੇ ਪਤਾ ਲਗਦਾ ਹੈ ਕਿ ਉਸਦਾ ਜਨਮ ਸਿਸਲੀ ਦੇ ਸਿਰਾਕੀਊਸ ਨਾਂ ਦੇ ਨਗਰ ਵਿੱਚ ਸਾ ਦੇ ਜਨਮ ਤੋਂ 287 ਵਰ੍ਹੇ ਪਹਿਲਾਂ ਹੋਇਆ। ਇਸ ਦੇ ਪਿਤਾ ਪਿਤਾਮਾ ਯੂਨਾਨੀ ਨਸਲ ਦੇ ਸਨ। ਆਰਕਿਮੀਡੀਜ਼ ਇੱਕ ਚੰਗੇ ਖਾਂਦੇ ਪੀਂਦੇ ਘਰਾਣੇ ਦਾ ਜੰਮਪਲ ਸੀ। ਉਸ ਦਾ ਪਿਤਾ ਇੱਕ ਜੋਤਸ਼ੀ ਸੀ, ਜਿਸ ਦਾ ਸੰਬੰਧ ਸਿਰਾਕੀਊਸ ਦੇ ਰਾਜਾ ਹੀਰੋ ਨਾਲ ਸੀ। ਆਰਕਿਮੀਡੀਜ਼ ਜਨਮ ਤੋਂ ਹੀ ਸੋਚ-ਵਿਚਾਰ ਵਿੱਚ ਡੁੱਬਾ ਰਹਿਣ ਵਾਲਾ ਇੱਕ ਫ਼ਿਲਾਸਫਰ ਵਿਗਿਆਨੀ ਸੀ। ਬਚਪਨ ਅਤੇ ਜਵਾਨੀ ਵਿੱਚ ਆਰਕਿਮੀਡੀਜ਼ ਨੇ 'ਅਲੈਕਜ਼ੈਂਡਰੀਆ'(ਮਿਸਰ ਦਾ ਇੱਕ ਸ਼ਹਿਰ) ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ। ਹੋਰਆਰਕਿਮੀਡੀਜ਼ ਯੂਕਲਿਡ ਤੋਂ ਮਗਰੋਂ ਗਣਿਤ ਰੇਖਾ ਦਾ ਸਭ ਤੋਂ ਵੱਡਾ ਵਿਗਿਆਨੀ ਹੋਇਆ ਹੈ। ਉਸਨੇ ਰੇਖਾ-ਗਣਿਤ ਦੇ ਕਿਸੇ ਵਿਸ਼ੇ ਨੂੰ ਆਪਣੀ ਖੋਜ ਦੇ ਵਿਸ਼ਾਲ ਘੇਰੇ ਤੋਂ ਬਾਹਰ ਨਹੀਂ ਰਹਿਣ ਦਿੱਤਾ। ਲਗਭਗ ਹਰ ਵਿਸ਼ੇ ਤੇ ਉਸਦੀਆਂ ਰਚਨਾਵਾਂ ਮੌਜੂਦ ਹਨ ਅਤੇ ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਇੱਕ ਗੁੰਝਲ ਨੂੰ ਬਡ਼ੇ ਸਾਦੇ ਅਤੇ ਸਪਸ਼ਟ ਤਰੀਕੇ ਨਾਲ ਹੱਲ ਕੀਤਾ ਗਿਆ ਹੈ। ਕੁਝ ਖੋਜਾਂਜੋ ਗਿਆਨ ਆਰਕਿਮੀਡੀਜ਼ ਨੇ ਛੱਡਿਆ ਹੈ, ਉਹ ਥੋਡ਼੍ਹੇ ਸ਼ਬਦਾਂ ਵਿੱਚ ਇਸ ਪ੍ਰਕਾਰ ਹੈ-
ਹਵਾਲੇ
|
Portal di Ensiklopedia Dunia