ਮਿਸਰ
ਮਿਸਰ (ਅਰਬੀ; مصر, ਅੰਗਰੇਜੀ: Egypt), ਦਫ਼ਤਰੀ ਤੌਰ ’ਤੇ ਮਿਸਰ ਅਰਬ ਗਣਰਾਜ, ਇੱਕ ਦੇਸ ਹੈ ਜਿਹੜਾ ਮੁੱਖ ਤੌਰ 'ਤੇ ਉੱਤਰੀ ਅਫਰੀਕਾ ਵਿੱਚ ਸਥਿਤ ਹੈ ਪਰ ਇਹਦਾ ਸਿਨਾਈ ਪਰਾਇਦੀਪ ਦੱਖਣ-ਪੱਛਮੀ ਏਸ਼ੀਆ ਵਿੱਚ ਇੱਕ ਥਾਂ ਥਲਜੋੜ ਬਣਾਉਂਦਾ ਹੈ। ਇਸ ਪ੍ਰਕਾਰ ਮਿਸਰ ਇੱਕ ਅੰਤਰ-ਮਹਾਂਦੀਪੀ ਦੇਸ਼ ਹੈ, ਅਤੇ ਅਫ਼ਰੀਕਾ, ਭੂ-ਮੱਧ ਖੇਤਰ, ਮੱਧ ਪੂਰਬ ਅਤੇ ਇਸਲਾਮੀ ਜਗਤ ਦੀ ਇਹ ਇੱਕ ਪ੍ਰਮੁੱਖ ਤਾਕਤ ਹੈ। ਇਹਦਾ ਖੇਤਰਫਲ 1010000 ਵਰਗ ਕਿਲੋਮੀਟਰ ਹੈ, ਅਤੇ ਇਹਦੇ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ-ਉੱਤਰ ਵੱਲ ਗਾਜ਼ਾ ਪੱਟੀ ਅਤੇ ਇਜ਼ਰਾਇਲ, ਪੂਰਬ ਵੱਲ ਲਾਲ ਸਾਗਰ, ਦੱਖਣ ਵੱਲ ਸੁਡਾਨ ਅਤੇ ਪੱਛਮ ਵੱਲ ਲੀਬੀਆ ਸਥਿਤ ਹੈ। ਮਿਸਰ, ਅਫ਼ਰੀਕਾ ਅਤੇ ਮੱਧ ਪੂਰਬ ਦੇ ਸਭ ਤੋਂ ਵੱਧ ਅਬਾਦੀ ਵਾਲ਼ੇ ਦੇਸ਼ਾਂ ਵਿੱਚੋਂ ਇੱਕ ਹੈ। ਅੰਦਾਜ਼ੇ ਮੁਤਾਬਕ ਇਹਦੀ 7.90 ਕਰੋੜ ਦੀ ਅਬਾਦੀ ਦਾ ਬਹੁਤਾ ਹਿੱਸਾ ਨੀਲ ਦਰਿਆ ਦੇ ਕੰਢੇ ਵਾਲ਼ੇ ਹਿੱਸੇ ਵਿੱਚ ਰਹਿੰਦਾ ਹੈ। ਨੀਲ ਦਰਿਆ ਦਾ ਇਹ ਇਲਾਕਾ ਲਗਭਗ 40,000 ਵਰਗ ਕਿਲੋਮੀਟਰ (15,000 ਵਰਗ ਮੀਲ) ਦਾ ਹੈ ਅਤੇ ਪੂਰੇ ਦੇਸ਼ ਵਿੱਚ ਸਿਰਫ਼ ਇਸ ਥਾਂ ਹੀ ਖੇਤੀਬਾੜੀ ਯੋਗ ਧਰਤੀ ਮਿਲਦੀ ਹੈ। ਸਹਾਰਾ ਮਾਰੂਥਲ ਦੇ ਇੱਕ ਵੱਡੇ ਹਿੱਸੇ ਵਿੱਚ ਵਿਰਲੀ ਅਬਾਦੀ ਹੀ ਵਸਦੀ ਹੈ। ਮਿਸਰ ਦੇ ਲਗਭਗ ਅੱਧੇ ਲੋਕ ਸ਼ਹਿਰਾਂ ਵਿੱਚ ਰਿਹਾਇਸ਼ ਕਰਦੇ ਹਨ ਜਿਹਨਾਂ ਵਿੱਚ ਨੀਲ ਨਦੀ ਦੇ ਦਹਾਨੇ ਦੇ ਖੇਤਰ ਵਿੱਚ ਵਸੇ ਸੰਘਣੀ ਅਬਾਦੀ ਵਾਲੇ ਸ਼ਹਿਰ ਜਿਵੇਂ ਕਿ ਕਾਹਿਰਾ, ਸਿਕੰਦਰੀਆ ਆਦਿ ਪ੍ਰਮੁੱਖ ਹਨ। ਮਿਸਰ ਦੀ ਮਾਨਤਾ ਇਹਦੀ ਪ੍ਰਾਚੀਨ ਸੱਭਿਅਤਾ ਕਰਕੇ ਹੈ। ਗੀਜ਼ਾ ਪਿਰਾਮਿਡ ਕੰਪਲੈਕਸ ਅਤੇ ਮਹਾਨ ਸਫ਼ਿੰਕਸ ਵਰਗੇ ਪ੍ਰਸਿੱਧ ਸਮਾਰਕ ਇੱਥੇ ਸਥਿਤ ਹੈ। ਮਿਸਰ ਦੇ ਪ੍ਰਾਚੀਨ ਖੰਡਰ ਜਿਵੇਂ ਕਿ ਮੇਂਫਿਸ, ਥੇਬਿਸ, ਕਰਨਾਕ ਅਤੇ ਰਾਜਿਆਂ ਦੀ ਘਾਟੀ ਜੋ ਲਕਸਰ ਦੇ ਬਾਹਰ ਸਥਿਤ ਹਨ, ਪੁਰਾਸਾਰੀ ਪੜ੍ਹਾਈ ਦਾ ਇੱਕ ਮਹੱਤਵਪੂਰਨ ਕੇਂਦਰ ਹਨ। ਇੱਥੋਂ ਦੇ ਸ਼ਾਸਕ ਨੂੰ ਫ਼ਾਰੋ ਨਾਮ ਤੋਂ ਜਾਣਿਆ ਜਾਂਦਾ ਸੀ। ਇਸ ਪਦਵੀ ਦੀ ਵਰਤੋਂ ਇਸਾਈ ਅਤੇ ਇਸਲਾਮੀ ਕਾਲ ਤੋਂ ਪਹਿਲਾਂ ਹੁੰਦਾ ਸੀ। ਇਹਨੂੰ ਫਾਰੋਹ ਵੀ ਲਿਖਦੇ ਹਨ। ਫਾਰੋ ਨੂੰ ਮਿਸਰ ਦੇ ਦੇਵਤੇ ਹੋਰਸ ਦਾ ਅਵਤਾਰ ਮੰਨਿਆ ਜਾਂਦਾ ਸੀ। ਹੋਰਸ ਦਇਓ (ਅਕਾਸ) ਦਾ ਦੇਵਤਾ ਸੀ ਅਤੇ ਇਹਨੂੰ ਸੂਰਜ ਵੀ ਮੰਨਿਆ ਜਾਂਦਾ ਸੀ। ਮਿਸਰ ਦੀ ਅਰਥਚਾਰਾ ਦਾ ਲਗਭਗ 12% ਹਿੱਸਾ ਸੈਰ-ਸਪਾਟਾ ਅਤੇ ਲਾਲ ਸਾਗਰ ਰਿਵੇਰਾ ਵਿੱਚ ਮੌਜੂਦ ਹੈ। ਮੱਧ-ਪੂਰਬ ਵਿੱਚ, ਮਿਸਰ ਦੀ ਮਾਲੀ ਹਾਲਤ ਸਭ ਤੋਂ ਵੱਧ ਵਿਕਸਤ ਅਤੇ ਵਿਵਿਧ ਅਰਥਚਾਰਾਵਾਂ ਵਿੱਚੋਂ ਇੱਕ ਹੈ। ਸੈਰ-ਸਪਾਟਾ, ਖੇਤੀਬਾੜੀ, ਸਨਅਤ ਅਤੇ ਸੇਵਾ ਵਰਗੇ ਖੇਤਰਾਂ ਦਾ ਉਤਪਾਦਨ ਪੱਧਰ ਲਗਭਗ ਇੱਕ ਸਮਾਨ ਹੈ। 2011 ਦੀ ਸ਼ੁਰੂਆਤ ਵਿੱਚ ਮਿਸਰ ਉਸ ਇਨਕਲਾਬ ਦਾ ਗਵਾਹ ਬਣਿਆ, ਜਿਹਦੇ ਰਾਹੀਂ ਮਿਸਰ ਤੋਂ ਹੋਸਨੀ ਮੁਬਾਰਕ ਨਾਂ ਦੇ ਤਾਨਾਸ਼ਾਹ ਦੀ 30 ਵਰ੍ਹਿਆਂ ਦੀ ਹਕੂਮਤ ਦਾ ਖਾਤਮਾ ਹੋਇਆ। ਤਸਵੀਰਾਂ
ਹਵਾਲੇ
|
Portal di Ensiklopedia Dunia