ਇਕ-ਪਾਰਟੀ ਰਿਆਸਤਇਕ-ਪਾਰਟੀ ਰਿਆਸਤ ਜਾਂ ਇਕ-ਪਾਰਟੀ ਪ੍ਰਣਾਲੀ ਇੱਕ ਅਜਿਹਾ ਰਾਜ ਹੈ ਜਿਸ ਵਿੱਚ ਇੱਕ ਰਾਜਨੀਤਿਕ ਪਾਰਟੀ ਨੂੰ ਆਮ ਤੌਰ 'ਤੇ ਮੌਜੂਦਾ ਸੰਵਿਧਾਨ ਦੇ ਅਧਾਰ ਤੇ ਸਰਕਾਰ ਬਣਾਉਣ ਦਾ ਅਧਿਕਾਰ ਹੁੰਦਾ ਹੈ।[1] ਸਾਰੀਆਂ ਹੋਰ ਪਾਰਟੀਆਂ ਨੂੰ ਜਾਂ ਤਾਂ ਗ਼ੈਰਕਾਨੂੰਨੀ ਐਲਾਨ ਦਿੱਤਾ ਜਾਂਦਾ ਹੈ ਜਾਂ ਚੋਣਾਂ ਵਿੱਚ ਸਿਰਫ ਸੀਮਤ ਅਤੇ ਨਿਯੰਤਰਿਤ ਭਾਗੀਦਾਰੀ ਲੈਣ ਦੀ ਆਗਿਆ ਹੁੰਦੀ ਹੈ। ਕਈ ਵਾਰੀ ਡੀ ਫੈਕਟੋ ਇਕ-ਪਾਰਟੀ ਰਾਜ ਦੀ ਵਰਤੋਂ ਇੱਕ ਹਾਵੀ-ਪਾਰਟੀ ਪ੍ਰਣਾਲੀ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ ਜੋ, ਇਕ-ਪਾਰਟੀ ਰਾਜ ਦੇ ਉਲਟ, ਲੋਕਤੰਤਰੀ ਬਹੁ-ਪੱਖੀ ਚੋਣਾਂ ਦੀ ਆਗਿਆ ਦਿੰਦੀ ਹੈ, ਪਰ ਰਾਜਨੀਤਿਕ ਸ਼ਕਤੀ ਦੇ ਮੌਜੂਦਾ ਅਮਲਾਂ ਜਾਂ ਸੰਤੁਲਨ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਵਿਰੋਧੀ ਧਿਰ ਨੂੰ ਚੋਣਾਂ ਜਿੱਤਣ ਤੋਂ ਰੋਕ ਦਿੰਦੀ ਹੈ। ਸੰਕਲਪਇਕ-ਪਾਰਟੀ ਰਿਆਸਤਾ ਵੱਖ-ਵੱਖ ਤਰੀਕਿਆਂ ਦੁਆਰਾ ਆਪਣੇ ਆਪ ਨੂੰ ਪੇਸ਼ ਕਰਦੀਆਂ ਹਨ। ਅਕਸਰ, ਇਕ-ਪਾਰਟੀ ਰਾਜ ਦੇ ਹਮਾਇਤੀ ਦਲੀਲ ਦਿੰਦੇ ਹਨ ਕਿ ਵੱਖ ਵੱਖ ਪਾਰਟੀਆਂ ਦੀ ਹੋਂਦ ਰਾਸ਼ਟਰੀ ਏਕਤਾ ਦੇ ਵਿਰੁੱਧ ਹੈ। ਦੂਸਰੇ ਕਹਿੰਦੇ ਹਨ ਕਿ ਇੱਕ ਪਾਰਟੀ ਲੋਕਾਂ ਦੀ ਮੋਹਰੀ ਹੈ ਅਤੇ ਇਸ ਲਈ ਰਾਜ ਕਰਨ ਇਸ ਦੇ ਹੱਕ ਨੂੰ ਸਵਾਲ ਨਹੀਂ ਕੀਤਾ ਜਾ ਸਕਦਾ ਹੈ। ਸੋਵੀਅਤ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਕਈ ਪਾਰਟੀਆਂ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਦੀਆਂ ਸਨ। ਇਸ ਲਈ ਹੁਣ ਜਦੋਂ ਸੋਵੀਅਤ ਸਮਾਜ ਵਿੱਚ ਇਹ ਗੈਰਹਾਜ਼ਰ ਸੀ। ਇਸ ਲਈ ਸੋਵੀਅਤ ਯੂਨੀਅਨ ਕੋਲ ਸਿਰਫ ਇੱਕ ਪਾਰਟੀ ਸੀ, ਅਰਥਾਤ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ। ਕੁਝ ਇੱਕ-ਪਾਰਟੀ ਰਾਜ ਸਿਰਫ ਵਿਰੋਧੀ ਧਿਰ ਨੂੰ ਉੱਕਾ ਗੈਰ-ਕਾਨੂੰਨੀ ਕਰ ਦਿੰਦਾ ਹੈ, ਜਦਕਿ ਸਹਾਇਕ ਪਾਰਟੀਆਂ ਨੂੰ ਇੱਕ ਸਥਾਈ ਗਠਜੋੜ ਦੇ ਹਿੱਸੇ ਦੇ ਤੌਰ ਕਾਨੂੰਨੀ ਰਹਿਣ ਦਿੰਦਾ ਹੈ। ਐਪਰ, ਇਹ ਪਾਰਟੀਆਂ ਵੱਡੇ ਪੱਧਰ ਤੇ ਜਾਂ ਪੂਰੀ ਤਰ੍ਹਾਂ ਹਾਕਮ ਧਿਰ ਦੇ ਅਧੀਨ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਹੋਂਦ ਦੀ ਸ਼ਰਤ ਵਜੋਂ ਸੱਤਾਧਾਰੀ ਪਾਰਟੀ ਦੇ ਏਕਾਅਧਿਕਾਰ ਨੂੰ ਸਵੀਕਾਰ ਕਰਨਾ ਪੈਂਦਾ ਹੈ` ਇਸ ਦੀਆਂ ਉਦਾਹਰਣਾਂ ਹਨ ਯੂਨਾਈਟਿਡ ਫਰੰਟ ਦੇ ਅਧੀਨ ਪੀਪਲਜ਼ ਰੀਪਬਲਿਕ ਆਫ਼ ਚਾਈਨਾ, ਸਾਬਕਾ ਪੂਰਬੀ ਜਰਮਨੀ ਵਿੱਚ ਨੈਸ਼ਨਲ ਫਰੰਟ ਅਤੇ ਉੱਤਰੀ ਕੋਰੀਆ ਵਿੱਚ ਕੋਰੀਆ ਦੇ ਪੁਨਰਗਠਨ ਲਈ ਡੈਮੋਕਰੇਟਿਕ ਫਰੰਟ। ਦੂਸਰੇ ਗੈਰ-ਪਾਰਟੀ ਮੈਂਬਰਾਂ ਨੂੰ ਵਿਧਾਨ ਸਭਾ ਸੀਟਾਂ ਲਈ ਚੋਣ ਲੜਨ ਦੀ ਇਜ਼ਾਜ਼ਤ ਦੇ ਸਕਦੇ ਹਨ, ਜਿਵੇਂ ਕਿ 1970 ਅਤੇ 1980 ਵਿਆਂ ਵਿੱਚ ਤਾਈਵਾਨ ਦੀ ਤੰਗਵਾਈ ਲਹਿਰ ਅਤੇ ਸਾਬਕਾ ਸੋਵੀਅਤ ਸੰਘ ਦੀਆਂ ਚੋਣਾਂ ਦੇ ਮਾਮਲੇ ਵਿਚ। ਇੱਕ-ਪਾਰਟੀ ਰਾਜਾਂ ਦੀਆਂ ਸੱਤਾਧਾਰੀ ਪਾਰਟੀਆਂ ਨੂੰ ਆਪਣੇ ਦੇਸ਼ਾਂ ਦੇ ਅੰਦਰ ਅਕਸਰ ਪਾਰਟੀ (ਅਰਥਾਤ ਇੱਕੋ ਇੱਕ ਪਾਰਟੀ) ਕਹਿੰਦੇ ਹਨ। ਉਦਾਹਰਣ ਦੇ ਲਈ, ਸੋਵੀਅਤ ਯੂਨੀਅਨ ਦੇ ਹਵਾਲੇ ਨਾਲ, ਪਾਰਟੀ ਦਾ ਅਰਥ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਸੀ ; 1991 ਤੋਂ ਪਹਿਲਾਂ ਦੇ ਜ਼ੈਂਬੀਆ ਦੇ ਗਣਤੰਤਰ ਦੇ ਸੰਬੰਧ ਵਿਚ, ਇਸ ਦਾ ਭਾਵ ਯੂਨਾਈਟਿਡ ਨੈਸ਼ਨਲ ਇੰਡੀਪੈਂਡੈਂਸ ਪਾਰਟੀ ਸੀ। ਜ਼ਿਆਦਾਤਰ ਇਕ-ਪਾਰਟੀ ਰਾਜਾਂ ਵਿੱਚ ਹੇਠਲੀਆਂ ਤਿੰਨ ਸਥਿਤੀਆਂ ਵਿਚੋਂ ਇੱਕ ਬਣ ਕੇ ਪਾਰਟੀਆਂ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ:
ਹਵਾਲੇ
|
Portal di Ensiklopedia Dunia