ਇਟਰਨਲਜ਼ (ਫ਼ਿਲਮ)
ਇਟਰਨਲਜ਼ ਦਾ ਪ੍ਰੀਮੀਅਰ ਲੌਸ ਐਂਜਲਸ ਵਿੱਚ 18 ਅਕਤੂਬਰ, 2021 ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੇ ਫੇਜ਼ 4 ਦੇ ਹਿੱਸੇ ਵੱਜੋਂ 5 ਨਵੰਬਰ, 2021 ਨੂੰ ਜਾਰੀ ਕੀਤਾ ਗਿਆ। ਫ਼ਿਲਮ ਨੇ ਹੁਣ ਤੱਕ ਕੁੱਲ 161 ਮਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕਰ ਲਈ ਹੈ। ਸਾਰਇਟਰਨਲਜ਼ ਇੱਕ ਅਮਰ ਕਿਸਮ ਦੀ ਨਸਲ ਜੋ ਕਿ ਧਰਤੀ ਉੱਤੇ ਕਈ ਵਰ੍ਹਿਆਂ ਤੋਂ ਰਹਿ ਰਹੀ ਹੈ ਅਤੇ ਉਹਨਾਂ ਨੇ ਮਨੁੱਖੀ ਸੱਭਿਅਤਾਵਾਂ ਦੀ ਤਰੱਕੀ ਲਈ ਬਹੁਤ ਯੋਗਦਾਨ ਪਾਇਆ। ਅਵੈਂਜਰਜ਼: ਐਂਡਗੇਮ ਦੀਆਂ ਘਟਨਾਵਾਂ ਤੋਂ ਬਾਅਦ, ਇੱਕ ਅਣਿਆਈ ਤਰਾਸਦੀ ਇਟਰਨਲਜ਼ ਨੂੰ ਇਕੱਠੇ ਹੋਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਕਿ ਮਨੁੱਖਤਾ ਦੇ ਸਭ ਤੋਂ ਪੁਰਾਣੇ ਵੈਰੀਆਂ ਨਾਲ ਲੜ ਸਕਣ ਜੋ ਕਿ ਡੇਵਿਐਂਟਸ ਹਨ। ਅਦਾਕਾਰ ਅਤੇ ਕਿਰਦਾਰ![]()
ਸੰਗੀਤਰਮਿਨ ਜਵਾਡੀ ਨੇ ਇਟਰਨਲਜ਼ ਲਈ ਸੰਗੀਤ ਬਣਾਇਆ ਸੀ ਅਤੇ ਇਸ ਤੋਂ ਪਹਿਲਾਂ ਉਹ ਮਾਰਵਲ ਦੀ ਫ਼ਿਲਮ ਆਇਰਨ ਮੈਨ (2008) ਲਈ ਵੀ ਸੰਗੀਤ ਬਣਾ ਚੁੱਕੇ ਹਨ। ਰਿਲੀਜ਼ਇਟਰਨਲਜ਼ ਦਾ ਪ੍ਰੀਮੀਅਰ ਲੌਸ ਐਂਜਲਸ ਵਿੱਚ 18 ਅਕਤੂਬਰ, 2021 ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੇ ਫੇਜ਼ 4 ਦੇ ਹਿੱਸੇ ਵੱਜੋਂ 5 ਨਵੰਬਰ, 2021 ਨੂੰ ਜਾਰੀ ਕੀਤਾ ਗਿਆ। ਸੈਂਸਰਸ਼ਿਪਇਟਰਨਲਜ਼ ਕਈ ਮੁਲਕਾਂ ਵਿੱਚ ਇੱਕ ਸਮਲਿੰਗੀ ਜੋੜੇ ਨੂੰ ਵਿਖਾਉਣ ਕਾਰਣ ਜਾਰੀ ਨਹੀਂ ਹੋਈ ਜਿਵੇਂ ਕਿ ਸਾਊਦੀ ਅਰਬ, ਕੁਵੈਤ, ਕਤਰ, ਬਹਿਰੀਨ, ਅਤੇ ਓਮਾਨ। ਪਰ, ਕਈ ਮੱਧ ਪੂਰਬੀ ਮੁਲਕ ਜਿਵੇਂ ਕਿ ਸੰਯੁਕਤ ਅਰਬ ਅਮੀਰਾਤ, ਜੌਰਡਨ, ਲੁਬੇਨਾਨ, ਅਤੇ ਮਿਸਰ ਵਿੱਚ ਇਸ ਫ਼ਿਲਮ ਦਾ ਬਦਲਿਆ ਹੋਇਆ ਰੂਪ ਚੱਲ ਰਿਹਾ ਹੈ ਜਿਸ ਵਿੱਚ ਕੋਈ ਮੁਹੱਬਤੀ ਦ੍ਰਿਸ਼ ਨਹੀਂ ਹਨ। ਇਸ ਤੋਂ ਬਿਨਾਂ ਚੀਨ ਵਿੱਚ ਵੀ ਇਹ ਫ਼ਿਲਮ ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈੱਨ ਰਿੰਗਜ਼ ਵਾਂਗ ਕੁੱਝ ਕਾਰਣਾਂ ਕਰਕੇ ਜਾਰੀ ਨਹੀਂ ਕੀਤੀ ਗਈ। |
Portal di Ensiklopedia Dunia