ਇਮੈਨੂਅਲ ਕਾਂਤ
ਇਮੈਨੁਅਲ ਕਾਂਤ (22 ਅਪਰੈਲ 1724 - 12 ਫ਼ਰਵਰੀ 1804) ਇੱਕ ਜਰਮਨ ਫਿਲਾਸਫਰ ਸੀ ਅਤੇ ਇਸਨੂੰ ਆਧੁਨਿਕ ਫਲਸਫੇ ਦੇ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਉਹਦਾ ਮੱਤ ਸੀ ਕਿ ਮਾਨਵੀ ਸੰਕਲਪ ਅਤੇ ਪ੍ਰਾਵਰਗ ਜਗਤ ਅਤੇ ਇਸਦੇ ਨਿਯਮਾਂ ਦੇ ਸਾਡੇ ਨਜ਼ਰੀਏ ਦੀ ਰਚਨਾ ਕਰਦੇ ਹਨ, ਅਤੇ ਇਹ ਕਿ ਤਰਕ ਨੈਤਿਕਤਾ ਦਾ ਸਰੋਤ ਹੈ। ਸਮਕਾਲੀ ਚਿੰਤਨ ਤੇ ਉਸਦੇ ਵਿਚਾਰਾਂ ਦਾ, ਖਾਸਕਰ ਤੱਤ-ਮੀਮਾਂਸਾ, ਗਿਆਨ ਮੀਮਾਂਸਾ, ਨੀਤੀ ਸ਼ਾਸਤਰ, ਰਾਜਨੀਤਕ ਦਰਸ਼ਨ, ਅਤੇ ਸੁਹਜ ਸ਼ਾਸਤਰ ਵਰਗੇ ਖੇਤਰਾਂ ਵਿੱਚ ਅੱਜ ਵੀ ਵੱਡਾ ਪ੍ਰਭਾਵ ਹੈ।[1] ਜੀਵਨੀਇਮੈਨੁਅਲ ਕਾਂਤ ਜਰਮਨੀ ਦੇ ਪੂਰਬੀ ਪ੍ਰਸ਼ਾ ਪ੍ਰਦੇਸ਼ ਦੇ ਅੰਤਰਗਤ, ਕੋਨਿਗੁਜਬਰਗ (Königsland) ਨਗਰ ਵਿੱਚ ਘੋੜਿਆਂ ਦੇ ਸਧਾਰਨ ਸਾਜ ਬਣਾਉਣ ਵਾਲੇ ਦੇ ਘਰ 22 ਅਪਰੈਲ 1724 ਨੂੰ ਪੈਦਾ ਹੋਇਆ ਸੀ। ਕੋਨਿਗੁਜਬਰਗ ਸ਼ਹਿਰ ਅੱਜ ਰੂਸ ਵਿੱਚ ਹੈ ਅਤੇ ਹੁਣ ਇਸਦਾ ਨਾਮ ਕਾਲੀਨਿਨਗਰਾਦ ਹੈ। ਉਸਦੀ ਅਰੰਭਕ ਸਿੱਖਿਆ ਆਪਣੀ ਮਾਤਾ ਦੀ ਦੇਖਭਾਲ ਵਿੱਚ ਹੋਈ ਸੀ, ਜੋ ਆਪਣੇ ਸਮਾਂ ਦੇ ਪਵਿਤਰ ਪੰਥ (ਪਾਇਆਟਿਜਮ) ਨਾਮਕ ਧਾਰਮਿਕ ਅੰਦੋਲਨ ਤੋਂ ਬਹੁਤ ਪ੍ਰਭਾਵਿਤ ਸੀ, ਇਸ ਲਈ ਛੋਟੀ ਉਮਰ ਵਿੱਚ ਹੀ ਉਹ ਧਾਰਮਿਕ ਆਚਰਣ, ਸਰਲ, ਨੇਮਬੱਧ ਅਤੇ ਘਾਲਣਾ ਭਰੇ ਜੀਵਨ ਵਿੱਚ ਰੁਚੀ ਰੱਖਣ ਲੱਗ ਪਿਆ ਸੀ। ਆਪਣੀ ਪੂਰੀ ਜਿੰਦਗੀ ਵਿੱਚ ਉਸਨੇ ਕਦੇ ਕੋਨਿਗੁਜਬਰਗ ਤੋਂ ਦਸ ਮੀਲ ਤੋਂ ਪਾਰ ਤੱਕ ਯਾਤਰਾ ਨਹੀਂ ਸੀ ਕੀਤੀ।[2] 16 ਸਾਲ ਦੀ ਉਮਰ ਵਿੱਚ, ਕਾਲੇਜੀਅਮ ਫੀਡੇਰਿਕਿਏਨਮ ਦੀ ਸਿੱਖਿਆ ਖ਼ਤਮ ਕਰ, ਉਹ ਕੋਨਿਗਜਬਰਗ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ, ਜਿੱਥੇ ਛੇ ਸਾਲ (1746 ਤੱਕ) ਉਸਨੇ ਭੌਤਿਕ ਸ਼ਾਸਤਰ, ਹਿਸਾਬ, ਦਰਸ਼ਨ ਅਤੇ ਧਰਮਸ਼ਾਸਤਰ ਦਾ ਅਧਿਐਨ ਕੀਤਾ। ਹਵਾਲੇ
|
Portal di Ensiklopedia Dunia