ਇਸਤੋਨੀਆ
ਇਸਤੋਨੀਆ, ਅਧਿਕਾਰਕ ਤੌਰ 'ਤੇ ਇਸਤੋਨੀਆ ਗਣਰਾਜ, ਉੱਤਰੀ ਯੂਰਪ ਦੇ ਬਾਲਟਿਕ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਫ਼ਿਨਲੈਂਡ ਦੀ ਖਾੜੀ, ਪੱਛਮ ਵੱਲ ਬਾਲਟਿਕ ਸਾਗਰ, ਦੱਖਣ ਵੱਲ ਲਾਤਵੀਆ (343 ਕਿ. ਮੀ.) ਅਤੇ ਪੂਰਬ ਵੱਲ ਪੀਪਸ ਝੀਲ ਅਤੇ ਰੂਸ (338.6 ਕਿ. ਮੀ.)[9] ਨਾਲ ਲੱਗਦੀਆਂ ਹਨ। ਬਾਲਟਿਕ ਸਾਗਰ ਦੇ ਦੂਜੇ ਪਾਸੇ, ਪੱਛਮ ਵੱਲ ਸਵੀਡਨ ਅਤੇ ਉੱਤਰ ਵੱਲ ਫ਼ਿਨਲੈਂਡ ਪੈਂਦੇ ਹਨ। ਇਸਦਾ ਕੁੱਲ ਖੇਤਰਫਲ 45.227 ਵਰਗ ਕਿ. ਮੀ. ਹੈ ਅਤੇ ਮੌਸਮ ਸਮਸ਼ੀਤੋਸ਼ਣ ਜਲਵਾਯੂ ਤੋਂ ਪ੍ਰਭਾਵਤ ਹੈ। ਇਸਤੋਨੀਆਈ ਲੋਕ ਫ਼ਿਨ ਵੰਸ਼ ਦੇ ਹੀ ਹਨ ਅਤੇ ਉਹਨਾਂ ਦੀ ਅਧਿਕਾਰਕ ਭਾਸ਼ਾ, ਇਸਤੋਨੀਆਈ ਤੇ ਫ਼ਿਨਲੈਂਡੀ ਭਾਸ਼ਾਵਾਂ ਵਿੱਚ ਬਹੁਤ ਸਮਾਨਤਾਵਾਂ ਹਨ। ਇਸਤੋਨੀਆ ਇੱਕ ਸੰਸਦੀ, ਲੋਕਤੰਤਰੀ ਗਣਰਾਜ ਹੈ ਅਤੇ ਪੰਦਰਾਂ ਕਾਊਂਟੀਆਂ ਵਿੱਚ ਵੰਡਿਆ ਹੋਇਆ ਹੈ। ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਤਾਲਿੰਨ ਹੈ। ਕੇਵਲ 12.9 ਲੱਖ ਦੀ ਅਬਾਦੀ ਦੇ ਨਾਲ, ਇਸਤੋਨੀਆ, ਯੂਰਪੀ ਸੰਘ, ਯੂਰੋਜ਼ੋਨ ਅਤੇ ਉੱਤਰੀ ਅੰਧ ਸੰਧੀ ਸੰਗਠਨ ਦੇ ਸਭ ਤੋਂ ਘੱਟ ਅਬਾਦੀ ਵਾਲੇ ਮੈਂਬਰਾਂ 'ਚੋਂ ਇੱਕ ਹੈ। ਇਸਦੀ ਪ੍ਰਤੀ ਜੀਅ ਕੁੱਲ ਘਰੇਲੂ ਉਪਜ, ਸਾਬਕਾ ਸੋਵੀਅਤ ਗਣਤੰਤਰਾਂ 'ਚੋਂ ਸਭ ਤੋਂ ਵੱਧ ਹੈ[10]। ਇਹ ਵਿਸ਼ਵ ਬੈਂਕ ਵੱਲੋਂ "ਉੱਚ-ਆਮਦਨ ਅਰਥਚਾਰਾ", ਅੰਤਰਰਾਸ਼ਟਰੀ ਮਾਇਕ ਕੋਸ਼ (ਆਈ. ਐੱਮ. ਐੱਫ਼.) ਵੱਲੋਂ "ਉੱਨਤ ਅਰਥਚਾਰਾ" ਵਜੋਂ ਅਨੁਸੂਚਿਤ ਕੀਤਾ ਗਿਆ ਹੈ ਅਤੇ ਇਹ 'ਆਰਥਕ ਸਹਿਯੋਗ ਤੇ ਉੱਨਤੀ ਸੰਗਠਨ' ਦਾ ਵੀ ਮੈਂਬਰ ਹੈ। ਸੰਯੁਕਤ ਰਾਸ਼ਟਰ ਇਸਨੂੰ ਬਹੁਤ ਜ਼ਿਆਦਾ "ਮਾਨਵ ਵਿਕਾਸ ਸੂਚਕ" ਵਾਲਾ ਉੱਨਤ ਦੇਸ਼ ਗਿਣਦਾ ਹੈ। ਇਹ ਦੇਸ਼ ਪ੍ਰੈੱਸ ਦੀ ਅਜ਼ਾਦੀ, ਆਰਥਿਕ ਅਜ਼ਾਦੀ, ਰਾਜਨੀਤਕ ਅਜ਼ਾਦੀ ਅਤੇ ਪੜ੍ਹਾਈ ਦੇ ਖੇਤਰਾਂ ਵਿੱਚ ਵੀ ਮੋਹਰੀ ਹੈ। ਸ਼ਬਦ ਉਤਪਤੀਇੱਕ ਸਿਧਾਂਤ ਦੇ ਮੁਤਾਬਕ ਇਸਤੋਨੀਆ ਦਾ ਮੌਜੂਦਾ ਨਾਮ ਰੋਮਨ ਇਤਿਹਾਸਕਾਰ 'ਤਾਸੀਤਸ' ਦੀ ਰਚਨਾ 'ਜਰਮੇਨੀਆ' (ਲਗਭਗ 98 ਈਸਵੀ) ਵਿੱਚ ਦਰਸਾਏ ਗਏ ਐਸਤੀ(Aesti) ਤੋਂ ਉਪਜਿਆ ਹੈ[11]। ਦੂਜੇ ਪਾਸੇ, ਪੁਰਾਤਨ ਸਕੈਂਡੀਨੇਵੀਅਨ ਗਾਥਾਵਾਂ 'ਆਈਸਤਲੈਂਡ'(Eistland) ਨਾਮਕ ਜਗ੍ਹਾ ਦਾ ਜ਼ਿਕਰ ਕਰਦੀਆਂ ਹਨ। ਇਹ ਨਾਮ ਡੱਚ, ਡੈਨਿਸ਼, ਜਰਮਨ, ਸਵੀਡਿਸ਼ ਅਤੇ ਨਾਰਵੇਈ ਭਾਸ਼ਾਵਾਂ ਵਿੱਚ ਏਸਟੋਨਿਆ ਲਈ ਵਰਤੇ ਜਾਣ ਵਾਲੇ ਸ਼ਬਦ 'ਐਸਤਲੈਂਡ'(Estland) ਨਾਲ ਮੇਲ ਖਾਂਦਾ ਹੈ। ਪੂਰਵਕਾਲੀ ਲਾਤੀਨੀ ਅਤੇ ਹੋਰ ਅਨੁਵਾਦਾਂ ਵਿੱਚ ਇਸਨੂੰ ਏਸਤੀਆ(Estia) ਜਾਂ ਹੇਸਤੀਆ(Hestia) ਵੀ ਆਖਿਆ ਗਿਆ ਹੈ। ਭੂਗੋਲ![]() ![]() ![]() ![]() ਇਸਤੋਨੀਆ ਦੀ ਲਾਤਵੀਆ ਨਾਲ 267 ਕਿ.ਮੀ. ਅਤੇ ਰੂਸ ਨਾਲ 297 ਕਿ.ਮੀ. ਲੰਮੀ ਭੂ-ਸਰਹੱਦ ਹੈ। 1920 ਤੋਂ ਲੈ ਕੇ 1945 ਤੱਕ, ਇਸਤੋਨੀਆ ਦੀ ਰੂਸ ਨਾਲ ਸਰਹੱਦ ਉੱਤਰ-ਪੂਰਬ ਵੱਲ ਨਾਰਵਾ ਨਦੀ ਅਤੇ ਦੱਖਣ-ਪੂਰਬ ਵੱਲ ਪੇਚੋਰੀ (ਪੇਤਸੇਰੀ) ਤੋਂ ਅਗਾਂਹ ਜਾਂਦੀ ਸੀ, ਜਿਵੇਂ ਕਿ 1920 ਦੀ 'ਤਾਰਤੂ ਅਮਨ ਸੰਧੀ' ਵਿੱਚ ਮਿਥਿਆ ਗਿਆ ਸੀ। ਪਰ ਇਹ 2300 ਵਰਗ ਕਿ.ਮੀ. ਦਾ ਇਲਾਕਾ ਸਤਾਲਿਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਨਾਲ ਮਿਲਾ ਦਿੱਤਾ ਜਿਸ ਕਰਕੇ ਅਜੇ ਤੱਕ ਵੀ ਰੂਸ ਅਤੇ ਏਸਟੋਨਿਆ ਦੀ ਸਰਹੱਦ ਸਪਸ਼ਟ ਰੂਪ 'ਚ ਨਿਰਧਾਰਤ ਨਹੀਂ ਹੈ। ਏਸਟੋਨਿਆ ਫ਼ਿਨਲੈਂਡ ਦੀ ਖਾੜੀ ਦੇ ਤੁਰੰਤ ਪਾਰ ਬਾਲਟਿਕ ਸਾਗਰ ਦੇ ਪੂਰਬੀ ਤਟਾਂ ਤੇ ਹੈ। ਇਹ ਚੜ੍ਹਵੇਂ ਪੂਰਬੀ ਯੂਰਪ ਪਲੇਟਫ਼ਾਰਮ ਦੇ ਸਮਤਲ ਉੱਤਰ-ਪੱਛਮੀ ਪਾਸੇ 57.3° ਤੇ 59.5° ਉੱਤਰ ਅਤੇ 21.5° ਤੇ 28.1° ਪੂਰਬ ਵਿਚਕਾਰ ਹੈ। ਔਸਤ ਉਚਾਈ ਸਿਰਫ਼ 50 ਮੀਟਰ (164 ਫ਼ੁੱਟ) ਹੈ ਅਤੇ ਸਭ ਤੋਂ ਉੱਚੀ ਜਗ੍ਹਾ ਦੱਖਣ-ਪੂਰਬ ਵਿੱਚ ਸੂਰ ਮੁਨਾਮਾਗੀ (Suur Munamägi) ਹੈ ਜਿਸਦੀ ਉਚਾਈ 318 ਮੀਟਰ (1043 ਫ਼ੁੱਟ) ਹੈ। ਪੂਰੀ ਤਟ-ਰੇਖਾ ਦੀ ਲੰਬਾਈ 3794 ਕਿ. ਮੀ.(2357 ਮੀਲ) ਹੈ ਜਿਸ ਉੱਤੇ ਅਨੇਕਾਂ ਜਲਡਮਰੂ-ਮੱਧ ਅਤੇ ਖਾੜੀਆਂ ਹਨ। ਟਾਪੂਆਂ ਅਤੇ ਦੀਪਾਂ ਦੀ ਕੁੱਲ ਸੰਖਿਆ 1500 ਦੇ ਕਰੀਬ ਮੰਨੀ ਜਾਂਦੀ ਹੈ। ਉਹਨਾਂ 'ਚੋਂ ਦੋ ਤਾਂ ਵੱਖਰੀਆਂ ਕਾਊਂਟੀਆਂ ਬਣਨ ਯੋਗ ਵੱਡੇ ਹਨ : ਸਾਰੇਮਾ(Saaremaa) ਅਤੇ ਹਿਯੂਮਾ( Hiiumaa)[12]। ਸਾਰੇਮਾ ਵਿੱਚ ਹਾਲ ਵਿੱਚ ਹੀ ਛੋਟਾ ਜਿਹਾ ਵੱਜਰਾਂ ਦੇ ਟੋਇਆਂ ਦਾ ਝੁਰਮਟ ਪਾਇਆ ਗਿਆ ਹੈ ਜਿਹਨਾਂ ਵਿੱਚੋਂ ਸਭ ਤੋਂ ਵੱਡੇ ਦਾ ਨਾਂ ਕਾਲੀ (Kaali) ਹੈ। ਤਸਵੀਰਾਂ
ਹਵਾਲੇ
|
Portal di Ensiklopedia Dunia