ਇਸਲਾਮੀ ਕਲੰਡਰਇਸਲਾਮੀ ਕਲੰਡਰ, ਮੁਸਲਿਮ ਕਲੰਡਰ ਜਾਂ ਹਿਜਰੀ ਕਲੰਡਰ (AH)[1][2] ਇੱਕ ਚੰਦਰ ਕਲੰਡਰ ਹੈ, ਜਿਸ ਵਿੱਚ ਸਾਲ ਵਿੱਚ ਬਾਰਾਂ ਮਹੀਨੇ ਅਤੇ 354 ਜਾਂ 355 ਦਿਨ ਹੁੰਦੇ ਹਨ। ਇਹ ਨਾ ਸਿਰਫ ਮੁਸਲਮਾਨ ਦੇਸ਼ਾਂ ਵਿੱਚ ਪ੍ਰਯੋਗ ਹੁੰਦਾ ਹੈ ਸਗੋਂ ਇਸਨੂੰ ਪੂਰੇ ਸੰਸਾਰ ਦੇ ਮੁਸਲਮਾਨ ਵੀ ਇਸਲਾਮਿਕ ਧਾਰਮਿਕ ਪੁਰਬਾਂ ਨੂੰ ਮਨਾਣ ਦਾ ਠੀਕ ਸਮਾਂ ਮਿਥਣ ਲਈ ਪ੍ਰਯੋਗ ਕਰਦੇ ਹਨ। ਇਹ ਸੌਰ ਕਲੰਡਰ ਨਾਲੋਂ 11 ਦਿਨ ਛੋਟਾ ਹੈ ਇਸ ਲਈ ਇਸਲਾਮੀ ਧਾਰਮਿਕ ਮਿਤੀਆਂ, ਜੋ ਕਿ ਇਸ ਕਲੰਡਰ ਦੇ ਅਨੁਸਾਰ ਮਿਥੀਆਂ ਹੁੰਦੀਆਂ ਹਨ, ਹਰ ਸਾਲ ਪਿਛਲੇ ਸੌਰ ਕਲੰਡਰ ਨਾਲੋਂ 11 ਦਿਨ ਪਿੱਛੇ ਹੋ ਜਾਂਦੀਆਂ ਹਨ। ਇਸਨੂੰ ਹਿਜਰਾ ਜਾਂ ਹਿਜਰੀ ਵੀ ਕਹਿੰਦੇ ਹਨ, ਕਿਉਂਕਿ ਇਸਦਾ ਪਹਿਲਾ ਸਾਲ ਉਹ ਸਾਲ ਹੈ ਜਿਸ ਵਿੱਚ ਕਿ ਹਜਰਤ ਮੁਹੰਮਦ ਨੇ ਮੱਕਾ ਸ਼ਹਿਰ ਤੋਂ ਮਦੀਨੇ ਦੇ ਵੱਲ ਹਿਜਰਤ ਕੀਤੀ ਸੀ। ਹਰ ਸਾਲ ਦੇ ਨਾਲ ਸਾਲ ਗਿਣਤੀ ਦੇ ਬਾਅਦ ਵਿੱਚ H ਜੋ ਹਿਜਰ ਨੂੰ ਦੱਸਦਾ ਹੈ ਜਾਂ AH (ਲਾਤੀਨੀ: ਐਨੋ ਹੇਜਿਰੀ (anno Hegirae) (ਹਿਜਰ ਦੇ ਸਾਲ ਵਿੱਚ) ਲਗਾਇਆ ਜਾਂਦਾ ਹੈ।[3] ਹਿਜਰ ਤੋਂ ਪਹਿਲਾਂ ਦੇ ਕੁੱਝ ਸਾਲ (BH) ਦਾ ਪ੍ਰਯੋਗ ਇਸਲਾਮਿਕ ਇਤਹਾਸ ਨਾਲ ਸੰਬੰਧਤ ਘਟਨਾਵਾਂ ਦੇ ਹਵਾਲੇ ਲਈ ਲਾਇਆ ਜਾਂਦਾ ਹੈ, ਜਿਵੇਂ ਮੁਹੰਮਦ ਸਾਹਿਬ ਦਾ ਜਨਮ ਲਈ 53 BH। ਵਰਤਮਾਨ ਹਿਜਰੀ ਸਾਲ 1430 AH ਹੈ। ਹਿਜਰੀ ਜਾਂ ਇਸਲਾਮੀ ਮਹੀਨੇ
ਹਵਾਲੇ
|
Portal di Ensiklopedia Dunia