ਇੰਦਰਜੀਤ ਹਸਨਪੁਰੀ
ਇੰਦਰਜੀਤ ਹਸਨਪੁਰੀ (19 ਅਗਸਤ 1932 – 8 ਅਕਤੂਬਰ 2009) ਪੰਜਾਬੀ ਗੀਤਕਾਰ, ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਸੀ। ਜੀਵਨਇੰਦਰਜੀਤ ਹਸਨਪੁਰੀ ਦਾ ਜਨਮ 19 ਅਗਸਤ 1932 ਨੂੰ ਮਾਤਾ ਭਗਵਾਨ ਕੌਰ, ਪਿਤਾ ਜਸਵੰਤ ਸਿੰਘ ਦੇ ਘਰ, ਨਾਨਕਾ ਪਿੰਡ ਅਕਾਲਗੜ੍ਹ, ਜ਼ਿਲ੍ਹਾ ਲੁਧਿਆਣਾ, (ਪੰਜਾਬ) ਵਿੱਚ ਹੋਇਆ ਸੀ।[1] ਆਪਣੇ ਜੀਵਨ ਦੇ 15 ਸਾਲ ਉਸ ਨੇ ਦਿੱਲੀ ਵਿੱਚ ਗੁਜਾਰੇ। ਉਸ ਦੇ ਪਿਤਾ ਕਿੱਤੇ ਵਜੋਂ ਠੇਕੇਦਾਰ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਤਾ ਅਤੇ ਤਿੰਨ ਭੈਣਾ ਨਾਲ ਆਪਣੇ ਜੱਦੀ ਪਿੰਡ ਹਸਨਪੁਰ, ਲੁਧਿਆਣਾ ਜ਼ਿਲ੍ਹਾ, ਪੰਜਾਬ ਵਿੱਚ ਆ ਗੁਆ। 8 ਅਕਤੂਬਰ 2009 ਨੂੰ ਲੁਧਿਆਣਾ ਵਿਖੇ ਉਸ ਦੀ ਮੌਤ ਹੋ ਗਈ ਸੀ।[2] ਫਿਲਮਾਂਗੀਤਕਾਰੀਇੰਦਰਜੀਤ ਹਸਨਪੁਰੀ ਗੀਤਕਾਰ ਸੀ। ਉਸ ਦੁਆਰਾ ਲਿਖਿਆ ਗਿਆ ਉਸ ਦਾ ਪਹਿਲਾ ਗੀਤ "ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢ ਕੇ ਖੈਰ ਨਾ ਪਾਈਂ' ਸਾਦੀ ਬਖਸ਼ੀ ਨਾਮੀ ਗਾਇਕ ਨੇ ਗਾਇਆ। ਇਸ ਗੀਤ ਨਾਲ ਉਸ ਨੂੰ ਬਹੁਤ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਸਾਰੇ ਗੀਤ ਲਿਖੇ। ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦਾ ਗਾਇਆ " ਲੱਕ ਹਿੱਲੇ ਮਜਾਜਣ ਜਾਂਦੀ ਦਾ" ਉਸ ਦੇ ਮਸ਼ਹੂਰ ਗੀਤਾਂ ਵਿਚੋਂ ਇੱਕ ਹੈ। ਇਨ੍ਹਾਂ ਦੁਆਰਾ ਲਿਖੇ ਗੀਤਾਂ ਨੂੰ ਪੰਜਾਬ ਦੇ ਲਗਭਗ ਸਾਰੇ ਗਾਇਕਾਂ ਦੁਆਰਾ ਗਾਇਆ ਗਿਆ।
ਕਿਤਾਬਾਂ
ਹਵਾਲੇ
|
Portal di Ensiklopedia Dunia