ਲੁਧਿਆਣਾ ਜ਼ਿਲ੍ਹਾ![]() ਲੁਧਿਆਣਾ ਜ਼ਿਲ੍ਹਾ ਭਾਰਤੀ ਪੰਜਾਬ ਦੇ ੨੩ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜੋ ਕਿ ਖੇਤਰਫ਼ਲ ਅਤੇ ਆਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਲੁਧਿਆਣਾ ਸ਼ਹਿਰ, ਜੋ ਕਿ ਪੰਜਾਬ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜ਼ਿਲ੍ਹਾ ਹੈੱਡਕੁਆਰਟਰ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੭ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ।[1] ੨੦੧੧ ਦੀ ਜਨਗਣਨਾ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁੱਲ ਵਸੋਂ ੩੪,੯੮,੭੩੯ ਸੀ ਅਤੇ ਪਿਛਲੇ ਕੁੱਝ ਅਰਸੇ ਵਿੱਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ।[2] ਭੂਗੋਲਿਕ ਸਥਿਤੀਜ਼ਿਲ੍ਹਾ ਲੁਧਿਆਣਾ ਸਭ ਤੋਂ ਕੇਂਦਰੀ ਤੌਰ 'ਤੇ ਸਥਿਤ ਜ਼ਿਲ੍ਹਾ ਹੈ, ਜੋ ਕਿ ਪੰਜਾਬ ਰਾਜ ਦੇ ਮਾਲਵਾ ਖੇਤਰ ਵਿੱਚ ਪੈਂਦਾ ਹੈ। ਇਹ ਜ਼ਿਲ੍ਹਾ ਉੱਤਰ ਵੱਲ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ, ਜੋ ਇਸਨੂੰ ਜਲੰਧਰ ਜ਼ਿਲ੍ਹੇ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਵੱਖ ਕਰਦਾ ਹੈ। ਇਹਨਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹਾ ਪੰਜ ਹੋਰ ਜ਼ਿਲ੍ਹਿਆਂ ਨਾਲ ਵੀ ਸੀਮਾ ਸਾਂਝੀ ਕਰਦਾ ਹੈ: ਰੂਪਨਗਰ, ਪੂਰਬ ਵੱਲ; ਫਤਹਿਗੜ੍ਹ ਸਾਹਿਬ, ਦੱਖਣੀ-ਪੂਰਬ ਵੱਲ; ਮਲੇਰਕੋਟਲਾ ਅਤੇ ਬਰਨਾਲਾ, ਦੱਖਣ ਵੱਲ; ਅਤੇ ਮੋਗਾ, ਪੱਛਮ ਵੱਲ ਹਨ। ਜ਼ਿਲ੍ਹੇ ਨਾਲ ਸੰਬੰਧਤ ਸਖ਼ਸੀਅਤਾਂਆਜ਼ਾਦੀ ਘੁਲਾਟੀਏ
ਕਰਮ ਸਿੰਘ ਪਿੰਡ ਸੇਹ ਕਲਾਕਾਰ
ਹਵਾਲੇ
|
Portal di Ensiklopedia Dunia