ਈਦਗਾਹ![]() ਈਦਗਾਹ ਜਾਂ ਈਦ ਗਾਹ (ਉਰਦੂ:عید گاہ ; ਬੰਗਾਲੀ: ঈদগাহ) ਦੱਖਣ ਏਸ਼ੀਆਈ ਇਸਲਾਮੀ ਸਭਿਆਚਾਰ ਵਿੱਚ ਬਾਗਲਿਆ ਹੋਇਆ ਖੁੱਲ੍ਹਾ ਮੈਦਾਨ ਹੁੰਦਾ ਹੈ ਜੋ ਆਮ ਤੌਰ ਤੇ ਸ਼ਹਿਰ ਤੋਂ ਬਾਹਰ (ਜਾਂ ਬਾਹਰਵਾਰ) ਈਦ ਦੀਆਂ ਨਮਾਜਾਂ ਈਦ ਅਲ ਫਿੱਤਰ ਅਤੇ ਈਦ ਅਲ-ਅਜ੍ਹਾ ਲਈ ਰਾਖਵਾਂ ਹੁੰਦਾ ਹੈ। ਇਹ ਆਮ ਤੌਰ ਤੇ ਇੱਕ ਜਨਤਕ ਸਥਾਨ ਹੁੰਦਾ ਹੈ ਜੋ ਕਿ ਸਾਲ ਦੇ ਦੂਜੇ ਸਮਿਆਂ ਲਈ ਨਮਾਜ ਲਈ ਨਹੀਂ ਵਰਤਿਆ ਜਾਂਦਾ।[1] ਈਦ ਦੇ ਦਿਨ ਤੇ, ਪਹਿਲੀ ਗੱਲ ਜੋ ਮੁਸਲਮਾਨ ਸਵੇਰੇ ਕਰਦੇ ਹਨ ਇਹ ਹੈ ਕਿ ਉਹ ਆਮ ਤੌਰਤੇ ਇੱਕ ਵੱਡੇ ਖੁੱਲ੍ਹੇ ਮੈਦਾਨ ਵਿੱਚ ਇਕੱਤਰ ਹੁੰਦੇ ਹਨ ਅਤੇ ਮੁਹੰਮਦ ਦੀਆਂ ਸੁੰਨੀ ਰਵਾਇਤਾਂ ਦੇ ਅਨੁਸਾਰ ਵਿਸ਼ੇਸ਼ ਨਮਾਜਾਂ ਅਦਾ ਕਰਦੇ ਹਨ।[2][3][4] ਹਾਲਾਂਕਿ ਈਦਗਾਹ ਸ਼ਬਦ ਹਿੰਦੁਸਤਾਨੀ ਮੂਲ ਦਾ ਹੈ, ਕਿਸੇ ਵੀ ਅਰਬੀ ਸ਼ਬਦ ਦੀ ਘਾਟ ਕਾਰਨ ਇਸ ਸ਼ਬਦ ਦਾ ਇਸਤੇਮਾਲ ਦੁਨੀਆ ਭਰ ਦੇ ਅਜਿਹੇ ਖੁੱਲ੍ਹੇ ਸਥਾਨਾਂ ਲਈ ਕੀਤਾ ਜਾ ਸਕਦਾ ਹੈ ਜਿੱਥੇ ਮੁਸਲਮਾਨ ਈਦ ਦੀਆਂ ਨਮਾਜਾਂ ਅਦਾ ਕਰਦੇ ਹਨ। ਈਦਗਾਹ ਦਾ ਜ਼ਿਕਰ ਕਾਜੀ ਨਜਰੁਲ ਇਸਲਾਮ ਦੀ ਪ੍ਰਸਿੱਧ ਬੰਗਾਲੀ ਕਵਿਤਾ, ਓ ਮਨ ਰੋਮਜ਼ਨੇਅ ਓਈ ਰੋਜਰ ਸ਼ੇਸ਼ੇ ਵਿੱਚ ਮਿਲਦਾ ਹੈ। ਸ਼ਰੀਅਤ ਵਿੱਚਸਭ ਤੋਂ ਪਹਿਲੀ "ਈਦਗਾਹ", ਮਦੀਨਾ ਵਿੱਚ ਮਸਜਿਦ ਅਲ ਨਬਾਵੀ ਤੋਂ ਕਰੀਬ 1,000 ਕਦਮ ਦੂਰ ਸ਼ਹਿਰ ਦੇ ਬਾਹਰਵਾਰ ਸਥਾਪਿਤ ਕੀਤੀ ਗਈ ਸੀ।[5] , ਈਦਗਾਹ ਵਿੱਚ ਨਮਾਜ ਅਦਾ ਕਰਨ ਸੰਬੰਧੀ ਅਨੇਕ ਵਿਦਵਤਾਪੂਰਨ ਰਾਵਾਂ ਹਨ, ਜੋ ਸ਼ਰੀਅਤ (ਇਸਲਾਮੀ ਕਾਨੂੰਨ) ਵਿੱਚ ਦਸੀਆਂ ਗਈਆਂ ਹਨ। ਹਵਾਲੇ
|
Portal di Ensiklopedia Dunia