ਈਦਗਾਹ (ਕਹਾਣੀ)
ਈਦਗਾਹ ਭਾਰਤ ਦੇ ਲਿਖਾਰੀ ਮੁਨਸ਼ੀ ਪ੍ਰੇਮਚੰਦ ਦੀ ਲਿਖੀ ਹਿੰਦੁਸਤਾਨੀ ਕਹਾਣੀ ਹੈ।[2][3] ਇਹ ਪ੍ਰੇਮਚੰਦ ਦੀਆਂ ਸਭ ਤੋਂ ਵਧ ਚਰਚਿਤ ਕਹਾਣੀਆਂ ਵਿੱਚੋਂ ਇੱਕ ਹੈ।[4] ਪਲਾਟਈਦਗਾਹ ਇੱਕ ਚਾਰ ਸਾਲਾ ਹਾਮਿਦ ਨਾਂ ਦੇ ਅਨਾਥ ਦੀ ਕਹਾਣੀ ਹੈ ਜੋ ਆਪਣੀ ਦਾਦੀ ਅਮੀਨਾ ਨਾਲ ਰਹਿੰਦਾ ਹੈ। ਕਹਾਣੀ ਦੇ ਨਾਇਕ ਹਾਮਿਦ ਦੇ ਮਾਤਾ-ਪਿਤਾ ਹਾਲ ਹੀ ਵਿੱਚ ਇਸ ਦੁਨੀਆ ਤੋਂ ਹਮੇਸ਼ਾ ਵਾਸਤੇ ਚਲੇ ਗਏ ਹਨ; ਹਾਲਾਂਕਿ ਉਸ ਦੀ ਦਾਦੀ ਨੇ ਉਸਨੂੰ ਦੱਸਿਆ ਹੈ ਕਿ ਉਸ ਦੇ ਪਿਤਾ ਪੈਸੇ ਕਮਾਉਣ ਗਏ ਹਨ ਅਤੇ ਉਸਦੀ ਮਾਂ ਉਸ ਲਈ ਅਜੀਬ ਤੋਹਫੇ ਲੈਣ ਲਈ ਅੱਲ੍ਹਾ ਕੋਲ ਗਈ ਹੈ। ਇਹ ਗੱਲ ਹਮੀਦ ਨੂੰ ਉਮੀਦ ਨਾਲ ਭਰ ਦਿੰਦੀ ਹੈ, ਅਤੇ ਉਨ੍ਹਾਂ ਦੀ ਗਰੀਬੀ ਅਤੇ ਉਸ ਦੇ ਪੋਤੇ ਦੀ ਤੰਦਰੁਸਤੀ ਬਾਰੇ ਅਮੀਨਾ ਦੀ ਚਿੰਤਾ ਦੇ ਬਾਵਜੂਦ, ਹਾਮਿਦ ਖੁਸ਼ ਅਤੇ ਸਕਾਰਾਤਮਕ ਬੱਚਾ ਹੈ। ਕਹਾਣੀ ਦੀ ਸ਼ੁਰੂਆਤ ਈਦ ਦੀ ਸਵੇਰ ਨੂੰ ਹੁੰਦੀ ਹੈ ਜਦੋਂ ਹਾਮਿਦ ਪਿੰਡ ਦੇ ਹੋਰ ਮੁੰਡਿਆਂ ਨਾਲ ਈਦਗਾਹ ਲਈ ਨਿਕਲਦਾ ਹੈ। ਹਾਮਿਦ ਖਾਸ ਤੌਰ ਤੇ ਆਪਣੇ ਦੋਸਤਾਂ ਦੇ ਅੱਗੇ ਨੀਵਾਂ ਹੁੰਦਾ ਹੈ, ਮਾੜੇ ਕੱਪੜੇ ਪਾਏ ਹਨ ਅਤੇ ਭੁੱਖ ਦਾ ਮਾਰਿਆ ਹੈ, ਅਤੇ ਤਿਉਹਾਰ ਲਈ ਸਿਰਫ ਤਿੰਨ ਪੈਸਾ ਈਦੀ ਦੇ ਰੂਪ ਵਿੱਚ ਉਸ ਕੋਲ ਹਨ। ਦੂਜੇ ਮੁੰਡੇ ਝੂਟੇ ਲੈਣ, ਮਿੱਠੀਆਂ ਚੀਜ਼ਾਂਅਤੇ ਸੁੰਦਰ ਮਿੱਟੀ ਦੇ ਖਿਡੌਣਿਆਂ ਤੇ ਆਪਣੀ ਜੇਬ ਦਾ ਪੈਸਾ ਖਰਚ ਕਰਦੇ ਹਨ ਅਤੇ ਹਾਮਿਦ ਨੂੰ ਖਿਝਾਉਂਦੇ ਹਨ ਜਦੋਂ ਉਹ ਇਸ ਨੂੰ ਪਲ ਭਰ ਦੀ ਖੁਸ਼ੀ ਲਈ ਪੈਸੇ ਦੀ ਬਰਬਾਦੀ ਦੇ ਰੂਪ ਵਿੱਚ ਰੱਦ ਕਰਦਾ ਹੈ। ਜਦੋਂ ਕਿ ਉਸ ਦੇ ਦੋਸਤ ਆਪਣੇ ਮਜ਼ੇ ਲੈਂ ਰਹੇ ਹਨ, ਉਹ ਆਪਣੇ ਲਾਲਚ ਨੂੰ ਜਿੱਤ ਲੈਂਦਾ ਹੈ ਅਤੇ ਇੱਕ ਹਾਰਡਵੇਅਰ ਦੀ ਦੁਕਾਨ ਤੇ ਜਾਂਦਾ ਹੈ ਅਤੇ ਇਹ ਸੋਚਦਿਆਂ ਕੀ ਰੋਟੀਆਂ ਸੇਕਦੀਆਂ ਕਿਵੇਂ ਉਸਦੀ ਦਾਦੀ ਦੀਆਂ ਉਂਗਲਾਂ ਸੇਕੀਆਂ ਜਾਂਦੀਆਂ ਹਨ ਉਥੋਂ ਇੱਕ ਚਿਮਟਾ ਖਰੀਦ ਲੈਂਦਾ ਹੈ। ਜਦੋਂ ਉਹ ਪਿੰਡ ਵਾਪਸ ਆਉਂਦੇ ਹਨ ਤਾਂ ਹਾਮਿਦ ਦੇ ਦੋਸਤ ਉਸ ਨੂੰ ਉਸ ਦੀ ਖਰੀਦ ਲਈ ਖਿਝਾਉਂਦੇ ਹਨ, ਆਪਣੇ ਚਾਕੂਆਂ ਤੇ ਆਪਣੇ ਖਿਡੌਣਿਆਂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ। ਹਾਮਿਦ ਕਈ ਹੁਸ਼ਿਆਰ ਦਲੀਲਾਂ ਦੇ ਨਾਲ ਜਵਾਬ ਦਿੰਦਾ ਹੈ ਅਤੇ ਕੁਝ ਸਮੇਂ ਬਾਅਦ ਉਹਦੇ ਦੋਸਤ ਆਪਣੇ ਖਿਡੌਣਿਆਂ ਨਾਲੋਂ ਚਿਮਟੇ ਤੇ ਜ਼ਿਆਦਾ ਮੋਹਿਤ ਹੋ ਜਾਂਦੇ ਹਨ, ਇੱਥੋਂ ਤੱਕ ਕਿ ਉਸ ਨਾਲ ਆਪਣੀਆਂ ਚੀਜ਼ਾਂ ਵਟਾ ਲੈਣ ਦੀ ਵੀ ਪੇਸ਼ਕਸ਼ ਕਰਦੇ ਹਨ, ਜੋ ਹਾਮਿਦ ਨੇ ਨਹੀਂ ਮੰਨੀ। ਇਹ ਕਹਾਣੀ ਇੱਕ ਦਿਲ-ਟੁੰਬ ਲੈਣ ਵਾਲੈ ਤੋੜੇ ਨਾਲ ਖਤਮ ਹੁੰਦੀ ਹੈ ਜਦੋਂ ਹਮੀਦ ਨੇ ਆਪਣੀ ਦਾਦੀ ਨੂੰ ਚਿਮਟੇ ਦਾ ਤੋਹਫ਼ਾ ਦੇ ਦਿੱਤਾ। ਪਹਿਲਾਂ ਉਹ ਉਸ ਨੂੰ ਮੇਲੇ ਵਿੱਚ ਖਾਣ ਜਾਂ ਪੀਣ ਲਈ ਕੁਝ ਖ਼ਰੀਦਣ ਦੀ ਬਜਾਏ ਚਿਮਟਾ ਖਰੀਦਣ ਲਈ ਝਿੜਕਦੀ ਹੈ, ਜਦ ਤੱਕ ਹਾਮਿਦ ਨੇ ਉਸ ਨੂੰ ਯਾਦ ਨਹੀਂ ਕਰਾ ਦਿਤਾ ਕਿ ਉਹਰੋਜ਼ਾਨਾ ਆਪਣੀਆਂ ਉਂਗਲਾਂ ਕਿਵੇਂ ਸਾੜ ਲੈਂਦੀ ਹੈ। ਉਹ ਇਸ ਤੇ ਫੁੱਟ ਫੁੱਟ ਕੇ ਰੋ ਪੈਂਦੀ ਹੈ ਅਤੇ ਉਸਦੀ ਰਹਿਮਦਿਲੀ ਲਈ ਉਸ ਨੂੰ ਦੁਆਵਾਂ ਦਿੰਦੀ ਹੈ। ਹਵਾਲੇ
|
Portal di Ensiklopedia Dunia