ਈਮਾਨ ਮਰਸਲ
ਈਮਾਨ ਮਰਸਲ (إيمان مرسال) (ਜਨਮ 30 ਨਵੰਬਰ 1966) ਅਰਬੀ ਦੇ ਸਭ ਤੋਂ ਸ੍ਰੇਸ਼ਠ ਜਵਾਨ ਕਵੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਉਹ ਮਿਸਰ ਦੀ ਜੰਮੀ ਪਲੀ ਹੈ।[1] ਅਰਬੀ ਵਿੱਚ ਉਸ ਦੇ ਚਾਰ ਕਾਵਿ-ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਚੋਣਵੀਆਂ ਕਵਿਤਾਵਾਂ ਦਾ ਇੱਕ ਸੰਗ੍ਰਿਹ, ਖਾਲੇਦ ਮੱਤਾਵਾ ਦੇ ਕੀਤੇ ਅੰਗਰੇਜ਼ੀ ਅਨੁਵਾਦ ਵਿੱਚ, ਦੀਜ ਆਰ ਨਾਟ ਆਰੇਂਜੇਸ, ਮਾਏ ਲਵ ਸਿਰਲੇਖ ਹੇਠ 2008 ਵਿੱਚ ਸ਼ੀਪ ਮੇਡੋ ਪ੍ਰੇਸ ਵਲੋਂ ਪ੍ਰਕਾਸ਼ਿਤ ਹੋਇਆ। ਅਰਬੀ ਸਾਹਿਤ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਈਮਾਨ ਨੇ ਬਹੁਤ ਸਾਲ ਕਾਹਿਰਾ ਵਿੱਚ ਸਾਹਿਤਕ-ਸਾਂਸਕ੍ਰਿਤਕ ਪੱਤਰਕਾਵਾਂ ਦਾ ਸੰਪਾਦਨ ਕੀਤਾ। 1998 ਵਿੱਚ ਉਹ ਅਮਰੀਕਾ ਚੱਲੀ ਗਈ ਅਤੇ ਫਿਰ ਕਨਾਡਾ। ਅੰਗਰੇਜ਼ੀ ਦੇ ਇਲਾਵਾ ਫਰੈਂਚ, ਜਰਮਨ, ਇਤਾਲਵੀ, ਹਿਬਰੂ, ਸਪੈਨਿਸ਼ ਅਤੇ ਡਚ ਵਿੱਚ ਵੀ ਉਸ ਦੀ ਕਵਿਤਾਵਾਂ ਦਾ ਅਨੁਵਾਦ ਹੋ ਚੁੱਕਿਆ ਹੈ। ਉਸ ਨੇ ਦੁਨੀਆਂ-ਭਰ ਵਿੱਚ ਸਾਹਿਤਕ ਸਮਾਰੋਹਾਂ ਵਿੱਚ ਸ਼ਿਰਕਤ ਕੀਤੀ ਹੈ ਅਤੇ ਕਵਿਤਾ-ਪਾਠ ਕੀਤਾ ਹੈ। ਉਹ ਅਡਮਾਂਮੈਂਟਨ, ਕੈਨੇਡਾ ਵਿੱਚ ਰਹਿੰਦੀ ਹੈ ਅਤੇ ਅਲਬਰਟਾ ਯੂਨੀਵਰਸਿਟੀ ਵਿੱਚ ਅਰਬੀ ਸਾਹਿਤ ਪੜ੍ਹਾਉਂਦੀ ਹੈ। ਹਵਾਲੇਬਾਹਰੀ ਕੜੀਆਂ
|
Portal di Ensiklopedia Dunia