ਈਸ਼ਵਰ ਚੰਦਰ ਵਿਦਿਆਸਾਗਰ
ਈਸ਼ਵਰ ਚੰਦਰ ਵਿਦਿਆਸਾਗਰ (26 ਸਤੰਬਰ 1820 - 29 ਜੁਲਾਈ 1891),[1] ਦਾ ਬਚਪਨ ਦਾ ਨਾਂ ਈਸ਼ਵਰ ਚੰਦਰ ਬੰਦੋਪਾਧਿਆਏ (Ishshor Chôndro Bôndopaddhae), ਇੱਕ ਬੰਗਾਲੀ ਵਿਦਵਾਨ ਅਤੇ ਭਾਰਤੀ ਉਪਮਹਾਦਵੀਪ ਦਾ ਇੱਕ ਅਹਿਮ ਬੰਗਾਲ ਦਾ ਮੁੱਖ ਸਮਾਜ ਸੁਧਾਰਕ ਸੀ।[2][3] ਉਹ ਇੱਕ ਦਾਰਸ਼ਨਿਕ, ਅਕਾਦਮਿਕ ਸਿੱਖਿਅਕ, ਲੇਖਕ, ਅਨੁਵਾਦਕ, ਪ੍ਰਿੰਟਰ, ਪ੍ਰਕਾਸ਼ਕ, ਉੱਦਮੀ, ਸੁਧਾਰਕ ਸੀ। ਬੰਗਾਲੀ ਗੱਦ ਨੂੰ ਆਸਾਨ ਅਤੇ ਆਧੁਨਿਕ ਬਣਾਉਣ ਦੇ ਉਨ੍ਹਾਂ ਦੇ ਯਤਨ ਮਹੱਤਵਪੂਰਨ ਹਨ। ਉਸਨੇ ਬੰਗਾਲੀ ਅੱਖਰ ਅਤੇ ਰੂਪ ਨੂੰ ਵੀ ਤਰਕਸੰਗਤ ਅਤੇ ਸਰਲ ਬਣਾਇਆ, ਜੋ ਕਿ ਚਾਰੇਲ ਵਿਲਕੀਨਜ਼ ਅਤੇ ਪੰਚਾਂਨ ਕਰਮਕਰ ਨੇ 1780 ਵਿੱਚ ਪਹਿਲੀ ਬੰਗਾਲੀ ਟਾਈਪ ਲੱਕੜੀ ਦੇ ਅਖੱਰ ਕੱਟ ਕੇ ਬਣਾਉਣ ਤੋਂ ਬਾਅਦ ਹੀ ਬਦਲਿਆ ਗਿਆ। ਉਹ ਹਿੰਦੂ ਵਿਧਵਾਵਾਂ ਦੇ ਪੁਨਰਵਿਆਹ ਦੇ ਸਭ ਤੋਂ ਪ੍ਰਮੁੱਖ ਮੁਹਿੰਮਕਾਰ ਸਨ।[4][5] ਉਸ ਨੇ ਵਿਧਾਨਕ ਕੈਂਸਲ ਵਿੱਚ ਇਸ ਲਈ ਅਰਜ਼ੀ ਦਿੱਤੀ। ਵਿਰੋਧੀ ਧਿਰ ਨੇ ਵੀ ਵਿਰੋਧ ਵਿੱਚ ਅਰਜ਼ੀ ਦਿੱਤੀ। ਭਾਰੀ ਵਿਰੋਧ ਦੇ ਬਾਵਜੂਦ ਲਾਰਡ ਡਲਹੌਜ਼ੀ ਨੇ ਵਿਅਕਤੀਗਤ ਤੌਰ 'ਤੇ ਬਿਲ ਨੂੰ ਅੰਤਿਮ ਰੂਪ ਦੇ ਦਿੱਤਾ ਭਾਵੇਂ ਇਸ ਨੂੰ ਹਿੰਦੂ ਰੀਤੀ-ਰਿਵਾਜਾਂ ਦੀ ਇੱਕ ਵੱਡੀ ਉਲੰਘਣਾ ਮੰਨਿਆ ਜਾਂਦਾ ਸੀ ਪਰ ਹਿੰਦੂ ਵਿਧਵਾਵਾਂ ਦੇ ਪੁਨਰਵਿਆਹ ਦਾ ਕਾਨੂੰਨ,1856 ਪਾਸ ਕੀਤਾ ਗਿਆ।[6][7] ਉਨ੍ਹਾਂ ਨੂੰ ਸੰਸਕ੍ਰਿਤ ਕਾਲਜ, ਕਲਕੱਤਾ (ਜਿੱਥੇ ਉਹਨਾਂ ਗ੍ਰੈਜੂਏਸ਼ਨ ਕੀਤੀ) ਤੋਂ ਸੰਸਕ੍ਰਿਤ ਸਾਹਿਤ ਅਤੇ ਦਰਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ " ਵਿਦਿਆਸਗਰ " ( ਸੰਸਕ੍ਰਿਤ ਵਿੱਦਿਆ ਦਾ ਅਰਥ ਗਿਆਨ ਅਤੇ ਸਾਗਰ ਅਰਥ ਦਾ ਸਮੁੰਦਰ) ਦਾ ਖ਼ਿਤਾਬ ਮਿਲਿਆ। ਕੈਮਬ੍ਰਿਜ ਦੇ ਮਸ਼ਹੂਰ ਗਣਿਤ-ਸ਼ਾਸਤਰੀ ਅਨਿਲ ਕੁਮਾਰ ਗਾਇਨ ਨੇ ਉਹਨਾਂ ਦੇ ਸਨਮਾਨ ਵਿੱਚ ਵਿਦਿਆਸਾਗਰ ਯੂਨੀਵਰਸਿਟੀ ਦੀ ਸਥਾਪਨਾ ਕੀਤੀ।[8] 2004 ਵਿੱਚ ਵਿਦਿਆਸਾਗਰ ਨੂੰ ਬੀਬੀਸੀ ਦੇ ਸਭ ਤੋਂ ਮਹਾਨ ਬੰਗਾਲੀ ਚੋਣ ਵਿੱਚ 9 ਵੇਂ ਨੰਬਰ 'ਤੇ ਰੱਖਿਆ ਗਿਆ।[9][10][11] ਜੀਵਨੀ![]() ਈਸ਼ਵਰ ਚੰਦਰਾ ਬੰਦੋਪਾਧਿਆਏ ਦਾ ਜਨਮ ਇੱਕ ਬੰਗਾਲੀ ਹਿੰਦੂ ਬ੍ਰਾਹਮਣ ਪਰਿਵਾਰ ਵਿੱਚ 26 ਸਤੰਬਰ 1820 ਨੂੰ ਪੱਛਮੀ ਬੰਗਾਲ ਵਿੱਚ ਪੱਛਮੀ ਮੇਦਨਾਪੁਰ ਜ਼ਿਲੇ ਦੇ ਘਾਟਲ ਸਬ-ਡਿਵੀਜ਼ਨ ਵਿੱਚ ਬੀਰਸਿੰਘੇ ਪਿੰਡ ਵਿੱਚ ਦੀ ਠਾਕੁਰਦਾਸ ਬੰਦੋਪਾਧਿਆਏ ਅਤੇ ਭਗਵਤੀ ਦੇਵੀ ਦੀ ਕੁੱਖੋਂ ਹੋਇਆ। 9 ਸਾਲ ਦੀ ਉਮਰ ਵਿੱਚ ਉਹ ਕਲਕੱਤਾ ਚਲਾ ਗਿਆ।ਈਸ਼ਵਰ ਚੰਦਰ ਵਿਦਿਆਸਾਗਰ ਬੰਗਾਲ ਦੀ ਪੁਨਰ ਜਾਗ੍ਰਤੀ ਤੇ ਸੁਧਾਰਵਾਦੀ ਲਹਿਰ ਦੀ ਪ੍ਰਮੁੱਖ ਹਸਤੀ ਸਨ। ਵਿਦਿਆਸਾਗਰ ਨੇ ਜਵਾਨੀ ਵਿੱਚ ਪੈਰ ਧਰਦਿਆਂ ਹੀ ਦਕਿਆਨੂਸੀ ਬ੍ਰਾਹਮਣਵਾਦੀ ਰਵਾਇਤਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ 1941 ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਸੰਸਕ੍ਰਿਤ ਕਾਲਜ ਦੇ ਮੁਖੀ ਬਣ ਗਏ। ਆਪਣੇ ਮਾਨਵਵਾਦੀ ਵਿਚਾਰਾਂ ਉੱਤੇ ਪਹਿਰਾ ਦਿੰਦਿਆਂ ਉਨ੍ਹਾ ਬਿਨਾਂ ਜਾਤੀ ਤੇ ਲਿੰਗ-ਭੇਦ ਦੇ ਕਾਲਜ ਦੇ ਦਰ ਸਭ ਲਈ ਖੋਲ੍ਹ ਦਿੱਤੇ। ਉਨ੍ਹਾ ਕਾਲਜ ਵਿੱਚ ਅਧਿਆਪਕ ਲੱਗਣ ਲਈ ਰੱਖੀ ਗਈ ਬ੍ਰਾਹਮਣ ਹੋਣ ਦੀ ਸ਼ਰਤ ਵੀ ਹਟਾ ਦਿੱਤੀ। ਉਨ੍ਹਾਂ ਸੰਸਕ੍ਰਿਤ ਦੀ ਥਾਂ ਬੰਗਲਾ ਭਾਸ਼ਾ ਨੂੰ ਪਹਿਲ ਦਿੱਤੀ ਅਤੇ ਇਸ ਲਈ ਨਵੀਂ ਲਿਪੀ ਤਿਆਰ ਕੀਤੀ। ਉਨ੍ਹਾ ਦੀ ਇਸ ਪ੍ਰਾਪਤੀ ਬਾਰੇ ਰਬਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਉਨ੍ਹਾ ਦਾ ਇਹ ਇੱਕੋ ਕੰਮ ਹੀ ਬੰਗਾਲੀ ਸਮਾਜ ਲਈ ਵੱਡਾ ਯੋਗਦਾਨ ਹੈ।[12] ਵਿਧਵਾ ਪੁਨਰ ਵਿਆਹਵਿਦਿਆਸਾਗਰ ਨੇ ਭਾਰਤ ਵਿੱਚ ਔਰਤਾਂ ਦੀ ਸਥਿਤੀ ਉੱਚਾ ਚੁੱਕਣ ਦਾ ਵਿਸ਼ੇਸ਼ ਤੌਰ 'ਤੇ ਉੱਦਮ ਕੀਤਾ, ਖਾਸ ਕਰਕੇ ਬੰਗਾਲ ਵਿਚ। ਬਦਲਵੇਂ ਸਮਾਜਾਂ ਜਾਂ ਪ੍ਰਣਾਲੀਆਂ ਨੂੰ ਸਥਾਪਤ ਕਰਨ ਦੀ ਮੰਗ ਕਰਨ ਵਾਲੇ ਕੁਝ ਹੋਰ ਸੁਧਾਰਕਾਂ ਦੇ ਉਲਟ, ਉਸਨੇ ਸਮਾਜ ਨੂੰ ਅੰਦਰੋਂ ਬਦਲਣ ਦੀ ਕੋਸ਼ਿਸ਼ ਕੀਤੀ।[13] ਉਨ੍ਹਾਂ ਲੜਕੀਆਂ ਦੀ ਪੜ੍ਹਾਈ ਦਾ ਬੀੜਾ ਚੁੱਕਿਆ ਅਤੇ ਆਪਣੇ ਖਰਚੇ ਉੱਤੇ ਕੁੜੀਆਂ ਦੇ 35 ਸਕੂਲ ਖੋਲ੍ਹੇ, ਜਿਨ੍ਹਾਂ ਵਿੱਚ ਉਸ ਸਮੇਂ 1300 ਵਿਦਿਆਰਥਣਾਂ ਪੜ੍ਹਦੀਆਂ ਸਨ।ਅਕਸ਼ੈ ਕੁਮਾਰ ਦੱਤਾ ਵਰਗੇ ਲੋਕਾਂ ਦੀ ਸਹਾਇਤਾ ਨਾਲ, ਵਿਦਿਆਸਰਗਰ ਨੇ ਵਿਧਵਾਵਾਂ ਨੂੰ ਹਿੰਦੂ ਸਮਾਜ ਵਿੱਚ ਪੁਨਰਵਿਆਹ ਕਰਾਉਣ ਦੀ ਲਹਿਰ ਦੀ ਸ਼ੁਰੂਆਤ ਕੀਤੀ। ਕਈ ਵਾਰ ਤਾਂ ਇਹ ਹੁੰਦਾ ਸੀ ਕਿ ਵੱਡੀ ਉਮਰ ਵਿੱਚ ਮਰਦ ਦੂਜਾ ਵਿਆਹ ਕਰਵਾ ਲੈਂਦੇ ਸਨ ਤੇ ਉਹਨਾਂ ਦੀ ਨਵੀਂ ਪਤਨੀ ਦੀ ਉਮਰ ਏਨੀ ਛੋਟੀ ਹੁੰਦੀ ਕਿ ਮਾਸਿਕ ਧਰਮ ਦੀ ਕਿਰਿਆ ਵੀ ਸਹੁਰੇ ਘਰ ਆ ਕੇ ਸ਼ੁਰੂ ਹੁੰਦੀ ਸੀ। ਪਤੀ ਦੀ ਮੌਤ ਤੋੰ ਬਾਅਦ ਅਜਿਹੀਆਂ ਕੁੜੀਆਂ ਵਿਧਵਾ ਹੋ ਕੇ ਆਪਣੇ ਪੇਕੇ ਧਰ ਆ ਜਾਂਦੀਆਂ। ਇਹਨਾਂ ਨੂੰ ਬਾਅਦ ਵਿੱਚ ਸਖ਼ਤ ਕੰਮ ਕਰਨਾ ਪੈਂਦਾ,ਕਾਫ਼ੀ ਤਸ਼ਦੱਦ, ਪਾਬੰਦੀਆਂ ਸਹਿਣੀਆਂ ਪੈਂਦੀਆਂ ਤੇ ਪਰਾਇਆਂ ਵਾਂਗ ਦੇਖਿਆ ਜਾਂਦਾ। ਅਪਮਾਨਜਨਕ ਤਰੀਕੇ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਕਰਨ ਤੋਂ ਅਸਮਰੱਥ ਹੋ ਕੇ, ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਘਰੋਂ ਭੱਜ ਜਾਂਦੀਆਂ ਅਤੇ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਵੇਸਵਾਜਗਰੀ ਵੱਲ ਤੋਰ ਲੈਂਦੀਆਂ।1853 ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਕਿ ਕਲਕੱਤਾ ਦੀ ਆਬਾਦੀ 12,718 ਵੇਸਵਾਵਾਂ ਸਨ। ਕਈ ਵਿਧਵਾਵਾਂ ਆਪਣੇ ਸਿਰ ਮੁੰਨਾ ਲੈਂਦੀਆਂ ਅਤੇ ਚਿੱਟੀਆਂ ਸਾੜੀਆਂ ਪਾ ਲੈਂਦੀਆਂ ਤਾਂ ਪੁਰਸ਼ਾਂ ਤੋਂ ਧਿਆਨ ਖਿੱਚਿਆ ਨਾ ਜਾਵੇ। ਉਹਨਾਂ ਦੇ ਦੁਖਦਾਈ ਜੀਵਨ ਦੀ ਹਾਲਤ ਦੇਖ ਕੇ ਵਿਦਿਆਸਗਰ ਨੇ ਇਸ ਨਾਵਾਜਬ ਵਿਵਹਾਰ ਨੂੰ ਬਦਲਣ ਬਾਰੇ ਸੋਚਿਆ।[14] ਉਨ੍ਹਾਂ ਉਸ ਸਮੇਂ ਦੇ ਸਮਾਜ ਵਿੱਚ ਪ੍ਰਚਲਤ ਵਿਧਵਾਵਾਂ ਦੇ ਵਿਆਹ ਦੀ ਮਨਾਹੀ ਦਾ ਡਟ ਕੇ ਵਿਰੋਧ ਕੀਤਾ ਅਤੇ ਸਮੂਹਿਕ ਵਿਆਹ ਸਮਾਰੋਹ ਜਥੇਬੰਦ ਕੀਤੇ। ਉਨ੍ਹਾ ਆਪਣੇ ਇੱਕੋ-ਇੱਕ ਬੇਟੇ ਦਾ ਵਿਆਹ ਵੀ ਇੱਕ ਬਾਲ ਵਿਧਵਾ ਨਾਲ ਕੀਤਾ। ਸੰਨ 1855 ਵਿੱਚ ਵਿਦਿਆਸਾਗਰ ਨੇ ਭਾਰਤ ਦੇ ਗਵਰਨਰ ਜਨਰਲ ਨੂੰ ਇੱਕ ਦਰਖਾਸਤ ਦੇ ਕੇ ਮੰਗ ਕੀਤੀ ਕਿ ਵਿਧਵਾ ਵਿਆਹ ਉੱਤੇ ਲੱਗੀ ਰੋਕ ਹਟਾਈ ਜਾਵੇ। ਉਨ੍ਹਾ ਦੇ ਯਤਨਾਂ ਸਦਕਾ ਹੀ 1856 ਵਿੱਚ ਕਾਨੂੰਨ ਪਾਸ ਕਰਕੇ ਵਿਧਵਾ ਵਿਆਹ ਉੱਤੇ ਲੱਗੀਆਂ ਸਭ ਮਨੂੰਵਾਦੀ ਰੋਕਾਂ ਨੂੰ ਹਟਾ ਦਿੱਤਾ ਗਿਆ।[12] ਬੰਗਾਲੀ ਅੱਖਰ ਅਤੇ ਭਾਸ਼ਾ ਦੇ ਪੁਨਰ ਨਿਰਮਾਣਉਸਨੇ ਬੰਗਾਲੀ ਅੱਖਰ ਅਤੇ ਸਧਾਰਨ ਬੰਗਾਲੀ ਟਾਈਪੋਗ੍ਰਾਫੀ ਨੂੰ ਬਾਰਾਂ ਸਵਰ ਅਤੇ 40 ਵਿਅੰਜਨ ਦੀ ਵਰਣਮਾਲਾ (ਅਸਲ ਵਿੱਚ ਅਬੂਗਾਗਾ ) ਵਿੱਚ ਬਦਲ ਦਿੱਤਾ। ਸਨਮਾਨ![]() ![]() ਈਸ਼ਵਰ ਚੰਦਰਾ ਵਿਦਿਆਸਾਗਰ ਨੇ ਆਪਣੀ ਜ਼ਿੰਦਗੀ ਦੇ ਆਖਰੀ 20 ਸਾਲ ਸੰਥਾਲ ਕਬੀਲੇ ਵਿੱਚ 'ਨੰਦਨ ਕਾਨਨ' ਵਿੱਚ ਅਤੇ ਝਾਰਖੰਡ ਦੇ ਜ਼ਮਟਾਰਾ ਜ਼ਿਲੇ ਦੇ ਕਰਰਮਾਰ ਵਿਖੇ ਬਿਤਾਏ। ਇਸ ਸਨਮਾਨ ਵਿੱਚ ਕਰਤਰਮਾਰ ਸਟੇਸ਼ਨ ਦਾ ਨਾਂ ਬਦਲ ਕੇ ' ਵਿਦਿਆਜਾਗਰ' ਰੇਲਵੇ ਸਟੇਸ਼ਨ ਰੱਖਿਆ ਗਿਆ। ਹਵਾਲੇ
ਬਾਹਰੀ ਲਿੰਕ |
Portal di Ensiklopedia Dunia