ਉਂਨਾਵ ਜ਼ਿਲਾ
ਉਂਨਾਵ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਜ਼ਿਲਾ ਹੈ, ਇਸ ਦੀ ਤਹਿਸੀਲ ਉਂਨਾਵ ਹੈ। ਇਹ ਜਿਲ੍ਹਾ ਲਖਨਊ ਡਵੀਜ਼ਨ ਦਾ ਹਿੱਸਾ ਹੈ। ਇਤਿਹਾਸ636 ਈ. ਵਿੱਚ ਚੀਨੀ ਯਾਤਰੀ ਹਿਊਨਸਾਂਗ 3 ਮਹੀਨਿਆਂ ਤੱਕ ਕੰਨੌਜ ਵਿਖੇ ਰੁਕਿਆ ਸੀ। ਇੱਥੋਂ ਉਹ 26 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਾਫੋਤੀਪੋਕੂਲੋ (ਨਵਦੇਵਕੂਲ) ਪਹੁੰਚਿਆ ਸੀ ਜੋ ਕਿ ਗੰਗਾ ਦੇ ਪੂਰਬੀ ਕੰਢੇ 'ਤੇ ਸਥਿੱਤ ਸੀ। ਇਹ ਅੰਦਾਜ਼ਨ 5 ਕਿਲੋਮੀਟਰ ਦੇ ਦਾਇਰੇ ਵਿੱਚ ਸਥਿੱਤ ਸੀ ਅਤੇ ਇੱਥੇ ਦੇਵ ਮੰਦਰ ਤੋਂ ਇਲਾਵਾ ਕਈ ਬੋਧੀ ਮੱਠਾਂ ਤੇ ਸਤੂਪ ਬਣੇ ਸਨ। 1857 ਦੇ ਅਜ਼ਾਦੀ ਸੰਗਰਾੰ ਦੌਰਾਨ ਇੱਥੇ ਵੀ ਝੜਪਾਂ ਹੋਈਆਂ ਸਨ। ਅਰਥਚਾਰਾ2006 ਵਿੱਚ ਪੰਚਾਇਤ ਰਾਜ ਮੰਤਰਾਲੇ ਨੇ ਉਂਨਾਵ ਜਿਲ੍ਹੇ ਦਾ ਨਾਂਅ ਦੇਸ਼ ਦੇ ਸਭ ਤੋਂ ਪਛੜੇ 250 ਜਿਲ੍ਹਿਆਂ ਦੀ ਸੂਚੀ (ਕੁੱਲ 640 ਵਿੱਚੋਂ) ਵਿੱਚ ਪਾ ਦਿੱਤਾ ਸੀ। ਇਹ ਜਿਲ੍ਹਾ ਉੱਤਰ ਪ੍ਰਦੇਸ ਦੇ ਉਨ੍ਹਾਂ 34 ਜਿਲ੍ਹਿਆਂ ਵਿੱਚੋਂ ਹੈ ਜੋ ਕਿ ਬੈਕਵਰਡ ਰੀਜਨ ਗਰਾਂਟ ਫੰਡ ਪ੍ਰੋਗਰਾਮ ਤਹਿਤ ਫੰਡ ਪ੍ਰਾਪਤ ਕਰਦੇ ਹਨ।[1] ਤਹਿਸੀਲਾਂਉਂਨਾਵ ਜਿਲ੍ਹੇ ਨੂੰ 6 ਤਹਿਸੀਲਾਂ ਵਿੱਚ ਵੰਡਿਆ ਗਿਆ ਹੈ- ਉਂਨਾਵ, ਹਸਨਗੰਜ, ਸਾਫ਼ੀਪੁਰ, ਪੁਰਵਾ, ਬੀਘਾਪੁਰ ਅਤੇ ਬਾਂਗਰਮਊ। ਇਸਦੇ 16 ਵਿਕਾਸ ਬਲਾਕ ਹਨ- ਗੰਜ ਮੋਰਦਾਬਾਦ, ਬਾਂਗਰਮਊ, ਫਤਹਿਪੁਰ ਚੌਰਾਸੀ, ਸਾਫ਼ੀਪੁਰ, ਮੀਂਆਗੰਜ, ਉਰਸ, ਹਸਨਗੰਜ, ਨਵਾਬਗੰਜ, ਪੁਰਵਾ, ਅਸੋਹਾ, ਹਿਲੌਲੀ, ਬੀਘਾਪੁਰ, ਸੁਮੇਰਪੁਰ, ਬਿਚੀਆ, ਸਿਕੰਦਰਪੁਰ ਸਿਰੌਸੀ, ਅਤੇ ਸਿਕੰਦਰਪੁਰ ਕਰਨ। ਉਂਨਾਵ ਚੋਣ ਹਲਕੇ ਤੋਂ, ਭਾਰਤੀ ਰਾਸ਼ਟਰੀ ਸੰਸਦ ਲਈ, ਮੌਜੂਦਾ ਚੁਣਿਆ ਪ੍ਰਤੀਨਿਧੀ ਸਾਕਸ਼ੀ ਮਹਾਰਾਜ ਹੈ। ਹਵਾਲੇ
|
Portal di Ensiklopedia Dunia