ਉਦਿਤ ਰਾਜ
ਉਦਿਤ ਰਾਜ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ।[1] ਉਹ ਲੋਕ ਸਭਾ ਵਿੱਚ 2014 ਤੋਂ 2019 ਦੇ ਵਿਚਕਾਰ ਸੰਸਦ ਮੈਂਬਰ ਰਿਹਾ, ਉੱਤਰ-ਪੱਛਮੀ ਦਿੱਲੀ ਨੂੰ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ ਪੇਸ਼ ਕਰਦਾ ਰਿਹਾ ਸੀ। ਰਾਜ ਐਸ.ਸੀ. / ਐਸ.ਟੀ. ਭਾਈਚਾਰੇ ਦਾ ਆਲ ਇੰਡੀਆ ਕਨਫੈਡਰੇਸ਼ਨ ਦਾ ਕੌਮੀ ਚੇਅਰਮੈਨ ਵੀ ਹੈ।[2][3] ਮੁੱਢਲੀ ਜ਼ਿੰਦਗੀ ਅਤੇ ਸਿੱਖਿਆਰਾਜ ਦਾ ਜਨਮ ਉੱਤਰ ਪ੍ਰਦੇਸ਼ ਦੇ ਰਾਮਨਗਰ ਵਿੱਚ ਹੋਇਆ ਸੀ।[4] ਉਸਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬੀ.ਏ. ਦੀ ਪੜ੍ਹਾਈ ਕੀਤੀ ਅਤੇ 1980 ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹਨ ਲਈ ਚਲਾ ਗਿਆ ਸੀ। ਉਹ 1988 ਵਿਚ ਇੰਡੀਅਨ ਰੈਵੀਨਿਊ ਸਰਵਿਸ ਲਈ ਚੁਣਿਆ ਗਿਆ ਸੀ ਅਤੇ ਉਸਨੇ ਨਵੀਂ ਦਿੱਲੀ ਵਿਖੇ ਡਿਪਟੀ ਕਮਿਸ਼ਨਰ, ਜੁਆਇੰਟ ਕਮਿਸ਼ਨਰ ਅਤੇ ਇਨਕਮ ਟੈਕਸ ਦੇ ਵਧੀਕ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ। 24 ਨਵੰਬਰ 2003 ਨੂੰ ਉਸਨੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਇੰਡੀਅਨ ਜਸਟਿਸ ਪਾਰਟੀ ਬਣਾਈ। ਰਾਜਨੀਤਿਕ ਕਰੀਅਰਰਾਜ 23 ਫਰਵਰੀ 2014 ਨੂੰ ਭਾਜਪਾ ਵਿੱਚ ਸ਼ਾਮਿਲ ਹੋਇਆ ਸੀ। ਪਿਛਲੇ ਸਮੇਂ ਵਿੱਚ ਉਸਨੇ ਭਾਜਪਾ ਦਾ ਵਿਰੋਧ ਕੀਤਾ ਸੀ,[5] ਪਰ ਲੋਕ ਸਭਾ ਲਈ ਭਾਜਪਾ ਦੀ ਟਿਕਟ ਮਿਲਣ ਤੋਂ ਬਾਅਦ ਉਸਨੇ ਕਿਹਾ ਕਿ ਇਹ ਅਨੁਸੂਚਿਤ ਜਾਤੀਆਂ ਅਤੇ ਐਸ.ਟੀ. ਭਾਈਚਾਰੇ ਲਈ ਵਧੇਰੇ ਸੁਹਿਰਦ ਹੈ ਅਤੇ ਐਲਾਨ ਕੀਤਾ ਕਿ “ਦਲਿਤਾਂ ਦਾ ਭਾਜਪਾ ਵਿੱਚ ਸੁਨਹਿਰਾ ਭਵਿੱਖ ਹੈ”।[6] 2019 ਦੀਆਂ ਆਮ ਆਮ ਚੋਣਾਂ ਲਈ ਚੋਣ ਲੜਨ ਦੀ ਟਿਕਟ ਤੋਂ ਇਨਕਾਰ ਕੀਤੇ ਜਾਣ 'ਤੇ ਰਾਜ ਨੇ ਭਾਜਪਾ ਛੱਡ ਦਿੱਤੀ ਅਤੇ ਕਾਂਗਰਸ ‘ਚ ਸ਼ਾਮਿਲ ਹੋ ਗਿਆ ਅਤੇ ਕਿਹਾ ਕਿ ਭਾਜਪਾ “ਦਲਿਤਾਂ ਦੇ ਹਿੱਤਾਂ ਦੇ ਵਿਰੁੱਧ ਹੈ”।[7] ਰਾਜ, ਇੱਕ ਦਲਿਤ ਹੈ, ਉਹ 2001 ਵਿੱਚ ਹਿੰਦੂ ਧਰਮ ਤੋਂ ਬੁੱਧ ਧਰਮ ਵਿਚ ਚਲਾ ਗਿਆ ਸੀ।[8] ਹਵਾਲੇ
|
Portal di Ensiklopedia Dunia